21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸੰਸਦ ਦਾ ਮੌਨਸੂਨ ਇਜਲਾਸ 100 ਦਿਨਾਂ ਤੋਂ ਬਿਨਾਂ ਸਮਾਪਤ ਹੋਏ ਜਾਰੀ

ਨਵੀਂ ਦਿੱਲੀ, 21 ਨਵੰਬਰ (ਪੀ. ਟੀ.

ਅਜੀਤ ਡੈਸਕ 22-11-2026
ਨਵੀਂ ਦਿੱਲੀ, 21 ਨਵੰਬਰ (ਪੀ.ਟੀ.ਆਈ.)-ਸੰਸਦ ਦਾ ਮਾਨਸੂਨ ਇਜਲਾਸ ਲਗਾਤਾਰ 100 ਦਿਨਾਂ ਤੋਂ ਰਸਮੀ ਤੌਰ ’ਤੇ ਸਮਾਪਤ ਨਹੀਂ ਕੀਤਾ ਗਿਆ ਹੈ । ਇਸ ਨਾਲ ਸੰਸਦ ਦੇ ਇਤਿਹਾਸ ਵਿਚ ਇੱਕ ਨਵਾਂ ਰਿਕਾਰਡ ਬਣ ਗਿਆ ਹੈ । ਇਸ ਤੋਂ ਪਹਿਲਾਂ ਸਾਲ 2008 ਵਿਚ ਸੰਸਦ ਦਾ ਇਜਲਾਸ 87 ਦਿਨਾਂ ਤੱਕ ਉਠਾਇਆ ਨਹੀਂ ਗਿਆ ਸੀ । ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 13 ਅਗਸਤ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ, ਪਰ ਦੋਵਾਂ ਸਦਨਾਂ ਨੂੰ ਅਜੇ ਤੱਕ ਰਸਮੀ ਤੌਰ ’ਤੇ ਸਮਾਪਤ ਨਹੀਂ ਕੀਤਾ ਗਿਆ । ਸਰਕਾਰ ਵਲੋਂ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਕਾਨੂੰਨ ਲਾਗੂ ਕਰਨ ਵਾਸਤੇ ਸੰਵਿਧਾਨਕ ਸੋਧ ਬਿੱਲ ਪਾਸ ਕਰਵਾਉਣ ਲਈ ਸੰਸਦ ਦਾ ਵਿਸ਼ੇਸ਼ ਜਾਂ ਵਧਾਇਆ ਹੋਇਆ ਇਜਲਾਸ ਬੁਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਹਾਲਾਂਕਿ, ਅਜੇ ਤੱਕ ਇਸ ਦੀਆਂ ਤਰੀਕਾਂ ਜਾਂ ਮਿਆਦ ਦਾ ਐਲਾਨ ਨਹੀਂ ਕੀਤਾ ਗਿਆ।

ਜੰਮੂ ਬੱਸ ਅੱਡੇ ਨੇੜੇ ਮਿਲੀ ਫ਼ੌਜ ਦੇ ਜਵਾਨ ਦੀ ਲਾਸ਼
ਜੰਮੂ, 21 ਨਵੰਬਰ (ਪੀ. ਟੀ. ਆਈ.)-ਛੁੱਟੀ ਤੋਂ ਬਾਅਦ ਆਪਣੀ ਪੋਸਟਿੰਗ ‘ਤੇ ਵਾਪਸ ਪਰਤ ਰਹੇ ਫ਼ੌਜ ਦੇ ਇਕ ਜਵਾਨ ਦੀ ਲਾਸ਼ ਸਨਿਚਰਵਾਰ ਸਵੇਰੇ ਜੰਮੂ ਦੇ ਮੁੱਖ ਬੱਸ ਅੱਡੇ ਨੇੜੇ ਸ਼ੱਕੀ ਹਾਲਾਤਾਂ ਵਿਚ ਮਿਲਣ ਦੀ ਖ਼ਬਰ ਹੈ।ਮ੍ਰਿਤਕ ਦੀ ਪਛਾਣ ਸੰਜੀਤ ਸਿੰਘ (31) ਵਜੋਂ ਹੋਈ ਹੈ, ਜੋ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਖੇਤਰ ਦੇ ਧਾਰ ਪਿੰਡ ਦਾ ਰਹਿਣ ਵਾਲਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਬਾਅਦ ਗੁਰਦਾਸਪੁਰ ਜਾ ਰਿਹਾ ਸੀ, ਜਿਥੇ ਉਹ ਤਾਇਨਾਤ ਸੀ।ਉਨ੍ਹਾਂ ਕਿਹਾ ਕਿ ਸੰਜੀਤ ਸਿੰਘ ਦੀ ਲਾਸ਼ ਸਵੇਰੇ 5:40 ਵਜੇ ਜੰਮੂ ਬੱਸ ਅੱਡੇ ਨੇੜੇ ਬੀ.ਸੀ. ਰੋਡ ‘ਤੇ ਪਈ ਮਿਲੀ। ਸੰਜੀਤ ਸਿੰਘ ਪਿੱਛੇ ਪਤਨੀ, ਦੋ ਪੁੱਤਰ ਅਤੇ ਇਕ ਧੀ ਛੱਡ ਗਿਆ ਹੈ।
ਪਿਛਲੀ ਖ਼ਬਰ ਈਰਾਨ ਵਲੋਂ ਅਮਰੀਕੀ ਐੱਫ-16 ਲੜਾਕੂ ਜਹਾਜ਼ ਨੂੰ ਮਿਜ਼ਾਈਲ ਨਾਲ ਨਿਸ਼ਾਨਾ ਬਣਾਉਣ ਦਾ ਦਾਅਵਾ ਅਗਲੀ ਖ਼ਬਰ ਬੱਬਰ ਖ਼ਾਲਸਾ ਮਾਮਲੇ ’ਚ ਐਨ.ਆਈ.ਏ. ਨੂੰ ਜਾਂਚ ਲਈ 90 ਦਿਨ ਹੋਰ ਮਿਲੇ ਮੁਲਜ਼ਮਾਂ ਦੇ ਵਿਦੇਸ਼ੀ ਸੰਬੰਧਾਂ ਅਤੇ ਹਥਿਆਰਾਂ ਦੀ ਸਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।