18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

‘ਜਵਾਨੀ ਬਚਾਓ ਯਾਤਰਾ’ ’ਤੇ ਬੇਮਿਸਾਲ ਇਕੱਠ ’ਚ ਪੁੱਜੇ ਆਪਣੇ ਸਮਰਥਕਾਂ ਦਾ ਆਹਲੂਵਾਲੀਆ ਨੇ ਕੀਤਾ ਧੰਨਵਾਦ ਕਾਫ਼ਲਿਆਂ ਦੇ ਰੂਪ ਵਿਚ ਪੁੱਜੇ ਵਰਕਰਾਂ ਨੇ ਲਗਾਈ ਲਾਭ ਸਿੰਘ ਆਹਲੂਵਾਲੀਆ ’ਤੇ ਮੋਹਰ

ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- 15 ਨਵੰਬਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਬਚਾਓ ਪੰਜਾਬ ਸਾਈਕਲ ਯਾਤਰਾ ਦੌਰਾਨ ਉਨ੍ਹਾਂ ਦੇ ਸਵਾਗਤ ਅਤੇ ਸੰਬੋਧਨ ਲਈ ਸਥਾਨਕ ਸ਼ਹਿਰ ਦੇ ਬੁੱਘੀਪੁਰਾ ਚੌਕ ਨੇੜਲੇ ਪ੍ਰਾਈਮ ਫਾਰਮ ਵਿਚ ਰੱਖਿਆ ਸਮਾਗਮ ਰੈਲੀ ਦਾ ਰੂਪ ਧਾਰਨ ਕਰ ਗਿਆ। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਕਾਫਲਿਆਂ ਦੇ ਰੂਪ ਵਿਚ ਪੁੱਜੇ ਵਰਕਰਾਂ ਨੂੰ ਵੇਖ ਕੇ ਚਰਨਜੀਤ ਸਿੰਘ ਚੰਨੀ ਨੇ ਲਾਭ ਸਿੰਘ ਆਹਲੂਵਾਲੀਆ ਦਾ ਇਕੱਠ ਵੇਖ ਕੇ ਬਾਗੋ਼ਬਾਗ ਹੁੰਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਸ਼ੀਰਵਾਦ ਵੀ ਦਿੱਤਾ।

ਅਜੀਤ ਡੈਸਕ 19-11-2026
ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- 15 ਨਵੰਬਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਬਚਾਓ ਪੰਜਾਬ ਸਾਈਕਲ ਯਾਤਰਾ ਦੌਰਾਨ ਉਨ੍ਹਾਂ ਦੇ ਸਵਾਗਤ ਅਤੇ ਸੰਬੋਧਨ ਲਈ ਸਥਾਨਕ ਸ਼ਹਿਰ ਦੇ ਬੁੱਘੀਪੁਰਾ ਚੌਕ ਨੇੜਲੇ ਪ੍ਰਾਈਮ ਫਾਰਮ ਵਿਚ ਰੱਖਿਆ ਸਮਾਗਮ ਰੈਲੀ ਦਾ ਰੂਪ ਧਾਰਨ ਕਰ ਗਿਆ। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਕਾਫਲਿਆਂ ਦੇ ਰੂਪ ਵਿਚ ਪੁੱਜੇ ਵਰਕਰਾਂ ਨੂੰ ਵੇਖ ਕੇ ਚਰਨਜੀਤ ਸਿੰਘ ਚੰਨੀ ਨੇ ਲਾਭ ਸਿੰਘ ਆਹਲੂਵਾਲੀਆ ਦਾ ਇਕੱਠ ਵੇਖ ਕੇ ਬਾਗੋ਼ਬਾਗ ਹੁੰਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਸ਼ੀਰਵਾਦ ਵੀ ਦਿੱਤਾ। ਜ਼ਿਕਰਯੋਗ ਹੈ ਕਿ ਲਾਭ ਸਿੰਘ ਆਹਲੂਵਾਲੀਆ ਮੋਗਾ ਹਲਕੇ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਹਨ ਅਤੇ ਉਹ ਲਗਾਤਾਰ ਹਲਕੇ ਦੇ ਵਰਕਰਾਂ ਤੇ ਲੋਕਾਂ ਨੂੰ ਮਿਲ ਕੇ ਆਪਣਾ ਆਧਾਰ ਦਿਨ ਬ ਦਿਨ ਮਜ਼ਬੂਤ ਕਰ ਰਹੇ ਹਨ ਅਤੇ ਚਰਨਜੀਤ ਸਿੰਘ ਚੰਨੀ ਦੇ ਸਮਾਗਮ ਵਿਚ ਕਾਫਲਿਆਂ ਦੇ ਰੂਪ ਵਿਚ ਪੁੱਜੇ ਵਰਕਰਾਂ ਨੇ ਆਪਣੇ ਆਗੂ ਲਾਭ ਸਿੰਘ ਆਹਲੂਵਾਲੀਆ ਵਿਚ ਵਿਸ਼ਵਾਸ ਪ੍ਰਗਟ ਕਰਦਿਆਂ ਉਨ੍ਹਾਂ ਦੇ ਹੱਕ ਵਿਚ ਆਪਣੀ ਮੋਹਰੀ ਵੀ ਲਗਾਈ। ਇਸ ਬੇਮਿਸਾਲ ਇਕੱਠ ਲਈ ਲਾਭ ਸਿੰਘ ਆਹਲੂਵਾਲੀਆ ਨੇ ਆਪਣੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਵਰਕਰਾਂ ਲਈ ਉਨ੍ਹਾਂ ਦਾ ਰੋਮ ਰੋਮ ਰਿਣੀ ਹੈ ਅਤੇ ਉਨ੍ਹਾਂ ਦੇ ਵਿਸ਼ਵਾਸ ਤੇ ਸਾਥ ਲਈ ਉਹ ਉਨ੍ਹਾਂ ਦੇ ਕਦਮਾਂ ਵਿਚ ਫੁੱਲ ਚੜ੍ਹਾਉਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਭ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਮੋਗਾ ਪੁੱਜਣ ’ਤੇ ਉਹ ਆਪਣੇ ਮਹਿਬੂਬ ਨੇਤਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦੀ ਹਨ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ 23 ਨੂੰ ਸੁਖਾਨੰਦ ਤੋਂ ਸਜਾਇਆ ਜਾਵੇਗਾ ਨਗਰ ਕੀਰਤਨ-ਮਹੰਤ ਸ਼ਾਸਤਰੀ ਅਗਲੀ ਖ਼ਬਰ ਬੱਸ ਹਾਦਸੇ ’ਚ ਸ਼ਰਧਾਲੂਆਂ ਦੀਆਂ ਮੌਤਾਂ ਨੇ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹੀ-ਡੱਲਾ, ਦੌਲਤਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।