ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ’ਤੇ ਪਿੰਡ ਭੂਰਾ ਕੋਹਨਾ ’ਚ ਧਾਰਮਿਕ ਸਮਾਗਮ
ਖੇਮਕਰਨ, 21 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਸੰਬੰਧੀ ਸੰਤਾਂ ਦੇ ਜੱਦੀ ਪਿੰਡ ਭੂਰਾ ਕੋਹਨਾ ’ਚ ਗੁਰਦੁਆਰਾ ਖ਼ਾਲਸਾ ਦਰਬਾਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਸੰਬੰਧ ਵਿਚ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ।
ਖੇਮਕਰਨ, 21 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਸੰਬੰਧੀ ਸੰਤਾਂ ਦੇ ਜੱਦੀ ਪਿੰਡ ਭੂਰਾ ਕੋਹਨਾ ’ਚ ਗੁਰਦੁਆਰਾ ਖ਼ਾਲਸਾ ਦਰਬਾਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਸੰਬੰਧ ਵਿਚ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ । ਉਪਰੰਤ ਗੁਰਮਤਿ ਵਿਦਿਆਲਾ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ, ਜਿਸ ਵਿਚ ਪੰਥ ਦੇ ਮਹਾਨ ਕਵੀਸ਼ਰ ਤੇ ਢਾਡੀ ਜਥਿਆਂ ਭਾਈ ਸਤਨਾਮ ਸਿੰਘ ਲਾਲੂਘੁੰਮਣ ਤੇ ਭਾਈ ਮੱਸਾ ਸਿੰਘ ਸ਼ਭਰਾ ਨੇ ਸੰਤਾਂ ਦੇ ਜੀਵਨ ਸੰਬੰਧੀ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲਿਆਂ ਨੇ ਕਥਾ ਕੀਤੀ । ਇਸ ਸਮਾਗਮ ’ਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੀ ਸ਼ਾਮਿਲ ਹੋਏ, ਜਿੰਨਾ ਸੰਤਾਂ ਦੀ ਸ਼ਖ਼ਸੀਅਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਲਗਾਤਾਰ 8 ਸਾਲ ਦਮਦਮੀ ਟਕਸਾਲ ਦੀ ਸੇਵਾ ਕੀਤੀ, ਜਿਸ ਦੌਰਾਨ ਉਨ੍ਹਾਂ ਦਿਨ-ਰਾਤ ਕੰਮ ਦਾ ਪ੍ਰਚਾਰ ਸੀਮਤ ਸਾਧਨਾਂ ਦੇ ਬਾਵਜੂਦ ਸਾਰੇ ਦੇਸ਼ ਚ ਜਾ ਜਾ ਕੇ ਕੀਤਾ ਤੇ ਲੱਖਾਂ ਪਰਿਵਾਰਾਂ ਨੂੰ ਸਿੱਖੀ ਨਾਲ ਜੋੜਿਆ । ਉਨ੍ਹਾਂ ਸੰਤਾਂ ਦੇ ਸਪੁੱਤਰ ਭਾਈ ਮਨਜੀਤ ਸਿੰਘ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਜਿੱਥੇ ਕੌਮ ਦੀ ਲਗਾਤਾਰ ਸੇਵਾ ਕਰਦੇ ਹੋਏ ਸੰਤਾਂ ਤੇ ਕੌਮ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਆ ਰਹੇ ਹਨ । ਇਸੇ ਤਰ੍ਹਾਂ ਹੀ ਭਾਈ ਸਾਹਿਬ ਦੇ ਸਪੁੱਤਰ ਕੰਵਰ ਚੜਤ ਸਿੰਘ ਗਿੱਲ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਕੌਮ ਦੀ ਜਿੰਦ ਜਾਨ ਬਚਾਉਣ ਦੇ ਯਤਨਾਂ ’ਚ ਲੱਗੇ ਹੋਏ ਹਨ । ਬੀਬੀ ਸਤਵੰਤ ਕੌਰ ਸਪੁੱਤਰੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤਾਂ ਨੇ ਆਖ਼ਰੀ ਦਮ ਤੱਕ ਟਕਸਾਲ ਦੀ ਸੇਵਾ ’ਚ ਲੱਗਾ ਕੇ ਸਿੱਖੀ ਦੀ ਲਹਿਰ ਨੂੰ ਹੋਰ ਮਜ਼ਬੂਤ ਕੀਤਾ, ਜਿੰਨਾਂ ਦੇ ਆਸ਼ੀਰਵਾਦ ਸਦਕਾ ਸਾਡਾ ਸਾਰਾ ਪਰਿਵਾਰ ਸਿੱਖ ਕੌਮ ਦੀ ਸੇਵਾ ਨੂੰ ਸਮਰਪਿਤ ਹੈ। ਮੇਲੇ ਦੇ ਮੁੱਖ ਪ੍ਰਬੰਧਕ ਤੇ ਸੰਤਾਂ ਦੇ ਸਪੁੱਤਰ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਤੇ ਸੰਤਾਂ ਦੇ ਪੋਤਰੇ ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜਤ ਸਿੰਘ ਗਿੱਲ ਨੇ ਸਮਾਗਮ ’ਚ ਸ਼ਮੂਲੀਅਤ ਕਰਨ ਵਾਲੇ ਸੰਤਾਂ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ । ਇਸ ਸਮਾਗਮ ’ਚ ਸੰਤ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਹਾਕਮ ਸਿੰਘ ਸਰਹਾਲੀ, ਸੰਤ ਭੁਪਿੰਦਰ ਸਿੰਘ ਸੱਦਰਵਾਲਾ, ਬਾਬਾ ਪ੍ਰੇਮ ਸਿੰਘ ਸੁਰ ਸਿੰਘ, ਬਾਬਾ ਜਸਵੰਤ ਸਿੰਘ ਸੌਢੀ ਆਸਲ, ਭਾਈ ਬਖਸ਼ੀਸ਼ ਸਿੰਘ ਪ੍ਰਧਾਨ ਅਖੰਡ ਕੀਰਤਨੀ ਜਥਾ, ਬਾਬਾ ਬਲਵਿੰਦਰ ਸਿੰਘ ਮਾੜੀ ਕੰਬੋਕੇ, ਬਾਬਾ ਮੌਜ ਦਾਸ, ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ, ਬਾਬਾ ਸੱਜਣ ਸਿੰਘ ਵਾੜਾ, ਬਾਬਾ ਅਤਮਾ ਰਾਮ, ਬਾਬਾ ਹਰਚਰਨ ਦਾਸ, ਭਾਈ ਈਸ਼ਰ ਸਿੰਘ, ਚੇਅ. ਭਗਵੰਤ ਸਿੰਘ ਕੰਬੋਕੇ, ਸਰਪੰਚ ਮਨਦੀਪ ਸਿੰਘ ਗਿੱਲ, ਬਲਦੇਵ ਸਿੰਘ ਗਿੱਲ, ਗੁਰਮੁੱਖ ਸਿੰਘ ਸੈਕਟਰੀ, ਭਾਈ ਬਲਵੰਤ ਸਿੰਘ ਗੋਪਾਲਾ, ਸਰਬਜੀਤ ਸਿੰਘ ਘੁੰਮਣ, ਸਾਬਕਾ ਸਰਪੰਚ ਸ਼ੇਰ ਸਿੰਘ ਮੋਦਾ, ਪ੍ਰਮਿੰਦਰ ਸਿੰਘ ਗੋਲਡੀ, ਹਰਪਾਲ ਸਿੰਘ ਮਾਛੀਕੇ, ਸੁਖਵਿੰਦਰ ਸਿੰਘ ਬੱਬੂ, ਕੁਲਦੀਪ ਸਿੰਘ ਵਿਰਕ ਚੇਅਰਮੈਨ, ਡਾ. ਜਰਨੈਲ ਸਿੰਘ ਭੁੱਲਰ, ਸੂਬੇਦਾਰ ਗੁਰਚਰਨ ਸਿੰਘ, ਸੂਖਚੈਨ ਸਿੰਘ ਸੈਕਟਰੀ, ਸਾਰਜ ਸਿੰਘ ਮੈਂਬਰ, ਜਥੇਦਾਰ ਤਾਰਾ ਸਿੰਘ ਆਸ਼ਲ, ਸ਼ਮਸ਼ੇਰ ਸਿੰਘ ਆਸਲ, ਰਵੇਲ ਸਿੰਘ ਭੂਰਾ, ਸਾਬਕਾ ਜਤਿੰਦਰ ਤੇਜ ਸਿੰਘ ਧਗਾਣਾ, ਮੈਨੇਜ਼ਰ ਸਰਬਜੀਤ ਸਿੰਘ, ਬੇਅੰਤ ਸਿੰਘ ਸਮਰਾ, ਸੱਜਣ ਸਿੰਘ ਨਾਰਲੀ, ਜਸਵੰਤ ਸਿੰਘ ਮਾਂਜਣੇ ਮੱਲੀਆ, ਵਜ਼ੀਰ ਸਿੰਘ ਵਾ ਹਾਜ਼ਰ ਸਨ।