31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਲਾਹੌਰ ਹਵਾਈ ਅੱਡੇ ’ਤੇ ਬ੍ਰਿਟਿਸ਼ ਕੌਂਸਲਰ ਦਾਲਤ ਅਲੀ ਨੂੰ ਹਿਰਾਸਤ ’ਚ ਲਿਆ

ਅੰਮ੍ਰਿਤਸਰ, 30 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਬ੍ਰਿਟਿਸ਼ ਕੌਂਸਲਰ ਦਾਲਤ ਅਲੀ ਨੂੰ ਲਾਹੌਰ ਹਵਾਈ ਅੱਡੇ ’ਤੇ ਹਿਰਾਸਤ ’ਚ ਲਿਆ ਹੈ। ਉਹ ਜਦੋਂ ਪਾਕਿ ਤੋਂ ਵਾਪਸ ਬਰਤਾਨੀਆ ਜਾਣ ਲੱਗੇ ਸਨ ਤਾਂ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਰੋਕ ਲਿਆ ਗਿਆ।

ਜਾਣਕਾਰੀ ਦਿੰਦੇ ਹੋਏ ਬ੍ਰਿਟਿਸ਼ ਕੌਂਸਲਰ ਦਾਲਤ ਅਲੀ। ਤਸਵੀਰ ਰਾਹੀਂ: ਸੁਰਿੰਦਰ ਕੋਛੜ 31-10-2026
ਅੰਮ੍ਰਿਤਸਰ, 30 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਬ੍ਰਿਟਿਸ਼ ਕੌਂਸਲਰ ਦਾਲਤ ਅਲੀ ਨੂੰ ਲਾਹੌਰ ਹਵਾਈ ਅੱਡੇ ’ਤੇ ਹਿਰਾਸਤ ’ਚ ਲਿਆ ਹੈ। ਉਹ ਜਦੋਂ ਪਾਕਿ ਤੋਂ ਵਾਪਸ ਬਰਤਾਨੀਆ ਜਾਣ ਲੱਗੇ ਸਨ ਤਾਂ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਰੋਕ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਨਾਂਅ ਇਮੀਗ੍ਰੇਸ਼ਨ ਕੰਟਰੋਲ ਲਿਸਟ ’ਚ ਦਰਜ ਹੈ। ਇਸ ਘਟਨਾ ਤੋਂ ਬਾਅਦ ਬਰਤਾਨੀਆ ਵਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਿਕ ਮਕਬੂਜਾ ਕਸ਼ਮੀਰ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਕਾਰਨ ਉਨ੍ਹਾਂ ’ਤੇ ਇਹ ਕਾਰਵਾਈ ਕੀਤੀ ਗਈ। ਹਾਲਾਂਕਿ, ਵਿਵਾਦ ਵਧਣ ਮਗਰੋਂ ਉਨ੍ਹਾਂ ਨੂੰ ਹਿਰਾਸਤ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ, ਪਰ ਅਜੇ ਵੀ ਉਨ੍ਹਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਦੱਸਿਆ ਜਾ ਰਿਹਾ ਹੈ ਕਿ ਦਾਲਤ ਅਲੀ ਰੋਚਡੇਲ ਦੇ ਮੇਅਰ ਫ਼ੈਸਲ ਰਾਣਾ ਦੀ ਅਗਵਾਈ ਹੇਠਲੇ ਵਫ਼ਦ ਨਾਲ ਲਹਿੰਦੇ ਪੰਜਾਬ ਦੇ ਸ਼ਹਿਰ ਸਾਹੀਵਾਲ ਗਏ ਸਨ। ਜ਼ਿਕਰਯੋਗ ਹੈ ਕਿ ਸਾਲ 1998 ਤੋਂ ਰੋਚਡੇਲ ਤੇ ਸਾਹੀਵਾਲ ਵਿਚਾਲੇ ‘ਟਵਿਨ ਸਿਟੀ’ (ਜੁੜਵਾਂ ਸ਼ਹਿਰ) ਸਮਝੌਤਾ ਹੈ। ਰੋਚਡੇਲ ਕੌਂਸਲ ਦਾ ਸ਼ੱਕ ਹੈ ਕਿ ਦਾਲਤ ਅਲੀ ਨੂੰ ਕਸ਼ਮੀਰ ਨਾਲ ਜੁੜੇ ਮੁੱਦੇ ਚੁੱਕਣ ਕਰਕੇ ਹੀ ਨਿਸ਼ਾਨਾ ਬਣਾਇਆ ਗਿਆ ਹੈ। ਦਾਲਤ ਅਲੀ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਨਾਗਰਿਕ, ਲੇਖਕ, ਫ਼ਿਲਮ ਨਿਰਮਾਤਾ ਅਤੇ ਲੇਬਰ ਪਾਰਟੀ ਦੇ ਆਗੂ ਹਨ। ਉਹ ਰੋਚਡੇਲ ਬੋਰੋ ਕੌਂਸਲ ਦੇ ਡਿਪਟੀ ਲੀਡਰ ਅਤੇ ਸਿਹਤ ਮਾਮਲਿਆਂ ਦੀ ਕੈਬਨਿਟ ਦੇ ਮੈਂਬਰ ਵੀ ਹਨ।
ਪਿਛਲੀ ਖ਼ਬਰ ਜੀਬੀ ਰੀਅਲਟੀ ਵਲੋਂ ਪੰਜਾਬ ਦੇ ਪਹਿਲੇ ਜੈਕਬ ਐਂਡ ਕੰਪਨੀ ਬ੍ਰਾਂਡੇਡ ਰੇਜਿਡੇਸ ਦਾ ਐਲਾਨ ਅਗਲੀ ਖ਼ਬਰ ਟਾਈਗਰ ਸ਼ਰੌਫ ਗੋਲੀਬਾਰੀ ਮਾਮਲਾ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਅੰਮ੍ਰਿਤਸਰ ਪੁਲਿਸ ਵੀ ਕਰੇਗੀ ਪੁਛਗਿੱਛ-ਪੁਲਿਸ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।