10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸੋਨੇ ਦੇ ਲੈਣ ਦੇਣ ਤੋਂ ਹੋਈ ਖ਼ੂਨੀ ਝੜਪ-ਸੁਨਿਆਰੇ ਦੀ ਮੌਤ

ਅੰਮ੍ਰਿਤਸਰ, ਸੁਲਤਾਨਵਿੰਡ, 9 ਨਵੰਬਰ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਦੀਵਾਲੀ ਦੀ ਰਾਤ ਸੋਨੇ ਦੇ ਲੈਣ ਦੇਣ ਕਾਰਨ ਹੋਈ ਖੂਨੀ ਝੜਪ ਤੇ ਗੋਲੀਬਾਰੀ ’ਚ ਇਕ ਨੌਜਵਾਨ ਸੁਨਿਆਰੇ ਦੀ ਮੌਤ ਹੋ ਗਈ ਜਦੋਂ ਕਿ ਝਗੜਾ ਸੁਲਝਾਉਣ ਗਈ ਪੁਲਿਸ ਪਾਰਟੀ ਦੇ ਇਕ ਥਾਣੇਦਾਰ ਸਮੇਤ ਤਿੰਨ ਵਿਅਕਤੀ ਜ਼ਖ਼ਮੀਂ ਹੋ ਗਏ। ਪੁਲਿਸ ਵਲੋਂ 2 ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਜ਼ਖ਼ਮੀਂ ਹੋਏ ਥਾਣੇਦਾਰ ਸਮੇਤ 3 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।

ਪ੍ਰਤਾਪ ਸਿੰਘ ਦੀ ਪੁਰਾਣੀ ਤਸਵੀਰ। 10-11-2026
ਅੰਮ੍ਰਿਤਸਰ, ਸੁਲਤਾਨਵਿੰਡ, 9 ਨਵੰਬਰ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਦੀਵਾਲੀ ਦੀ ਰਾਤ ਸੋਨੇ ਦੇ ਲੈਣ ਦੇਣ ਕਾਰਨ ਹੋਈ ਖੂਨੀ ਝੜਪ ਤੇ ਗੋਲੀਬਾਰੀ ’ਚ ਇਕ ਨੌਜਵਾਨ ਸੁਨਿਆਰੇ ਦੀ ਮੌਤ ਹੋ ਗਈ ਜਦੋਂ ਕਿ ਝਗੜਾ ਸੁਲਝਾਉਣ ਗਈ ਪੁਲਿਸ ਪਾਰਟੀ ਦੇ ਇਕ ਥਾਣੇਦਾਰ ਸਮੇਤ ਤਿੰਨ ਵਿਅਕਤੀ ਜ਼ਖ਼ਮੀਂ ਹੋ ਗਏ। ਪੁਲਿਸ ਵਲੋਂ 2 ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਜ਼ਖ਼ਮੀਂ ਹੋਏ ਥਾਣੇਦਾਰ ਸਮੇਤ 3 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਇਹ ਘਟਨਾ ਇਥੇ ਚੰਨਣ ਸਿੰਘ ਕਾਲੋਨੀ ਵਿਖੇ ਵਾਪਰੀ। ਏ.ਡੀ.ਸੀ.ਪੀ. -3 ਮਨਮੋਹਨ ਸਿੰਘ ਨੇ ਦੱਸਿਆ ਕਿ ਥਾਣਾ ਬੀ ਡਵੀਜ਼ਨ ਦੀ ਪੁਲਿਸ ਨੂੰ ਪ੍ਰਤਾਪ ਸਿੰਘ ਤੇ ਵਿਕਰਮ ਸਿੰਘ ਉਰਫ ਵਿਸ਼ਾਲ ਸੁਨਿਆਰਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੂਜੀ ਧਿਰ ਦੇ ਸੋਨਾ ਕਾਰੋਬਾਰੀਆਂ ਵਲੋਂ ਧਮਕੀਆਂ ਮਿਲ ਰਹੀਆਂ ਹਨ ਜਿਸ ਉਪਰੰਤ ਏ.ਐਸ.ਆਈ. ਹਰਨੇਕ ਸਿੰਘ ਤੇ ਪੁਲਿਸ ਪਾਰਟੀ ਝਗੜਾ ਨਿਬੇੜਨ ਲਈਂ ਦਿੱਤੀ ਦਰਖਾਸਤ ਸਬੰਧੀ ਮੌਕੇ ’ਤੇ ਪੁੱਜੇ ਸਨ ਜਦੋਂ ਗੱਲਬਾਤ ਚਲ ਰਹੀ ਸੀ ਤਾਂ ਦੂਜੀ ਧਿਰ ਦੇ ਸੁਨਿਆਰਾ ਕਾਰੋਬਾਰੀ ਰਣਜੀਤ ਸਿੰਘ ਤੇ ਦਿਲਬਾਗ ਸਿੰਘ ਸਨ ਜਦੋਂ ਕਿ ਦਿਲਬਾਗ ਸਿੰਘ ਵਲੋਂ ਆਉਣ ਸਾਰ ਹੀ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ’ਚੋਂ ਇਕ ਗੋਲੀ ਏ.ਐਸ.ਆਈ. ਹਰਨੇਕ ਸਿੰਘ ਦੇ ਪੱਟ ’ਚ ਵੱਜੀ ਤੇ ਪ੍ਰਤਾਪ ਸਿੰਘ ਨੂੰ ਵੀ ਗੋਲੀਆਂ ਲੱਗੀਆਂ ਜਿਸ ਦੀ ਬਾਅਦ ’ਚ ਮੌਤ ਹੋ ਗਈ। ਮ੍ਰਿਤਕ ਦਾ ਭਰਾ ਵਿਕਰਮ ਸਿੰਘ ਉਰਫ ਵਿਸ਼ਾਲ ਵੀ ਗੋਲੀਆਂ ਲੱਗਣ ਨਾਲ ਜ਼ਖ਼ਮੀਂ ਹੋ ਗਿਆ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਵੀ ਗੋਲੀਆਂ ਚਲਾ ਰਿਹਾ ਸੀ ਤੇ ਇਸ ਜਦੋ-ਜਹਿਦ ’ਚ ਦਿਲਬਾਗ ਸਿੰਘ ਵੀ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਦੀਵਾਲੀ ਦੇ ਤਿਉਹਾਰ ਮੌਕੇ ਕਰੋੜਾਂ ਰੁਪਏ ਦੀਆਂ ਗੈਰ-ਮਿਆਰੀ ਮਠਿਆਈਆਂ ਛਕ ਗਏ ਭਾਰਤੀ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।