18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸ਼੍ਰੀ ਬਾਲਾ ਜੀ ਮਿੱਤਰ ਮੰਡਲ ਵੱਲੋਂ ਚੌਥੇ ਸ਼੍ਰੀ ਗਣੇਸ਼ ਮਹੋਤਸਵ ਆਰੰਭ ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਨਾਲ ਗੂੰਜੀ ਮੋਗਾ ਨਗਰੀ

ਮੋਗਾ, 17 ਸਤੰਬਰ (ਅਸ਼ੋਕ ਬਾਂਸਲ)-’’ਗਣਪਤੀ ਬੱਪਾ ਮੋਰਿਆ’’ ਦੇ ਜੈਕਾਰਿਆਂ ਅਤੇ ਭਗਤੀ ਭਰੇ ਮਾਹੌਲ ਵਿਚਕਾਰ, ਸ਼੍ਰੀ ਬਾਲਾ ਜੀ ਮਿੱਤਰ ਮੰਡਲ, ਮੋਗਾ ਵਲੋਂ ਚੌਥੇ ਸ਼੍ਰੀ ਗਣੇਸ਼ ਮਹੋਤਸਵ ਦਾ ਆਰੰਭ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਗਣੇਸ਼ ਨੂੰ ਖ਼ੁਸ਼ਹਾਲੀ ਅਤੇ ਭਲਾਈ ਲਈ ਪ੍ਰਾਰਥਨਾ ਕੀਤੀ।

ਅਜੀਤ ਡੈਸਕ 18-09-2026
ਮੋਗਾ, 17 ਸਤੰਬਰ (ਅਸ਼ੋਕ ਬਾਂਸਲ)-’’ਗਣਪਤੀ ਬੱਪਾ ਮੋਰਿਆ’’ ਦੇ ਜੈਕਾਰਿਆਂ ਅਤੇ ਭਗਤੀ ਭਰੇ ਮਾਹੌਲ ਵਿਚਕਾਰ, ਸ਼੍ਰੀ ਬਾਲਾ ਜੀ ਮਿੱਤਰ ਮੰਡਲ, ਮੋਗਾ ਵਲੋਂ ਚੌਥੇ ਸ਼੍ਰੀ ਗਣੇਸ਼ ਮਹੋਤਸਵ ਦਾ ਆਰੰਭ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਗਣੇਸ਼ ਨੂੰ ਖ਼ੁਸ਼ਹਾਲੀ ਅਤੇ ਭਲਾਈ ਲਈ ਪ੍ਰਾਰਥਨਾ ਕੀਤੀ। ਸੁਸ਼ੀਲ ਮਿੱਡਾ, ਸੌਰਭ ਗੋਇਲ, ਰਵੀ ਕੁਮਾਰ ਅਤੇ ਰਾਹੁਲ ਕੁਮਾਰ ਨੇ ਦੱਸਿਆ ਕਿ ਮੰਡਲ ਵਲੋਂ ਆਯੋਜਿਤ ਗਣੇਸ਼ ਮਹੋਤਸਵ ਕੋਟਕਪੂਰਾ ਬਾਈਪਾਸ, ਮੋਗਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਭਜਨ ਕੀਰਤਨ 15 ਅਤੇ 24 ਸਤੰਬਰ ਨੂੰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ। ਇਸ ਦਾ ਵਿਸਰਜਨ ਸਮਾਰੋਹ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਹੋਵੇਗਾ। ਮੰਡਲ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਗਣੇਸ਼ ਮਹੋਤਸਵ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਭਜਨ ਗਾਇਕ ਅਸ਼ੀਸ਼ ਚੋਪੜਾ ਅਤੇ ਵਿਜੇ ਵਰਮਾ ਸਮੇਤ ਮੰਡਲ ਮੈਂਬਰ ਅਤੇ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ 19 ਸਤੰਬਰ ਨੂੰ ਪੰਜਾਬ ਭਰ ਵਿਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਬੀ.ਕੇ.ਯੂ. ਏਕਤਾ ਸਿੱਧੂਪੁਰ ਵਲੋਂ ਜਬਰ ਵਿਰੋਧੀ ਰੋਸ ਮੁ... ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਸਿੱਖਿਆ, ਖੇਡਾਂ ਤੇ ਰੋਜ਼ਗਾਰ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ-ਸੰਜੀਵ ਕੁਮਾਰ ਬੱਠ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।