16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਗੁਰਪਤਵੰਤ ਪੰਨੂ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਮਾਮਲੇ ’ਚ ਅਮਰੀਕੀ ਸਰਕਾਰ ਵਲੋਂ ਨਿਖਿਲ ਗੁਪਤਾ ਲਈ 24 ਸਾਲ ਸਜ਼ਾ ਦੀ ਮੰਗ

ਨਿਊਯਾਰਕ, 15 ਨਵੰਬਰ (ਏਜੰਸੀ)-ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਅਮਰੀਕੀ ਸਰਕਾਰ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਕੈਦ ਦੀ ਸਜ਼ਾ ਦੇਣ ਦੀ ਮੰਗ ਕਰ ਰਹੀ ਹੈ । 55 ਸਾਲਾ ਗੁਪਤਾ ਨੇ ਇਸ ਸਾਲ ਦੇ ਸ਼ੁਰੂ ਵਿਚ ਨਿਊਯਾਰਕ ’ਚ ਪੰਨੂ ਦੀ ਹੱਤਿਆ ਦੀਆਂ ਕੋਸ਼ਿਸ਼ਾਂ ਦੇ ਸੰਬੰਧ ਵਿਚ ਸੁਪਾਰੀ ਦੇਣ ਤੇ ਹਵਾਲਾ ਰਾਸ਼ੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਬੂਲ ਕਰ ਲਏ ਸਨ ।

ਅਜੀਤ ਡੈਸਕ 16-11-2026
ਨਿਊਯਾਰਕ, 15 ਨਵੰਬਰ (ਏਜੰਸੀ)-ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਅਮਰੀਕੀ ਸਰਕਾਰ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਕੈਦ ਦੀ ਸਜ਼ਾ ਦੇਣ ਦੀ ਮੰਗ ਕਰ ਰਹੀ ਹੈ । 55 ਸਾਲਾ ਗੁਪਤਾ ਨੇ ਇਸ ਸਾਲ ਦੇ ਸ਼ੁਰੂ ਵਿਚ ਨਿਊਯਾਰਕ ’ਚ ਪੰਨੂ ਦੀ ਹੱਤਿਆ ਦੀਆਂ ਕੋਸ਼ਿਸ਼ਾਂ ਦੇ ਸੰਬੰਧ ਵਿਚ ਸੁਪਾਰੀ ਦੇਣ ਤੇ ਹਵਾਲਾ ਰਾਸ਼ੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਬੂਲ ਕਰ ਲਏ ਸਨ । ਗੁਪਤਾ ਨੂੰ 20 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ । ਹਾਲਾਂਕਿ, ਉਸ ਦੇ ਵਕੀਲਾਂ ਨੇ 12 ਸਾਲ ਦੀ ਕੈਦ ਤੇ ਉਸ ਤੋਂ ਬਾਅਦ ਤਿੰਨ ਸਾਲ ਤੱਕ ਨਿਗਰਾਨੀ ਹੇਠ ਰਿਹਾਅ ਰੱਖਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸਜ਼ਾ ਵਿਚ ਕਾਫੀ ਕਮੀ ਕੀਤੀ ਜਾਣੀ ਚਾਹੀਦੀ ਹੈ । ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ । ਅਮਰੀਕੀ ਅਟਾਰਨੀ ਜੇਮਸ ਮੈਕਡੋਨਲਡ ਨੇ ਸ਼ੁੱਕਰਵਾਰ ਨੂੰ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਵਿਕਟਰ ਮਾਰੇਰੋ ਦੇ ਸਾਹਮਣੇ 20 ਪੰਨਿਆਂ ਦਾ ਲਿਖਤੀ ਪੱਖ ਪੇਸ਼ ਕਰਦਿਆਂ ਕਿਹਾ ਕਿ ਉਹ ਅਮਰੀਕੀ ਧਰਤੀ ’ਤੇ ਇਕ ਅਮਰੀਕੀ ਨਾਗਰਿਕ ਦੇ ਕਤਲ ਦੀ ਵਿਦੇਸ਼ੀ ਸਾਜ਼ਿਸ਼ ਵਿਚ ਅਹਿਮ ਭਾਈਵਾਲ ਸੀ । ਅਦਾਲਤ ਨੂੰ ਅਜਿਹਾ ਫ਼ੈਸਲਾ ਸੁਣਾਉਣਾ ਚਾਹੀਦਾ ਹੈ, ਜੋ ਅਪਰਾਧ ਦੀ ਗੰਭੀਰਤਾ ਨੂੰ ਦਰਸਾਏ ਤੇ ਇਹ ਸੁਨੇਹਾ ਦੇਵੇ ਕਿ ਇਸ ਦੇਸ਼ ਵਿਚ ਆਵਾਜ਼ਾਂ ਨੂੰ ਹਿੰਸਾ ਰਾਹੀਂ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਸਰਕਾਰ ਅਦਾਲਤ ਨੂੰ 293 ਮਹੀਨਿਆਂ ਦੀ ਸਜ਼ਾ ਦੇਣ ਦੀ ਅਪੀਲ ਕਰਦੀ ਹੈ । ਉੱਥੇ ਹੀ ਗੁਪਤਾ ਦੇ ਵਕੀਲਾਂ ਨੇ ਕਿਹਾ, ਅਪਰਾਧ ਦੇ ਸਮੇਂ ਉਹ ਸ਼ਰਾਬ ਦੀ ਲਤ ਤੋਂ ਪੀੜਤ ਸੀ, ਜਿਸ ਦਾ ਇਲਾਜ ਨਹੀਂ ਹੋਇਆ ਤੇ ਇਕ 55 ਸਾਲਾ ਵਿਅਕਤੀ ਲਈ ਲੰਮੀ ਮਿਆਦ ਦੀ ਕੋਈ ਵੀ ਸਜ਼ਾ ਉਚਿਤ ਨਹੀਂ ਹੋਵੇਗੀ।
ਪਿਛਲੀ ਖ਼ਬਰ ਪੁੱਤਰ ਵਲੋਂ ਪਿਤਾ ਦਾ ਕਿਰਚਾਂ ਮਾਰ ਕੇ ਕਤਲ ਅਗਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਤੇ ਆਸਿਮ ਮੁਨੀਰ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨਾਂ ਦੀ ਸੂਚੀ ’ਚ ਪਹਿਲੇ ਸਥਾਨ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।