24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਟਾਈਗਰ ਸ਼ਰੌਫ ਗੋਲੀਬਾਰੀ ਮਾਮਲਾ ਹਰਿਆਣਾ ਤੋਂ ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ਨੂੰ 28 ਤੱਕ ਭੇਜਿਆ ਪੁਲਿਸ ਰਿਮਾਂਡ ’ ਤੇ

ਮੁੰਬਈ, 23 ਅਕਤੂਬਰ (ਪੀ. ਟੀ.

ਅਜੀਤ ਡੈਸਕ 24-10-2026
ਮੁੰਬਈ, 23 ਅਕਤੂਬਰ (ਪੀ.ਟੀ.ਆਈ.)- ਇੱਥੋਂ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਟਾਈਗਰ ਸ਼ਰੌਫ ਗੋਲੀਬਾਰੀ ਮਾਮਲੇ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਨੂੰ 28 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਅੰਕਿਤ ਖੱਟਰ, ਸਮੀਰ ਖੱਤਰੀ ਅਤੇ ਜਤਿਨ ਪੰਚਾਲ ਨੂੰ 21 ਅਕਤੂਬਰ ਨੂੰ ਹਰਿਆਣਾ ਦੇ ਸੋਨੀਪਤ ਤੋਂ ਮੁੰਬਈ ਦੇ ਜੁਹੂ ਇਲਾਕੇ ਵਿਚ ਅਦਾਕਾਰ ‘ਤੇ ਹੋਈ ਗੋਲੀਬਾਰੀ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਨ੍ਹਾਂ ਤਿੰਨਾਂ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਮੁੰਬਈ ਲਿਆਂਦਾ ਗਿਆ ਅਤੇ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਡੀ.ਐਸ. ਖੇੜਕਰ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਨ੍ਹਾਂ ਨੂੰ 28 ਅਕਤੂਬਰ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ।ਪੁਲਿਸ ਦੇ ਅਨੁਸਾਰ, ਇਹ ਤਿੰਨੇ ਸਾਜ਼ਿਸ਼ ਦੇ ਕਈ ਪਹਿਲੂਆਂ ਵਿਚ ਸ਼ਾਮਲ ਸਨ, ਜਿਸ ਵਿਚ ਲੌਜਿਸਟਿਕਸ, ਪੈਸੇ ਦੇ ਲੈਣ-ਦੇਣ ਅਤੇ ਹਥਿਆਰ ਪ੍ਰਾਪਤ ਕਰਨਾ ਸ਼ਾਮਲ ਹੈ।ਪੁਲਿਸ ਨੇ ਅੱਗੇ ਦੱਸਿਆ ਕਿ ਅੰਕਿਤ ਖੱਟਰ ਨੇ ਰੇਕੀ (ਜਾਸੂਸੀ) ਕੀਤੀ ਅਤੇ ਇਹ ਜਾਣਕਾਰੀ ਗੋਲੀਬਾਰੀ ਕਰਨ ਵਾਲੇ ਸਹਿ-ਮੁਲਜ਼ਮ ਨੂੰ ਦਿੱਤੀ। ਉਹ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸਹਿ-ਮੁਲਜ਼ਮਾਂ ਨੂੰ ਅਪਰਾਧ ਕਰਨ ਤੋਂ ਬਾਅਦ ਸਰਹੱਦ ਪਾਰ ਕਰਨ ਦੇ ਤਰੀਕੇ ਬਾਰੇ ਵੀ ਹਦਾਇਤਾਂ ਦੇ ਰਿਹਾ ਸੀ।ਪੁਲਿਸ ਦੇ ਅਨੁਸਾਰ, ਜਤਿਨ ਪੰਚਾਲ ਅਤੇ ਸਮੀਰ ਖੱਤਰੀ ਲੋੜੀਂਦੇ ਦੋਸ਼ੀ ਅਨਿਲ ਪੰਡਿਤ ਦੇ ਸੰਪਰਕ ਵਿਚ ਸਨ ਅਤੇ ਹਥਿਆਰ ਪ੍ਰਾਪਤ ਕਰਨ ਵਿਚ ਭੂਮਿਕਾ ਨਿਭਾਉਂਦੇ ਸਨ।ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਕਥਿਤ ਸਹਿਯੋਗੀ ਅਤੇ ਅਮਰੀਕਾ ਤੋਂ ਕੰਮ ਕਰ ਰਹੇ ਮੰਨੇ ਜਾਂਦੇ 32 ਸਾਲਾ ਅਨਿਲ ਪੰਡਿਤ ਨੇ 18 ਅਕਤੂਬਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਦਾਕਾਰ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ।ਮੁੰਬਈ ਪੁਲਿਸ ਨੇ ਭਾਰਤੀ ਦੰਡਾਵਲੀ ਅਤੇ ਅਸਲਾ ਐਕਟ ਤਹਿਤ ਕਤਲ ਦੀ ਕੋਸ਼ਿਸ਼ ਅਤੇ ਹੋਰ ਅਪਰਾਧਾਂ ਲਈ ਕੇਸ ਦਰਜ ਕੀਤਾ ਹੈ ਅਤੇ ਹੁਣ ਤੱਕ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਿਛਲੀ ਖ਼ਬਰ ਐਸ . ਬੀ . ਆਈ . ਨੇ ਗਾਹਕਾਂ ਨੂੰ ਡਾਟਾ ਲੀਕ ਹੋਣ ਦੇ ਡਰ ਦੌਰਾਨ ਫੰਡਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ ਅਗਲੀ ਖ਼ਬਰ ਫਰੀਦਕੋਟ ’ਚ ਕੰਬਾਈਨ ਤੇ ਬਾਇਕ ਵਿਚਾਲੇ ਟੱਕਰ ਬਾਇਕ ਸਵਾਰ ਇਕ ਦੀ ਮੌਤ, 2 ਗੰਭੀਰ ਜਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।