16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸ਼ਾਹਬਾਜ਼ ਸ਼ਰੀਫ਼ ਤੇ ਆਸਿਮ ਮੁਨੀਰ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨਾਂ ਦੀ ਸੂਚੀ ’ਚ ਪਹਿਲੇ ਸਥਾਨ ’ਤੇ

ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੂੰ ‘ਦਿ ਮੁਸਲਿਮ 500’ ਦੇ 2027 ਐਡੀਸ਼ਨ ’ਚ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨਾਂ ਦੀ ਸੂਚੀ ’ਚ ਸਾਂਝੇ ਤੌਰ ’ਤੇ ਪਹਿਲਾ ਸਥਾਨ ਦਿੱਤਾ ਗਿਆ ਹੈ। ਜਾਰਡਨ ਦੇ ਅਮਾਨ ਸਥਿਤ ‘ਰਾਇਲ ਇਸਲਾਮਿਕ ਸਟ੍ਰੈਟਜਿਕ ਸਟੱਡੀਜ਼ ਸੈਂਟਰ’ ਵਲੋਂ ਜਾਰੀ ਕੀਤੇ ਗਏ ਇਸ 18ਵੇਂ ਸਾਲਾਨਾ ਐਡੀਸ਼ਨ ’ਚ ਪਾਕਿ ਦੇ ਇਨ੍ਹਾਂ ਦੋਵਾਂ ਆਗੂਆਂ ਨੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦ, ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨਾਲ ਪਹਿਲਾ ਸਥਾਨ ਸਾਂਝਾ ਕੀਤਾ।

ਸ਼ਾਹਬਾਜ਼ ਸ਼ਰੀਫ਼, ਆਸਿਮ ਮੁਨੀਰ 16-11-2026
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੂੰ ‘ਦਿ ਮੁਸਲਿਮ 500’ ਦੇ 2027 ਐਡੀਸ਼ਨ ’ਚ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨਾਂ ਦੀ ਸੂਚੀ ’ਚ ਸਾਂਝੇ ਤੌਰ ’ਤੇ ਪਹਿਲਾ ਸਥਾਨ ਦਿੱਤਾ ਗਿਆ ਹੈ। ਜਾਰਡਨ ਦੇ ਅਮਾਨ ਸਥਿਤ ‘ਰਾਇਲ ਇਸਲਾਮਿਕ ਸਟ੍ਰੈਟਜਿਕ ਸਟੱਡੀਜ਼ ਸੈਂਟਰ’ ਵਲੋਂ ਜਾਰੀ ਕੀਤੇ ਗਏ ਇਸ 18ਵੇਂ ਸਾਲਾਨਾ ਐਡੀਸ਼ਨ ’ਚ ਪਾਕਿ ਦੇ ਇਨ੍ਹਾਂ ਦੋਵਾਂ ਆਗੂਆਂ ਨੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦ, ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨਾਲ ਪਹਿਲਾ ਸਥਾਨ ਸਾਂਝਾ ਕੀਤਾ। ਪ੍ਰਕਾਸ਼ਨ ਦੇ 18 ਸਾਲਾਂ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਤਿੰਨ ਦੇਸ਼ਾਂ ਦੀਆਂ ਪੰਜ ਸ਼ਖ਼ਸੀਅਤਾਂ ਨੂੰ ਸਾਂਝੇ ਤੌਰ ’ਤੇ ਸਿਖਰਲੇ ਸਥਾਨ ’ਤੇ ਰੱਖਿਆ ਗਿਆ ਹੈ। ਸੂਚੀ ’ਚ ਈਰਾਨ ਦੇ ਸਰਵਉੱਚ ਆਗੂ ਆਇਤੁੱਲਾ ਸੱਯਦ ਮੁਜਤਬਾ ਖਾਮੇਨੇਈ ਚੌਥੇ, ਜਾਰਡਨ ਦੇ ਸ਼ਾਹ ਅਬਦੁੱਲਾ ਦੂਜੇ ਪੰਜਵੇਂ ਅਤੇ ਕਤਰ ਦੇ ਅਮੀਰ ਸ਼ੇਖ਼ ਤਮੀਮ ਬਿਨ ਹਮਦ ਅਲ ਥਾਨੀ ਛੇਵੇਂ ਸਥਾਨ ’ਤੇ ਹਨ। ਪਾਕਿ ਦੇ ਪ੍ਰਸਿੱਧ ਧਾਰਮਿਕ ਵਿਦਵਾਨ ਮੁਫ਼ਤੀ ਮੁਹੰਮਦ ਤਕੀ ਉਸਮਾਨੀ ਨੂੰ ਸੱਤਵਾਂ ਅਤੇ ਯਮਨ ਦੇ ਵਿਦਵਾਨ ਅਲ-ਹਬੀਬ ਉਮਰ ਬਿਨ ਹਾਫ਼ਿਜ਼ ਨੂੰ ਅੱਠਵਾਂ ਸਥਾਨ ਮਿਲਿਆ ਹੈ। ਹੋਰ ਸਿ ਆਸੀ ਆਗੂਆਂ ’ਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ 13ਵੇਂ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ 16ਵੇਂ ਸਥਾਨ ’ਤੇ ਰਹੇ ਹਨ। 2027 ਦੇ ਇਸ ਐਡੀਸ਼ਨ ’ਚ ਉੱਤਰੀ ਗਾਜ਼ਾ ਦੇ ਕਮਾਲ ਅਦਵਾਨ ਹਸਪਤਾਲ ਦੇ ਨਿਰਦੇਸ਼ਕ ਅਤੇ ਫ਼ਲਸਤੀਨੀ ਬਾਲ ਰੋਗ ਮਾਹਿਰ ਡਾ: ਹੁਸਾਮ ਅਬੂ ਸਫੀਆ ਨੂੰ ‘ਮੈਨ ਆਫ਼ ਦਿ ਈਅਰ’ ਚੁਣਿਆ ਗਿਆ ਹੈ।
ਪਿਛਲੀ ਖ਼ਬਰ ਗੁਰਪਤਵੰਤ ਪੰਨੂ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਮਾਮਲੇ ’ਚ ਅਮਰੀਕੀ ਸਰਕਾਰ ਵਲੋਂ ਨਿਖਿਲ ਗੁਪਤਾ ਲਈ 24 ਸਾਲ ਸਜ਼ਾ ਦੀ ਮੰਗ ਅਗਲੀ ਖ਼ਬਰ ਬੱਸ ਹਾਦਸੇ ’ਚ ਮਰਨ ਵਾਲੇ ਪੰਜਾਂ ਵਿਅਕਤੀਆਂ ਦੀ ਹੋਈ ਸ਼ਨਾਖ਼ਤ ਪੋਸਟਮਾਰਟਮ ਉਪਰੰਤ ਲਾਸ਼ਾਂ ਵਾਰਸਾਂ ਹਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।