11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੇ ਬੱਚਿਆਂ ਨੇ ਸਕੂਲੀ ਖੇਡਾਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਨਿਹਾਲ ਸਿੰਘ ਵਾਲਾ, 10 ਸਤੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗਰੀਨ ਵੈਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਦੇ ਬੱਚਿਆਂ ਨੇ ਐਸ. ਜੀ.

ਅਜੀਤ ਡੈਸਕ 11-09-2026
ਨਿਹਾਲ ਸਿੰਘ ਵਾਲਾ, 10 ਸਤੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗਰੀਨ ਵੈਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਦੇ ਬੱਚਿਆਂ ਨੇ ਐਸ.ਜੀ.ਐਫ.ਆਈ. ਸਕੂਲ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਡਾ. ਜਤਿੰਦਰ ਗਰਗ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ 11 ਬੱਚਿਆਂ ਨੇ ਗੋਲਡ ਮੈਡਲ ਜਿੱਤੇ ਹਨ ਅਤੇ ਇਨ੍ਹਾਂ ਬੱਚਿਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ‘ਚ ਬੱਚਿਆਂ ਨੇ ਤਾਇਕਵਾਂਡੋਂ ‘ਚ 10 ਸੋਨ ਤਗਮੇ, ਬੌਕਸਿੰਗ ‘ਚ 1 ਸੋਨ ਤਗਮਾ, ਤਾਇਕਵਾਂਡੋਂ ‘ਚ 8 ਸਿਲਵਰ, 6 ਬਰਾਊਨਜ਼, ਬੌਕਸਿੰਗ ‘ਚ 1 ਬਰਾਊਨਜ਼, ਚੈੱਸ ‘ਚ 5 ਬਰਾਊਨਜ਼, ਸ਼ੂਟਿੰਗ ‘ਚ 1 ਬਰਾਊਨਜ਼, ਬੈਡਮਿੰਟਨ ‘ਚ 5 ਬਰਾਊਨਜ਼ ਤਗਮੇ ਪ੍ਰਾਪਤ ਕੀਤੇ ਹਨ। ਬੱਚਿਆਂ ਦੇ ਇਸ ਸ਼ਾਨਦਾਰ ਪ੍ਰਾਪਤੀਆਂ ‘ਤੇ ਸੰਸਥਾ ਦੇ ਚੇਅਰਮੈਨ ਡਾ. ਜਤਿੰਦਰ ਗਰਗ, ਮੈਨੇਜਰ ਸ੍ਰੀਮਤੀ ਅਨੀਤਾ ਗਰਗ, ਪ੍ਰਬੰਧਕ ਕ੍ਰਿਸ਼ਨ ਗਰਗ, ਪ੍ਰਿੰਸੀਪਲ ਨੀਤੂ ਕਪੂਰ, ਕੋਆਰਡੀਨੇਟਰ ਰਾਜਦੀਪ ਸਿੰਘ ਗਿੱਲ ਅਤੇ ਪੂਨਮ ਗੋਇਲ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਡੀ ਸੰਸਥਾ ਦੇ ਵਿਦਿਆਰਥੀ ਜਿੱਥੇ ਪੜ੍ਹਾਈ ਦੇ ਖੇਤਰ ‘ਚ ਹਰ ਸਾਲ ਸ਼ਾਨਦਾਰ ਨਤੀਜੇ ਹਾਸਲ ਕਰਦੇ ਹਨ ਉੱਥੇ ਖੇਡਾਂ ਅਤੇ ਹੋਰ ਗਤੀਵਿਧੀਆਂ ‘ਚ ਵੀ ਭਾਗ ਲੈ ਕੇ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਪ੍ਰਾਪਤੀਆਂ ਦਾ ਸਿਹਰਾ ਸੰਸਥਾ ਦੇ ਖੇਡ ਕੋਚ ਗੁਰਚਰਨ ਸਿੰਘ, ਤੁਵੱਸਮ ਕੁਰੈਸ਼ੀ ਅਤੇ ਪ੍ਰਵੀਨ ਸ਼ੁਕਲਾ ਨੂੰ ਜਾਂਦਾ ਹੈ ਜਿਨ੍ਹਾਂ ਦਾ ਸਖ਼ਤ ਮਿਹਨਤ ਅਤੇ ਬੱਚਿਆਂ ਦੇ ਅਨੁਸ਼ਾਸਨ ਸਦਕਾ ਇਹ ਪ੍ਰਾਪਤੀਆਂ ਹਾਸਲ ਹੋਈਆਂ ਹਨ।
ਪਿਛਲੀ ਖ਼ਬਰ ਸੰਤ ਬਾਬਾ ਖਜਾਨ ਸਿੰਘ ਜੀ ਦੀ ਯਾਦ ‘ਚ ਭਿੰਡਰਾਂ ਦਾ ਸਾਲਾਨਾ ਖੇਡ ਮੇਲਾ 13, 14 ਤੇ 15 ਸਤੰਬਰ ਨੂੰ ਅਗਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਵਲੋਂ ਭਲਕੇ ਸਪੀਕਰ ਸੰਧਵਾਂ ਦੀ ਕੋਠੀ ਦੇ ਘਿਰਾਓ ਦੀਆਂ ਤਿਆਰੀਆਂ ਜ਼ੋਰਾਂ ਤੇ ਅਧਿਆਪਕ ਵਰਗ ਦੀਆਂ ਮੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।