21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ਼ੂਟਰ ਭੁਪਿੰਦਰ ਜ਼ੀਰਕਪੁਰ ਦੇ ਹੋਟਲ ’ਚੋਂ ਤਿੰਨ ਘੰਟੇ ਪਹਿਲਾਂ ਹੀ ਨਿਕਲਿਆ ਸੀ

ਮਹਿਲਾ ਸਾਥੀ ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ ਜ਼ੀਰਕਪੁਰ, 21 ਨਵੰਬਰ (ਮਨਿੰਦਰ ਸਿੰਘ)-ਤਰਨਤਾਰਨ ਵਿਚ ਏ. ਐੱਸ.

ਅਜੀਤ ਡੈਸਕ 22-11-2026
ਮਹਿਲਾ ਸਾਥੀ ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ ਜ਼ੀਰਕਪੁਰ, 21 ਨਵੰਬਰ (ਮਨਿੰਦਰ ਸਿੰਘ)-ਤਰਨਤਾਰਨ ਵਿਚ ਏ. ਐੱਸ. ਆਈ. ਇਕਬਾਲ ਸਿੰਘ ਦੇ ਕਤਲ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਗਿਆ ਦੂਜਾ ਮੁੱਖ ਸ਼ੂਟਰ ਭੁਪਿੰਦਰ ਸਿੰਘ ਜ਼ੀਰਕਪੁਰ ਦੇ ਹੋਟਲ ਕੇ ਐੱਮ. ਜੀ. ਵਿਚ ਅਮਨਦੀਪ ਸਿੰਘ ਉਰਫ਼ ਹੈਪੀ ਬਾਹਮਨ ਨਾਲ ਠਹਿਰਿਆ ਹੋਇਆ ਸੀ ਪਰ ਪੁਲਿਸ ਦੀ ਛਾਪੇਮਾਰੀ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਹੀ ਹੋਟਲ ਵਿਚੋਂ ਨਿਕਲ ਗਿਆ ਸੀ। ਸ਼ੁੱਕਰਵਾਰ ਸਵੇਰੇ ਹੋਏ ਪੁਲਿਸ ਮੁਕਾਬਲੇ ਦੌਰਾਨ ਹੈਪੀ ਬਾਹਮਨ ਪੁਲਿਸ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ ਦੋਵੇਂ ਸ਼ੂਟਰ ਜੀਰਕਪੁਰ-ਚੰਡੀਗੜ੍ਹ ਹਾਈਵੇਅ ਸਥਿਤ ਹੋਟਲ ਕੇ ਐੱਮ. ਜੀ. ਵਿਚ ਲੁਕੇ ਹੋਏ ਸਨ। ਹੈਪੀ ਬਾਹਮਨ ਤਿੰਨ ਦਿਨ ਪਹਿਲਾਂ ਬਠਿੰਡਾ ਦੀ ਰਹਿਣ ਵਾਲੀ ਆਪਣੀ ਮਹਿਲਾ ਸਾਥੀ ਨਾਲ ਆਲਟੋ ਕਾਰ ਵਿਚ ਹੋਟਲ ਪਹੁੰਚਿਆ ਸੀ। ਦੋਵਾਂ ਨੇ ਪਹਿਲੀ ਮੰਜ਼ਿਲ ’ਤੇ ਕਮਰਾ ਨੰਬਰ ਕੇ-3 ਲਿਆ ਸੀ। ਕਮਰਾ ਬੁੱਕ ਕਰਵਾਉਣ ਸਮੇਂ ਮਹਿਲਾ ਨੇ ਆਪਣਾ ਪਛਾਣ ਪੱਤਰ ਦਿੱਤਾ ਸੀ, ਜਦਕਿ ਹੈਪੀ ਬਾਹਮਨ ਵਲੋਂ ਦਿੱਤਾ ਪਛਾਣ ਪੱਤਰ ਜਾਅਲੀ ਹੋਣ ਦਾ ਸ਼ੱਕ ਹੈ। ਏ. ਜੀ. ਟੀ. ਐੱਫ. ਦੀ ਟੀਮ ਹੋਟਲ ਦਾ ਰਿਕਾਰਡ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਆਪਣੇ ਨਾਲ ਲੈ ਗਈ ਸੀ। ਪੁਲਿਸ ਨੇ ਮਹਿਲਾ ਸਾਥੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਸ਼ੱਕ ਹੈ ਕਿ ਉਹ ਸ਼ੂਟਰਾਂ ਨੂੰ ਪਨਾਹ ਦੇਣ ਅਤੇ ਆਪਣੀ ਪਛਾਣ ’ਤੇ ਹੋਟਲਾਂ ਵਿਚ ਕਮਰੇ ਬੁੱਕ ਕਰਵਾਉਣ ਵਿਚ ਮਦਦ ਕਰਦੀ ਸੀ। ਉਸ ਦੇ ਹੋਰ ਸ਼ੱਕੀ ਬਦਮਾਸ਼ਾਂ ਨਾਲ ਸੰਪਰਕ ਹੋਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹੁਣ ਦੋਵਾਂ ਸ਼ੂਟਰਾਂ ਦੇ ਟਿਕਾਣਿਆਂ ਅਤੇ ਉਨ੍ਹਾਂ ਦੇ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਪਿਛਲੀ ਖ਼ਬਰ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (ਐਮ. ਬੀ. ਯੂ.) 5-17 ਸਾਲ ਦੀ ਉਮਰ ਦੇ ਬੱਚਿਆਂ ਲਈ 30 ਸਤੰਬਰ 2027 ਤੱਕ ਮੁਫ਼ਤ ਹੈ ਅਗਲੀ ਖ਼ਬਰ ਡਾ. ਚੱਬੇਵਾਲ ਨੇ ਸਾਥੀਆਂ ਨਾਲ ਮੀਟਿੰਗ ਕਰਕੇ ਸੁਣੇ ਸੁਝਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।