08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐਸ. ਬੀ. ਬੀ. ਐਸ. ਸਕੂਲ ਸੁਖਾਨੰਦ ਨੇ ਜਿੱਤੇ 7 ਮੈਡਲ

ਠੱਠੀ ਭਾਈ, 7 ਅਕਤੂਬਰ (ਜਗਰੂਪ ਸਿੰਘ ਮਠਾੜੂ)-ਜ਼ੋਨ ਪੱਧਰ ’ਤੇ ਚੱਲ ਰਹੀਆਂ ਅਥਲੈਟਿਕਸ ਖੇਡਾਂ ਵਿਚ ਐਸ. ਬੀ.

ਅਜੀਤ ਡੈਸਕ 08-10-2026
ਠੱਠੀ ਭਾਈ, 7 ਅਕਤੂਬਰ (ਜਗਰੂਪ ਸਿੰਘ ਮਠਾੜੂ)-ਜ਼ੋਨ ਪੱਧਰ ’ਤੇ ਚੱਲ ਰਹੀਆਂ ਅਥਲੈਟਿਕਸ ਖੇਡਾਂ ਵਿਚ ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਐਥਲੈਟਿਕਸ ਈਵੈਂਟਾਂ ਵਿਚ 2 ਸੋਨੇ, 3 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤੇ। ਮਨਜੋਤ ਕੌਰ ਨੇ ਜੈਵਲਿਨ ਥਰੋਅ ਵਿਚ ਸੋਨ ਤਗਮਾ, ਅਮਨਪ੍ਰੀਤ ਕੌਰ ਨੇ ਜੈਵਲਿਨ ਥਰੋਅ ਵਿਚ ਕਾਂਸੀ ਤਗਮਾ, ਮਨਵੀਰ ਕੌਰ ਨੇ ਡਿਸਕਸ ਥਰੋਅ ਵਿਚ ਕਾਂਸੀ ਤਗਮਾ, ਜਸਮੀਨ ਕੌਰ ਨੇ ਟ੍ਰਿਪਲ ਜੰਪ ਵਿਚ ਚਾਂਦੀ ਤਗਮਾ, ਹਰਸਿਮਰਤ ਕੌਰ ਨੇ ਵਾਕ ਰੇਸ ਵਿਚ ਸੋਨੇ ਤਗਮਾ, ਜਸਮੀਨ ਕੌਰ ਨੇ ਵਾਕ ਰੇਸ ਵਿਚ ਚਾਂਦੀ ਦਾ ਤਗਮਾ ਅਤੇ ਗੁਰਨੂਰ ਕੌਰ ਨੇ ਵਾਕ ਰੇਸ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੀ ਡਾਇਰੈਕਟਰ ਮੈਡਮ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਕੂਲ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਅੱਗੇ ਵਧਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾਂਦਾ ਹੈ| ਉਨ੍ਹਾਂ ਨੇ ਜੇਤੂ ਖਿਡਾਰਨਾਂ ਤੇ ਕੋਚ ਦੀ ਵੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਬਾਘਾ ਪੁਰਾਣਾ ਦੇ ਦੋ ਨੌਜਵਾਨ ਦੋਸਤਾਂ ਦੀ ਮੌਤ-ਦੋਵੇਂ ਸਨ ਮਹਿਜ਼ 19 ਸਾਲ ਦੇ ਅਗਲੀ ਖ਼ਬਰ ਡੀ.ਸੀ. ਨੇ ਪੁਲਿਸ, ਖੇਤੀਬਾੜੀ, ਪੀ.ਪੀ.ਸੀ.ਬੀ. ਸਮੇਤ ਸਮੂਹ ਸਬੰਧਿਤ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਿਹਾ, ਪਰਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।