11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਤਰਬੇਲਾ ਡੈਮ ਪ੍ਰੋਜੈਕਟ ਹਾਦਸੇ ’ਤੇ ਪਾਕਿ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਉੱਚ-ਪੱਧਰੀ ਜਾਂਚ ਦੇ ਹੁਕਮ

ਅੰਮ੍ਰਿਤਸਰ, 10 ਨਵੰਬਰ (ਸੁਰਿੰਦਰ ਕੋਛੜ)-ਚੀਨ ਦੀ ਪਾਵਰ ਕੰਸਟਰੱਕਸ਼ਨ ਕਾਰਪੋਰੇਸ਼ਨ ਆਫ਼ ਚਾਈਨਾ ਲਿਮਟਿਡ ਕੰਪਨੀ ਵਲੋਂ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ’ਚ ਬਣਾਏ ਜਾ ਰਹੇ ਤਰਬੇਲਾ ਐਕਸਟੈਨਸ਼ਨ ਪ੍ਰੋਜੈਕਟ ’ਚ ਵਾਪਰੇ ਭਿਆਨਕ ਹਾਦਸੇ ਦਾ ਪਾਕਿ ਜਲ ਸਰੋਤ ਮੰਤਰਾਲੇ ਨੇ ਸਖ਼ਤ ਨੋਟਿਸ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਤਰਬੇਲਾ ਡੈਮ ਦੁਖਾਂਤ ’ਤੇ ਗੰਭੀਰ ਚਿੰਤਾ ਅਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਅਜੀਤ ਡੈਸਕ 11-11-2026
ਅੰਮ੍ਰਿਤਸਰ, 10 ਨਵੰਬਰ (ਸੁਰਿੰਦਰ ਕੋਛੜ)-ਚੀਨ ਦੀ ਪਾਵਰ ਕੰਸਟਰੱਕਸ਼ਨ ਕਾਰਪੋਰੇਸ਼ਨ ਆਫ਼ ਚਾਈਨਾ ਲਿਮਟਿਡ ਕੰਪਨੀ ਵਲੋਂ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ’ਚ ਬਣਾਏ ਜਾ ਰਹੇ ਤਰਬੇਲਾ ਐਕਸਟੈਨਸ਼ਨ ਪ੍ਰੋਜੈਕਟ ’ਚ ਵਾਪਰੇ ਭਿਆਨਕ ਹਾਦਸੇ ਦਾ ਪਾਕਿ ਜਲ ਸਰੋਤ ਮੰਤਰਾਲੇ ਨੇ ਸਖ਼ਤ ਨੋਟਿਸ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਤਰਬੇਲਾ ਡੈਮ ਦੁਖਾਂਤ ’ਤੇ ਗੰਭੀਰ ਚਿੰਤਾ ਅਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।ਸਰਕਾਰ ਨੇ ਰਾਸ਼ਟਰੀ ਮਹੱਤਵ ਵਾਲੇ ਇਸ ਪ੍ਰੋਜੈਕਟ ’ਚ ਅਜਿਹੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨਾ-ਮਨਜ਼ੂਰ ਦੱਸਦਿਆਂ ਇਕ ਹਫ਼ਤੇ ਦੇ ਅੰਦਰ-ਅੰਦਰ ਉੱਚ-ਪੱਧਰੀ ਜਾਂਚ ਮੁਕੰਮਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਿਰਪੱਖ ਅਤੇ ਪੁਖ਼ਤਾ ਜਾਂਚ ਯਕੀਨੀ ਬਣਾਉਣ ਲਈ ਸੰਘੀ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਜਾਂਚ ਕਮੇਟੀ ’ਚ ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਿਟੀ (ਵਾਪਡਾ) ਤੋਂ ਬਾਹਰਲੇ ਮਾਹਿਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਵਾਪਡਾ ਵਲੋਂ ਜਾਰੀ ਬਿਆਨ ਅਨੁਸਾਰ ਦੂਜੇ ਬੈਂਚ ਕਨੈਕਟਿੰਗ ਟਨਲ ਦੀ ਖੁਦਾਈ ਦੌਰਾਨ ਇਕ ਕਮਜ਼ੋਰ ਚੱਟਾਨ ਦੇ ਡਿੱਗਣ ਕਾਰਨ ਇਨਟੇਕ ਪਿਟ ’ਚੋਂ ਪਾਣੀ ਸੁਰੰਗ ਅਤੇ ਪਾਵਰ-ਹਾਊਸ ਖੇਤਰ ’ਚ ਦਾਖ਼ਲ ਹੋ ਗਿਆ ਸੀ। ਅਧਿਕਾਰੀਆਂ ਨੇ ਸਵਾਲ ਚੁੱਕਿਆ ਕਿ ਇੰਨੇ ਵੱਡੇ ਅਤੇ ਅਹਿਮ ਪ੍ਰੋਜੈਕਟ ’ਚ ਅਜਿਹੀ ਲਾਪਰਵਾਹੀ ਕਿਵੇਂ ਹੋ ਸਕਦੀ ਹੈ? ਪੀ. ਐੱਮ. ਓ. ਦੁਆਰਾ ਜਾਰੀ ਨਿਰਦੇਸ਼ ਅਨੁਸਾਰ ਜਾਂਚ ਕਮੇਟੀ ਦੋਸ਼ੀਆਂ ਦੀ ਪਛਾਣ ਕਰੇਗੀ ਅਤੇ ਬਿਨਾਂ ਕਿਸੇ ਦੇਰੀ ਦੇ ਆਪਣੀ ਰਿਪੋਰਟ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੌਂਪੇਗੀ। ਇਸ ਘਟਨਾ ਕਾਰਨ ਪਾਣੀ ਅਤੇ ਬਿਜਲੀ ਦੋਵਾਂ ਦਾ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਦੇਸ਼ ਭਰ ’ਚ ਉਸਾਰੀ ਅਧੀਨ ਬਾਕੀ ਜਲ ਪ੍ਰੋਜੈਕਟਾਂ ’ਤੇ ਵੀ ਪੁਖ਼ਤਾ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨ ਸੋਮਵਾਰ ਨੂੰ ਤਰਬੇਲਾ ਡੈਮ ਦੇ 5ਵੇਂ ਐਕਸਟੈਨਸ਼ਨ ਹਾਈਡਰੋਪਾਵਰ ਪ੍ਰੋਜੈਕਟ (ਟੀ-5) ਵਾਲੀ ਥਾਂ ’ਤੇ ਖੁਦਾਈ ਦੌਰਾਨ ਇਕ ਕਮਜ਼ੋਰ ਚੱਟਾਨ ਡਿਗ ਗਈ ਸੀ, ਜਿਸ ਤੋਂ ਬਾਅਦ ਸੁਰੰਗ ਅਤੇ ਪਾਵਰ-ਹਾਊਸ ’ਚ ਪਾਣੀ ਭਰ ਗਿਆ। ਵਾਪਡਾ ਨੇ ਇਕ ਬਿਆਨ ’ਚ ਪੁਸ਼ਟੀ ਕੀਤੀ ਹੈ ਕਿ ਪਾਣੀ ਭਰਨ ਦੀ ਘਟਨਾ ਤੋਂ ਤੁਰੰਤ ਬਾਅਦ ਸਾਰੇ ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।
ਪਿਛਲੀ ਖ਼ਬਰ ਮੈਂ ਕਿਸੇ ਵੀ ਹੋਰ ਪਾਰਟੀ ਜਾਂ ਦਲ ਵਿਚ ਸ਼ਾਮਿਲ ਨਹੀਂ ਹੋ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹਲਕਾ ਲਹਿਰਾ... ਅਗਲੀ ਖ਼ਬਰ ਝੋਨੇ ਦੀ ਖਰੀਦ ਬੰਦ ਕਰਕੇ ਸਰਕਾਰ ਕਰ ਰਹੀ ਕਿਸਾਨਾਂ ਦਾ ਸ਼ੋਸ਼ਣ - ਲੱਖੋਵਾਲ ਐਨ.ਪੀ.ਕੇ. ਖਾਦ ਦੀਆਂ ਵਧਾਈਆਂ ਕੀਮਤਾਂ ਸਰਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।