ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਵਿੱਤੀ ਵਰ੍ਹੇ 2027 ਦੀ ਦੂਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ
ਜਲੰਧਰ, 29 ਅਕਤੂਬਰ (ਜਸਪਾਲ ਸਿੰਘ)-ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਅੱਜ ਵਿੱਤੀ ਵਰ੍ਹੇ 2027 ਦੀ 30 ਸਤੰਬਰ, 2026 ਨੂੰ ਸਮਾਪਤ ਹੋਈ ਦੂਜੀ ਤਿਮਾਹੀ ਦੇ ਗੈਰ-ਆਡਿਟ ਕੀਤੇ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ ਗਿਆ । ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.
ਸ
ਸਰਵਜੀਤ ਸਿੰਘ ਸਮਰਾ
30-10-2026
ਜਲੰਧਰ, 29 ਅਕਤੂਬਰ (ਜਸਪਾਲ ਸਿੰਘ)-ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਅੱਜ ਵਿੱਤੀ ਵਰ੍ਹੇ 2027 ਦੀ 30 ਸਤੰਬਰ, 2026 ਨੂੰ ਸਮਾਪਤ ਹੋਈ ਦੂਜੀ ਤਿਮਾਹੀ ਦੇ ਗੈਰ-ਆਡਿਟ ਕੀਤੇ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ ਗਿਆ । ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸਰਵਜੀਤ ਸਿੰਘ ਸਮਰਾ ਨੇ ਦੱਸਿਆ ਕਿ ਬੈਂਕ ਨੇ ਕਾਰੋਬਾਰੀ ਵਿਕਾਸ ਦੀ ਨਿਰੰਤਰਤਾ ਨੂੰ ਜਾਰੀ ਰੱਖਿਆ ਹੈ ਤੇ ਕੁੱਲ ਕਾਰੋਬਾਰ 20500 ਕਰੋੜ ਤੋਂ ਪਾਰ ਹੋ ਗਿਆ ਹੈ। ਇਸ ਤਿਮਾਹੀ ਦੇ ਅੰਤ ਤੱਕ ਬੈਂਕ ਵੱਲ 9,755 ਕਰੋੜ ਰੁਪਏ ਰਾਸ਼ੀ ਦੇ ਕੁੱਲ ਕਰਜ਼ੇ ਵੰਡੇ ਜਾ ਚੁੱਕੇ ਹਨ ਜੋ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 23.4% ਅਤੇ ਪਿਛਲੀ ਤਿਮਾਹੀ ਦੇ ਮੁਕਾਬਲੇ 7.5% ਦਾ ਵਾਧਾ ਦਰਸਾਉਂਦੇ ਹਨ। ਇਸ ਤਿਮਾਹੀ ਦੌਰਾਨ ਕਰਜ਼ਾ ਵੰਡ 1,095 ਕਰੋੜ ਰੁਪਏ ਰਹੀ, ਜੋ ਕਿ ਪਿਛਲੇ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ 805 ਕਰੋੜ ਰੁਪਏ ਸੀ, ਅਰਥਾਤ 36% ਦਾ ਵਾਧਾ ਦਰਜ ਕੀਤਾ ਗਿਆ। 30 ਸਤੰਬਰ, 2026 ਤੱਕ ਬੈਂਕ ਦੀ ਕੁੱਲ ਜਮ੍ਹਾ ਰਾਸ਼ੀ ਵਧ ਕੇ 10,831 ਕਰੋੜ ਰੁਪਏ ਹੋ ਗਈ, ਜੋ ਕਿ ਸਾਲਾਨਾ ਆਧਾਰ ’ਤੇ 16.2% ਦਾ ਵਾਧਾ ਦਰਸਾਉਂਦੀ ਹੈ। ਕਾਸਾ ਜਮ੍ਹਾਂ ਰਾਸ਼ੀ 3,734 ਕਰੋੜ ਰਹੀ। ਉਨ੍ਹਾਂ ਅੱਗੇ ਦੱਸਿਆ ਕਿ ਬੈਂਕ ਦੀ ਸੰਪੰਤੀ ਗੁਣਵੱਤਾ ਵਿਚ ਵੀ ਲਗਾਤਾਰ ਸੁਧਾਰ ਹੋਇਆ ਹੈ। ਗ੍ਰਾਸ ਐਨ.ਪੀ.ਏ. ਘਟ ਕੇ 2.36% ਰਹਿ ਗਿਆ, ਜੋ ਕਿ ਪਿਛਲੀ ਤਿਮਾਹੀ ਦੌਰਾਨ 2.47% ਅਤੇ ਇਕ ਸਾਲ ਪਹਿਲਾਂ 2.70% ਸੀ। ਇਸੇ ਤਰ੍ਹਾਂ ਨੈੱਟ ਐਨ.ਪੀ.ਏ. ਸੁਧਰ ਕੇ 1.12% ਹੋ ਗਿਆ ਹੈ, ਜੋ ਕਿ ਪਿਛਲੀ ਤਿਮਾਹੀ ਦੌਰਾਨ 1.14% ਅਤੇ ਇਕ ਸਾਲ ਪਹਿਲਾਂ 1.38% ਸੀ। ਬੈਂਕ ਦੇ ਕਰਜ਼ਾ ਪੋਰਟਫੋਲਿਓ ਵਿਚ ਲਗਭਗ 97% ਕਰਜ਼ੇ ਸੁਰੱਖਿਅਤ ਹਨ। ਇਸ ਤਿਮਾਹੀ ਦੌਰਾਨ ਬੈਂਕ ਦਾ ਨੈੱਟ ਇੰਟਰਸਟ ਮਾਰਜਿਨ (ਨਿਮ) ਵਧ ਕੇ 4.24% ਹੋ ਗਿਆ, ਜੋ ਕਿ ਪਿਛਲੀ ਤਿਮਾਹੀ ਦੌਰਾਨ 4.21% ਅਤੇ ਪਿਛਲੇ ਸਾਲ ਦੀ ਇਸੇ ਤਿਮਾਹੀ ਦੌਰਾਨ 4.04% ਸੀ। ਨੈੱਟ ਇਨਟਰੱਸਟ ਇਨਕਮ ਵਿੱਚ ਸਾਲਾਨਾ ਆਧਾਰ ’ਤੇ 24.2% ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 138.7 ਕਰੋੜ ਰੁਪਏ ਰਿਹਾ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰੋਵਿਜ਼ਨ ਤੋਂ ਪਹਿਲਾਂ ਦੇ ਓਪਰੇਟਿੰਗ ਮੁਨਾਫੇ ਵਿੱਚ ਸਾਲਾਨਾ ਆਧਾਰ ’ਤੇ 30.9% ਦਾ ਵਾਧਾ ਹੋਇਆ ਅਤੇ ਇਹ ਰੁਪਏ 67.9 ਕਰੋੜ ਰਿਹਾ। ਟੈਕਸ ਤੋਂ ਬਾਅਦ ਮੁਨਾਫੇ ਵਿੱਚ ਵੀ ਸਾਲਾਨਾ ਆਧਾਰ ’ਤੇ 30.7% ਦਾ ਵਾਧਾ ਦਰਜ ਕੀਤਾ ਗਿਆ ਅਤੇ ਹਿ 45.6 ਕਰੋੜ ਰੁਪਏ ਰਿਹਾ। ਰਿਟਰਨ ਆਨ ਐਸੇਟਸ 1.39% ਰਿਹਾ। ਮੌਜੂਦਾ ਸਮੇਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ 6 ਰਾਜਾਂ ਅਤੇ 3 ਯੂ.ਟੀ. ਵਿੱਚ ਕੁੱਲ 222 ਬ੍ਰਾਂਚਾਂ ਰਾਹੀਂ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।