ਸਮਾਜ ਸੇਵੀ ਗੁਰਨਾਮ ਸਿੰਘ ਲਵਲੀ ਨੂੰ ਮਿਲਿਆ ਦੂਜੀ ਵਾਰ ਸਟੇਟ ਐਵਾਰਡ ਲਵਲੀ ਨੇ 105 ਵਾਰ ਕੀਤਾ ਖ਼ੂਨਦਾਨ
ਮੋਗਾ, 7 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸਮਾਜ ਸੇਵਾ ਅਤੇ ਖ਼ੂਨਦਾਨ ਦੇ ਖੇਤਰ ਵਿਚ ਲਗਾਤਾਰ ਯੋਗਦਾਨ ਪਾਉਣ ਵਾਲੇ ਭਾਈ ਘਨੱਈਆ ਬਲੱਡ ਡੋਨਰ ਮੋਗਾ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ ਨੂੰ 105 ਵਾਰ ਖ਼ੂਨਦਾਨ ਕਰਨ ‘ਤੇ ਚੰਡੀਗੜ੍ਹ ਵਿਖੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਦੂਜੀ ਵਾਰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਟੇਟ ਅਵਾਰਡ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਅਤੇ ਸਕੱਤਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਦਿੱਤਾ ਗਿਆ।
ਅਜੀਤ ਡੈਸਕ
08-10-2026