25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਭਲੂਰ ਤੋਂ ਨੱਥੂਵਾਲਾ ਗਰਬੀ ਤੱਕ ਨਵੀਂ ਬਣੀ ਸੜਕ ’ਤੇ ਪਾਇਆ ਪ੍ਰੀਮਿਕਸ

ਨੱਥੂਵਾਲਾ ਗਰਬੀ, 23 ਅਗਸਤ (ਨਵਦੀਪ ਸਿੰਘ)-ਪਿੰਡ ਨੱਥੂਵਾਲਾ ਗਰਬੀ ਤੋਂ ਭਲੂਰ ਤੱਕ ਨਵੀਂ ਬਣੀ ਸੜਕ, ਜੋ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਾਈ ਜਾ ਰਹੀ ਸੀ ਅਤੇ ਜਿਸ ਦਾ ਨੀਂਹ ਪੱਥਰ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਵਲੋਂ ਰੱਖਿਆ ਗਿਆ ਸੀ, ਦਾ ਕੰਮ ਠੇਕੇਦਾਰ ਵਲੋਂ ਅੱਧ ਵਿਚਕਾਰ ਛੱਡ ਦਿੱਤੇ ਜਾਣ ਕਾਰਨ ਲੰਮੇ ਸਮੇਂ ਤੋਂ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਪਿੰਡ ਨੱਥੂਵਾਲਾ ਦੀ ਬਲਾਕ ਸੰਮਤੀ ਬਾਘਾ ਪੁਰਾਣਾ ਦੀ ਚੇਅਰਪਰਸਨ ਬੀਬੀ ਸਰਬਜੀਤ ਕੌਰ ਨੱਥੂਵਾਲਾ ਵਲੋਂ ਲਗਾਤਾਰ ਆਵਾਜ਼ ਉਠਾਈ ਗਈ।

ਅਜੀਤ ਡੈਸਕ 24-08-2026
ਨੱਥੂਵਾਲਾ ਗਰਬੀ, 23 ਅਗਸਤ (ਨਵਦੀਪ ਸਿੰਘ)-ਪਿੰਡ ਨੱਥੂਵਾਲਾ ਗਰਬੀ ਤੋਂ ਭਲੂਰ ਤੱਕ ਨਵੀਂ ਬਣੀ ਸੜਕ, ਜੋ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਾਈ ਜਾ ਰਹੀ ਸੀ ਅਤੇ ਜਿਸ ਦਾ ਨੀਂਹ ਪੱਥਰ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਵਲੋਂ ਰੱਖਿਆ ਗਿਆ ਸੀ, ਦਾ ਕੰਮ ਠੇਕੇਦਾਰ ਵਲੋਂ ਅੱਧ ਵਿਚਕਾਰ ਛੱਡ ਦਿੱਤੇ ਜਾਣ ਕਾਰਨ ਲੰਮੇ ਸਮੇਂ ਤੋਂ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਪਿੰਡ ਨੱਥੂਵਾਲਾ ਦੀ ਬਲਾਕ ਸੰਮਤੀ ਬਾਘਾ ਪੁਰਾਣਾ ਦੀ ਚੇਅਰਪਰਸਨ ਬੀਬੀ ਸਰਬਜੀਤ ਕੌਰ ਨੱਥੂਵਾਲਾ ਵਲੋਂ ਲਗਾਤਾਰ ਆਵਾਜ਼ ਉਠਾਈ ਗਈ। ਉਨ੍ਹਾਂ ਦੀ ਕੋਸ਼ਿਸ਼ ਸਦਕਾ ਹੁਣ ਸੜਕ ‘ਤੇ ਪ੍ਰੀਮੈਕਸ ਪਾ ਕੇ ਇਸ ਨੂੰ ਆਵਾਜਾਈ ਲਈ ਲੰਘਣਯੋਗ ਬਣਾ ਦਿੱਤਾ ਗਿਆ ਹੈ। ਸੜਕ ‘ਤੇ ਪ੍ਰੀਮੈਕਸ ਪੈਣ ਨਾਲ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਨੇ ਰਾਹਤ ਮਹਿਸੂਸ ਕੀਤੀ ਹੈ। ਇਸ ਮੌਕੇ ਚੇਅਰਪਰਸਨ ਬੀਬੀ ਸਰਬਜੀਤ ਕੌਰ ਨੱਥੂਵਾਲਾ ਅਤੇ ਪਿੰਡ ਵਾਸੀਆਂ ਨੇ ਸੜਕ ਦਾ ਕੰਮ ਮੁੜ ਸ਼ੁਰੂ ਕਰਵਾ ਕੇ ਪ੍ਰੀਮੈਕਸ ਪਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਚਾਲੂ ਹੋਣ ਨਾਲ ਨੱਥੂਵਾਲਾ ਗਰਬੀ, ਭਲੂਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿਚ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਨੱਥੂਵਾਲਾ ਨਵਾਂ ਪਾਸਾ ਦੇ ਸਰਪੰਚ ਨਿਰਵੈਰ ਸਿੰਘ, ਬਲਕਰਨ ਸਿੰਘ ਅਧਿਕਾਰਤ ਪੰਚ, ਜਗਤਾਰ ਸਿੰਘ ਪੰਚ, ਦਵਿੰਦਰ ਸਿੰਘ, ਜਗਮੋਹਨ ਲਾਲ, ਜਸਮੇਲ ਸਿੰਘ ਪੰਚ, ਥਾਣੇਦਾਰ ਬਲਦੇਵ ਸਿੰਘ, ਜਗਦੇਵ ਸਿੰਘ ਪੰਚ, ਪਰਸ਼ਿੰਦਰ ਸਿੰਘ, ਹਰਵਿੰਦਰ ਸਿੰਘ ਨਾਥੇਵਾਲਾ, ਬਲਾਕ ਪ੍ਰਧਾਨ ਮਨਪ੍ਰੀਤ ਕੌਰ ਨਾਥੇਵਾਲਾ, ਗੁਰਚਰਨ ਸਿੰਘ ਪੰਚ, ਸੂਬੇਦਾਰ ਦਰਸ਼ਨ ਸਿੰਘ, ਰੇਸ਼ਮ ਸਿੰਘ ਫ਼ੌਜੀ, ਸੁਖਮਨ ਸਿੰਘ ਅਤੇ ਬਲਦੇਵ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਲੈਕਚਰਾਰਾਂ ਦੀ ਭਰਤੀ ’ਚ ਐਸ.ਸੀ., ਬੀ.ਸੀ. ਉਮੀਦਵਾਰਾਂ ਨੂੰ ਬਣਦਾ ਰਾਖਵਾਂ ਕੋਟਾ ਨਾ ਦੇਣਾ ਬੇਹੱਦ ਮੰਦਭਾਗਾ-ਜ਼ਿਲ੍ਹਾ ਪ੍ਰ... ਅਗਲੀ ਖ਼ਬਰ ਮਿੱਤਲ ਪੈਲੇਸ ਰਾਜੇਆਣਾ ਵਿਖੇ ਭਲਕੇ ਮਨਾਇਆ ਜਾਵੇਗਾ ਤੀਆਂ ਤੀਜ ਦਾ ਮੇਲਾ-ਰਾਜਵੀਰ ਕੌਰ ਸਿੱਧੂ, ਅਮਨਦੀਪ ਕੌਰ ਅਰੋੜਾ ਮੁੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।