21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮੋਗਾ ਦੇ ਸਮੂਹ ਕੈਮਿਸਟਾਂ ਲਈ ਅਹਿਮ ਆਦੇਸ਼ ਜਾਰੀ ਸੁਪਰੀਮ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਨੇ ਸਟੇਟ ਪੱਧਰ ’ਤੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਨਿਹਾਲ ਸਿੰਘ ਵਾਲਾ, 20 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਮੋਗਾ ਦੀਆਂ ਅੰਡਰ-19 ਫੁੱਟਬਾਲ ਲੜਕੀਆਂ ਜੈਸਮੀਨ ਕੌਰ ਕਲਾਸ ਗਿਆਰ੍ਹਵੀਂ ਸਾਇੰਸ, ਜਸਪ੍ਰੀਤ ਕੌਰ ਕਲਾਸ ਗਿਆਰ੍ਹਵੀਂ ਸਾਇੰਸ, ਰਵਨੀਤ ਕੌਰ ਕਲਾਸ ਗਿਆਰ੍ਹਵੀਂ ਸਾਇੰਸ ਤੇ ਸਮਰਦੀਪ ਕੌਰ ਕਲਾਸ ਗਿਆਰ੍ਹਵੀਂ ਸਾਇੰਸ ਨੇ ਸਟੇਟ ਪੱਧਰ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਸਟੇਟ ਪੱਧਰ ’ਤੇ ਪਹੁੰਚਣਾ ਆਪਣੇ ਆਪ ਵਿਚ ਇਕ ਵੱਡੀ ਉਪਲਬਧੀ ਹੈ।

ਅਜੀਤ ਡੈਸਕ 21-09-2026
ਨਿਹਾਲ ਸਿੰਘ ਵਾਲਾ, 20 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਮੋਗਾ ਦੀਆਂ ਅੰਡਰ-19 ਫੁੱਟਬਾਲ ਲੜਕੀਆਂ ਜੈਸਮੀਨ ਕੌਰ ਕਲਾਸ ਗਿਆਰ੍ਹਵੀਂ ਸਾਇੰਸ, ਜਸਪ੍ਰੀਤ ਕੌਰ ਕਲਾਸ ਗਿਆਰ੍ਹਵੀਂ ਸਾਇੰਸ, ਰਵਨੀਤ ਕੌਰ ਕਲਾਸ ਗਿਆਰ੍ਹਵੀਂ ਸਾਇੰਸ ਤੇ ਸਮਰਦੀਪ ਕੌਰ ਕਲਾਸ ਗਿਆਰ੍ਹਵੀਂ ਸਾਇੰਸ ਨੇ ਸਟੇਟ ਪੱਧਰ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਸਟੇਟ ਪੱਧਰ ’ਤੇ ਪਹੁੰਚਣਾ ਆਪਣੇ ਆਪ ਵਿਚ ਇਕ ਵੱਡੀ ਉਪਲਬਧੀ ਹੈ। ਉਨ੍ਹਾਂ ਦੇ ਪ੍ਰਦਰਸ਼ਨ ਨੇ ਸਕੂਲ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਵਿਚ ਮਾਨ ਅਤੇ ਖੁਸ਼ੀ ਦੀ ਲਹਿਰ ਨੂੰ ਪੈਦਾ ਕੀਤਾ। ਇਸ ਮੌਕੇ ਸਕੂਲ ਪ੍ਰਧਾਨ ਚਰਨ ਸਿੰਘ, ਸਕੂਲ ਚੇਅਰਮੈਨ ਯੋਗਿੰਦਰ ਪ੍ਰਸਾਦ ਸ਼ਰਮਾ ਨੇ ਸਮੂਹ ਖਿਡਾਰਨਾਂ ਤੇ ਫੁੱਟਬਾਲ ਕੋਚ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਸਕੂਲ ਦੇ ਵਾਈਸ ਪ੍ਰਿੰਸੀਪਲ ਜਸਮੇਲ ਸਿੰਘ ਨੇ ਖਿਡਾਰਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ|
ਪਿਛਲੀ ਖ਼ਬਰ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਗੂੰਜਿਆ ਟੀ.ਐਲ.ਐਫ. ਕੈਂਪਸ ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ 24 ਨੂੰ ਬਾਘਾ ਪੁਰਾਣਾ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।