ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਸੰਗਰੂਰ ’ਚ 7 ਦਿਨਾ ਪੱਕਾ ਮੋਰਚਾ ਲੱਗਿਆ ਵੱਡੀ ਗਿਣਤੀ ’ਚ ਮੁਲਾਜ਼ਮਾਂ, ਪੈਨਸ਼ਨਰਾਂ ਨੇ ਕੀਤੀ ਸ਼ਮੂਲੀਅਤ
ਸੰਗਰੂਰ, 13 ਨਵੰਬਰ (ਧੀਰਜ ਪਸ਼ੌਰੀਆ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ’ਤੇ ਆਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ 13 ਤੋਂ 19 ਨਵੰਬਰ ਤੱਕ ਚੱਲਣ ਵਾਲੇ ਸੱਤ ਰੋਜ਼ਾ ਪੱਕੇ ਮੋਰਚੇ ਦੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ੁਰੂਆਤ ਕੀਤੀ ਗਈ। ਇਕੱਠੇ ਹੋਏ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂ ਸਾਥੀ ਸਤੀਸ਼ ਰਾਣਾ, ਰਣਜੀਤ ਰਾਣਵਾ, ਸੁਖਚੈਨ ਖਹਿਰਾ, ਕੁਲਵਿੰਦਰ ਢਿੱਲੋਂ, ਸੁਖਦੇਵ ਸੈਣੀ, ਜਗਦੀਸ਼ ਠਾਕੁਰ, ਮਨਪ੍ਰੀਤ ਸਿੰਘ, ਧਨਵੰਤ ਸਿੰਘ ਭੱਠਲ, ਹਰਜਿੰਦਰ ਪਾਲ ਪੰਨੂ, ਦਿਗਵਿਜੇ ਪਾਲ ਸ਼ਰਮਾ, ਮਨਜੀਤ ਰੰਧਾਵਾ ਮਨਦੀਪ ਸਿੰਘ, ਐਨ ਕੇ ਕਲਸੀ, ਹਰਦੀਪ ਟੋਡਰਪੁਰ, ਰਾਜ ਕੁਮਾਰ ਅਰੋੜਾ, ਦਵਿੰਦਰ ਪਸ਼ੋਰ ਨੇ ਕਿਹਾ ਕਿ ਪੰਜਾਬ ਦਾ ਸਮੁੱਚਾ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਨੂੰ ਚਲਦਾ ਕਰਨ ਲਈ ਕਾਹਲਾ ਹੈ।
ਸੰਗਰੂਰ, 13 ਨਵੰਬਰ (ਧੀਰਜ ਪਸ਼ੌਰੀਆ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ’ਤੇ ਆਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ 13 ਤੋਂ 19 ਨਵੰਬਰ ਤੱਕ ਚੱਲਣ ਵਾਲੇ ਸੱਤ ਰੋਜ਼ਾ ਪੱਕੇ ਮੋਰਚੇ ਦੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ੁਰੂਆਤ ਕੀਤੀ ਗਈ। ਇਕੱਠੇ ਹੋਏ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂ ਸਾਥੀ ਸਤੀਸ਼ ਰਾਣਾ, ਰਣਜੀਤ ਰਾਣਵਾ, ਸੁਖਚੈਨ ਖਹਿਰਾ, ਕੁਲਵਿੰਦਰ ਢਿੱਲੋਂ, ਸੁਖਦੇਵ ਸੈਣੀ, ਜਗਦੀਸ਼ ਠਾਕੁਰ, ਮਨਪ੍ਰੀਤ ਸਿੰਘ, ਧਨਵੰਤ ਸਿੰਘ ਭੱਠਲ, ਹਰਜਿੰਦਰ ਪਾਲ ਪੰਨੂ, ਦਿਗਵਿਜੇ ਪਾਲ ਸ਼ਰਮਾ, ਮਨਜੀਤ ਰੰਧਾਵਾ ਮਨਦੀਪ ਸਿੰਘ, ਐਨ ਕੇ ਕਲਸੀ, ਹਰਦੀਪ ਟੋਡਰਪੁਰ, ਰਾਜ ਕੁਮਾਰ ਅਰੋੜਾ, ਦਵਿੰਦਰ ਪਸ਼ੋਰ ਨੇ ਕਿਹਾ ਕਿ ਪੰਜਾਬ ਦਾ ਸਮੁੱਚਾ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਨੂੰ ਚਲਦਾ ਕਰਨ ਲਈ ਕਾਹਲਾ ਹੈ। ਸਰਕਾਰ ਵੀ ਲਾਰੇ ਲੱਪੇ ਦੀ ਨੀਤੀ ਨਾਲ ਆਪਣਾ ਰਹਿੰਦਾ ਸਮਾਂ ਲੰਘਾ ਰਹੀ ਹੈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਲੋਕ ਲਹਿਰ ਸਰਕਾਰ ਦੇ ਖ਼ਿਲਾਫ਼ ਉਸਾਰੀ ਜਾਵੇਗੀ। ਸੰਘਰਸ਼ ਅਗਲੇ ਪੜਾਅ ਤਹਿਤ ਇੱਕ ਤੋਂ ਪੰਜ ਦਸੰਬਰ ਤੱਕ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਦੇ ਪੁਤਲੇ ਫੂਕੇ ਜਾਣਗੇ ਅਤੇ 13 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਵਾਹਗਾ ਬਾਰਡਰ ਤੱਕ ਮਨੁੱਖੀ ਚੇਨ ਬਣਾਈ ਜਾਵੇਗੀ। ਇਸ ਮੌਕੇ ਕੁਲਦੀਪ ਸਿੰਘ ਦੌੜਕਾ, ਰਣਧੀਰ ਸਿੰਘ ਬਾਦਸ਼ਾਹਪੁਰ, ਫਕੀਰ ਸਿੰਘ ਟਿੱਬਾ, ਅਵਿਨਾਸ਼ ਚੰਦਰ ਸ਼ਰਮਾ, ਮੇਘਰਾਜ, ਕੌਰ ਸਿੰਘ ਸੋਹੀ, ਸੁਖਜਿੰਦਰ ਸਿੰਘ, ਰਾਜਵੀਰ ਸਿੰਘ,ਦਾਤਾ ਸਿੰਘ, ਗੁਰਮੀਤ ਵਾਲੀਆ, ਬਚਿੱਤਰ ਸਿੰਘ, ਅਮਰਜੀਤ ਕੌਰ ਆਸ਼ਾ ਵਰਕਰ, ਅਮਰਜੀਤ ਕੌਰ ਮਿਡ ਡੇ ਮੀਲ ਵਰਕਰ, ਸੰਦੀਪ ਕੌਰ ਆਸ਼ਾ ਵਰਕਰ, ਗੁੱਡੀ ਕੌਰ, ਪਸਪਿੰਦਰ ਕਪਲਾ, ਸਿਕੰਦਰ ਸਿੰਘ, ਸ਼ਮਸ਼ੇਰ ਸਿੰਘ ਕੋਹਰੀ, ਗੁਰਿੰਦਰ ਸਿੰਘ ਘੁੱਕੇਵਾਲੀ, ਗੁਰਜੀਤ ਸਿੰਘ ਗੋਪਾਲਪੁਰ, ਮਨਜਿੰਦਰ ਸਿੰਘ ਸੰਧੂ, ਵਿਸ਼ਾਲਵੀਰ ਪਠਾਨਕੋਟ, ਕੁਲਵਿੰਦਰ ਸਿੰਘ, ਅਜੇ ਕੁਮਾਰ, ਲਖਵੀਰ ਸਿੰਘ, ਚੇਤ ਰਾਮ ਸਨਾਮ, ਗੁਰਦਿਆਲ ਸੈਣੀ, ਨਰਿੰਦਰ ਬੱਲ, ਪ੍ਰਿਤਪਾਲ ਸਿੰਘ, ਕਸਤੂਰੀ ਲਾਲ, ਚਮਕੌਰ ਸਿੰਘ, ਮੇਲਾ ਸਿੰਘ ਪੁੰਨਾਵਾਲ, ਬੱਬਣਪਾਲ ਸਿੰਘ, ਸੁਰਿੰਦਰ ਬਾਲੀਆ, ਅਵਤਾਰ ਸਿੰਘ ਭਲਵਾਨ, ਗੁਰਜੀਤ ਘਨੌਰ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਮੌਜੂਦ ਸਨ।