07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕਣਕ ਦੇ ਭਾਅ ’ਚ ਨਿਗੂਣਾ ਵਾਧਾ, ਸਰਕਾਰਾਂ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਦਾ ਸਬੂਤ-ਬੀ.ਕੇ.ਯੂ. ਪੰਜਾਬ ਕਿਹਾ-ਯੂਰੀਆ ਖਾਦ ਦੀ ਕਿੱਲਤ ਅਤੇ ਕਾਲਾ ਬਾਜ਼ਾਰੀ ਦਾ ਵੀ ਸਰਕਾਰ ਨਹੀਂ ਕਰਦੀ ਹੱਲ

ਕੋਟ ਈਸੇ ਖਾਂ, 6 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਬੈਠਕ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ (ਛਾਉਣੀ ਨਿਹੰਗ ਸਿੰਘਾਂ) ਵਿਖੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ ਤੇ ਹੋਰ ਸੀਨੀਅਰ ਆਗੂਆਂ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ਬੈਠਕ ਮੌਕੇ ਮਿਹਨਤੀ ਕਿਸਾਨ ਆਗੂ ਹਰਦਿਆਲ ਸਿੰਘ ਸ਼ਾਹ ਵਾਲਾ ਨੂੰ ਜਥੇਬੰਦੀ ਜ਼ਿਲ੍ਹਾ ਮੋਗਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਕੇ ਬਣਦਾ ਮਾਣ ਦਿੱਤਾ ਗਿਆ।

ਅਜੀਤ ਡੈਸਕ 07-10-2026
ਕੋਟ ਈਸੇ ਖਾਂ, 6 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਬੈਠਕ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ (ਛਾਉਣੀ ਨਿਹੰਗ ਸਿੰਘਾਂ) ਵਿਖੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ ਤੇ ਹੋਰ ਸੀਨੀਅਰ ਆਗੂਆਂ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ਬੈਠਕ ਮੌਕੇ ਮਿਹਨਤੀ ਕਿਸਾਨ ਆਗੂ ਹਰਦਿਆਲ ਸਿੰਘ ਸ਼ਾਹ ਵਾਲਾ ਨੂੰ ਜਥੇਬੰਦੀ ਜ਼ਿਲ੍ਹਾ ਮੋਗਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਕੇ ਬਣਦਾ ਮਾਣ ਦਿੱਤਾ ਗਿਆ। ਬੈਠਕ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਦੇ ਭਾਅ ਪ੍ਰਤੀ ਕੁਇੰਟਲ ਵਿਚ 25 ਪੈਸੇ ਦਾ ਨਿਗੂਣਾ ਵਾਧਾ ਕਰਕੇ ਸਰਕਾਰਾਂ ਨੇ ਕਿਸਾਨਾਂ ਨਾਲ ਇਕ ਵਾਰ ਫਿਰ ਕੋਝਾ ਮਜ਼ਾਕ ਕੀਤਾ ਹੈ। ਆਗੂਆਂ ਕਿਹਾ ਕਿ ਪੈਟਰੋਲ, ਡੀਜ਼ਲ, ਖੰਡ, ਦਵਾਈਆਂ ਤੇ ਹੋਰ ਜਰੂਰੀ ਵਸਤਾਂ ਦੇ ਭਾਅ ਤਾਂ ਧੜਾ ਧੜ ਸਰਕਾਰਾਂ ਵਲੋਂ ਵੱਡੀ ਪੱਧਰ ‘ਤੇ ਵਧਾ ਦਿੱਤੇ ਗਏ ਜਦ ਕਿ ਕਿਸਾਨਾਂ ਦੀ ਫ਼ਸਲ ਦਾ ਮੁੱਲ ਉਨ੍ਹਾਂ ਦੀ ਲਾਗਤ ਦੇ ਮੁਤਾਬਿਕ ਵੀ ਨਹੀਂ ਮਿਲਦਾ। ਆਗੂਆਂ ਕਿਹਾ ਕਿ ਕਿਸਾਨਾਂ ਦੀ ਇਕੋ ਇਕ ਮੰਗ ਕੇ ਫ਼ਸਲਾਂ ਦੇ ਭਾਅ ਸਵਾਮੀ ਨਾਥਨ ਰਿਪੋਰਟ ਅਨੁਸਾਰ ਤਹਿ ਹੋਣੇ ਚਾਹੀਦੇ ਹਨ, ਨੂੰ ਵੀ ਸਰਕਾਰਾਂ ਵਲੋਂ ਬੂਰ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਨਿਗੂਣੇ ਵਾਧੇ ਦਾ ਅਸੀਂ ਡਟਵਾਂ ਵਿਰੋਧ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਫ਼ਸਲਾਂ ਦੀ ਲਾਗਤ ਦੇ ਅਨੁਸਾਰ ਜਲਦ ਭਾਅ ਵਧਾਇਆ ਜਾਵੇ। ਯੂਰੀਆ ਖਾਦ ਦੀ ਕਿੱਲਤ ਤੇ ਕਾਲਾ ਬਜਾਰੀ ਦੀ ਗੱਲ ਕਰਦਿਆਂ ਵੀ ਕਿਸਾਨ ਆਗੂਆਂ ਨੇ ਸਰਕਾਰ ਦੀ ਆਲੋਚਨਾ ਕੀਤੀ। ਇਸ ਬੈਠਕ ਮੌਕੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ, ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ, ਬਲਬੀਰ ਸਿੰਘ ਨੰਬਰਦਾਰ ਲਖਵੀਰ ਸਿੰਘ ਮਸੀਤਾਂ, ਦਵਿੰਦਰ ਸਿੰਘ ਮਸੀਤਾਂ, ਸਰਦੂਲ ਸਿੰਘ ਤਹਿ: ਜਨ: ਸਕੱਤਰ, ਹਰਦਿਆਲ ਸਿੰਘ ਸ਼ਾਹ ਵਾਲਾ, ਸੁਖਵਿੰਦਰ ਸਿੰਘ ਵਿਰਕ ਬਹਿਰਾਮ ਕੇ, ਮਿਹਰ ਸਿੰਘ ਝੰਡਾ ਬੱਗਾ, ਸੁਖਵਿੰਦਰ ਕਾਲਾ ਇਕਾਈ ਪ੍ਰਧਾਨ, ਤਰਸੇਮ ਸਿੰਘ, ਜਸਵੰਤ ਸਿੰਘ ਸੰਧੂ, ਲਾਲਜੀਤ ਸਿੰਘ, ਨਿਰਮਲ ਸਿੰਘ, ਰਾਮ ਸਿੰਘ ਜਾਨੀਆ, ਗੁਰਤੇਜ ਸਿੰਘ, ਜਸਪਾਲ ਸਿੰਘ, ਦਲੀਪ ਸਿੰਘ ਫ਼ੌਜੀ, ਰਣਜੀਤ ਸਿੰਘ, ਕੁਲਵਿੰਦਰ ਸਿੰਘ ਕੋਟ, ਜਸਵੰਤ ਸਿੰਘ ਮਸੀਤਾਂ, ਮਸਤਾਨ ਸਿੰਘ, ਬਲਰਾਜ ਸਿੰਘ ਕੋਟ, ਦਿਲਜੀਤ ਸਿੰਘ, ਰਣਜੀਤ ਸਿੰਘ, ਗੁਰਜੀਤ ਸਿੰਘ, ਅਰਜਨ ਸਿੰਘ, ਕਰਨਜੀਤ ਸਿੰਘ, ਲਖਵਿੰਦਰ ਸਿੰਘ, ਰਵੀ ਗੁਲਾਟੀ ਕੋਟ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੀ.ਕੇ.ਯੂ. ਏਕਤਾ ਉਗਰਾਹਾਂ ਵਲੋਂ ਡੀ.ਸੀ. ਦਫ਼ਤਰ ਦਾ ਘਿਰਾਓ ਦੂਸਰੇ ਦਿਨ ਵੀ ਜਾਰੀ ਦੋਵੇਂ ਸਰਕਾਰਾਂ ਕਿਸਾਨਾਂ ਦੇ ਮੰਗਾਂ ਮ... ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਤਿਸੰਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।