13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪ੍ਰਵਾਸੀ ਲੇਖਕ ਜਸਵਿੰਦਰ ਰੱਤੀਆਂ ਦੀ ਪੁਸਤਕ ‘’ਲੱਕੜ ਦੇ ਸਿਰ’’ ਲੋਕ ਅਰਪਣ

ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)- ਇੰਗਲੈਂਡ ਰਹਿੰਦੇ ਨਾਵਲਕਾਰ ਕਹਾਣੀਕਾਰ ਜਸਵਿੰਦਰ ਰੱਤੀਆਂ ਦੀ ਨਵੀਂ ਕਥਾ ਪੁਸਤਕ ‘ਲੱਕੜ ਦੇ ਸਿਰ’ ਦਾ ਲੋਕ ਅਰਪਣ ਮੋਗੇ ਦੇ ਪ੍ਰਸਿੱਧ ਸਾਹਿਤਕਾਰਾਂ ਵਲੋਂ ਸਥਾਨਕ ਨੇਚਰ ਪਾਰਕ ਵਿਚ ਕੀਤਾ ਗਿਆ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਨਾਵਲਕਾਰ ਬਲਦੇਵ ਸਿੰਘ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ, ਆਲੋਚਕ ਡਾ.

ਅਜੀਤ ਡੈਸਕ 12-10-2026
ਮੋਗਾ, 11 ਅਕਤੂਬਰ (ਸੁਰਿੰਦਰਪਾਲ ਸਿੰਘ)- ਇੰਗਲੈਂਡ ਰਹਿੰਦੇ ਨਾਵਲਕਾਰ ਕਹਾਣੀਕਾਰ ਜਸਵਿੰਦਰ ਰੱਤੀਆਂ ਦੀ ਨਵੀਂ ਕਥਾ ਪੁਸਤਕ ‘ਲੱਕੜ ਦੇ ਸਿਰ’ ਦਾ ਲੋਕ ਅਰਪਣ ਮੋਗੇ ਦੇ ਪ੍ਰਸਿੱਧ ਸਾਹਿਤਕਾਰਾਂ ਵਲੋਂ ਸਥਾਨਕ ਨੇਚਰ ਪਾਰਕ ਵਿਚ ਕੀਤਾ ਗਿਆ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਨਾਵਲਕਾਰ ਬਲਦੇਵ ਸਿੰਘ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ, ਆਲੋਚਕ ਡਾ. ਸੁਰਜੀਤ ਬਰਾੜ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਜਟਾਣਾ, ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਕੌਮਾਂਤਰੀ ਸ਼ੇਰ ਜੰਗ ਫਾਊਂਡੇਸ਼ਨ ਦੇ ਪ੍ਰਤੀਨਿਧ ਵਿਜੇ ਕੁਮਾਰ ਮਿੱਤਲ, ਸੁਤੰਤਰਤਾ ਸੰਗਰਾਮੀ ਭਵਨ ਮੋਗਾ ਦੇ ਸੰਚਾਲਕ ਗੁਰਚਰਨ ਸਿੰਘ ਸੰਘਾ, ਗੀਤਕਾਰ ਦਰਸ਼ਨ ਸਿੰਘ ਦੁਸਾਂਝ, ਗੁਰਮੀਤ ਸਿੰਘ, ਰਿਟਾ ਚੀਫ਼ ਐਗਰੀਕਲਚਰ ਅਫ਼ਸਰ ਡਾਕਟਰ ਹਰਨੇਕ ਸਿੰਘ ਰੋਡੇ, ਗ਼ਜ਼ਲਗੋ ਜਗੀਰ ਸਿੰਘ ਖੋਖਰ ਅਤੇ ਸਾਬਕਾ ਡੀ.ਪੀ.ਆਰ.ਓ. ਗਿਆਨ ਸਿੰਘ ਨੇ ਕੀਤੀ। ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਕੰਡਿਆਲੇ ਸਾਕ, ਕੂੰਜਾਂ , ਖ਼ਜ਼ਾਨਾ ਨਜੂਮੀ ਤੇ ਕੁਰਸੀ, ਹੱਥੀਂ ਤੋਰੇ ਸੱਜਣਾਂ ਨੂੰ ਤੋਂ ਬਾਅਦ ‘ਲੱਕੜ ਦੇ ਸਿਰ’ ਜਸਵਿੰਦਰ ਰੱਤੀਆਂ ਦਾ ਨਵਾਂ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਵਿਦੇਸ਼ਾਂ ਵਿਚ ਰਹਿ ਰਹੀ ਨਵੀਂ ਪੀੜੀ ਤੇ ਪੁਰਾਣੀ ਪੀੜੀ ਦੇ ਆਪਸੀ ਦਵੰਦ ਨੂੰ ਬਾਖ਼ੂਬੀ ਚਿਤਰਿਆ ਹੈ। ਸ਼੍ਰੋਮਣੀ ਸਾਹਿਤਕਾਰ ਬਲਦੇਵ ਸਿੰਘ ਨੇ ਕਿਹਾ ਕਿ ਜਸਵਿੰਦਰ ਰੱਤੀਆਂ ਲੋਕ ਪੱਖੀ ਸਾਹਿਤਕਾਰ ਹੈ ਜਿਸ ਦੀ ਰਚਨਾਕਾਰੀ ਸਮਾਜ ਦੇ ਪੀੜਤ ਵਰਗ ਦੇ ਦੁੱਖਾਂ ਦਰਦਾਂ ਨੂੰ ਪੇਸ਼ ਕਰਦੀ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਨੇ ਕਿਹਾ ਕਿ ਜਸਵਿੰਦਰ ਜਿੰਨਾਂ ਵਧੀਆ ਲੇਖਕ ਹੈ, ਓਨਾ ਹੀ ਵਧੀਆ ਇਨਸਾਨ ਹੈ, ਜੋ ਇੰਗਲੈਂਡ ਵਿਚ ਆਪਣੇ ਸਾਥੀਆਂ ਨਾਲ਼ ਰਲ ਕੇ ਹਰ ਸਾਲ ਅਦਬੀ ਮੇਲੇ ਦਾ ਆਯੋਜਨ ਕਰਦਾ ਹੈ। ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ ਨੇ ਜਸਵਿੰਦਰ ਨੂੰ ਜ਼ਮੀਨ ਨਾਲ਼ ਜੁੜਿਆ ਸਾਹਿਤਕਾਰ ਕਿਹਾ ਜੋ ਮੰਚ ਨਾਲ ਜੁੜਿਆ ਹੋਇਆ ਹੈ ਤੇ ਲਗਾਤਾਰ ਸਾਹਿਤਕ ਸਮਾਗਮਾਂ ਲਈ ਮਦਦ ਕਰਦਾ ਰਹਿੰਦਾ ਹੈ। ਜਸਵਿੰਦਰ ਦੀ ਰਚਨਾਕਾਰੀ ਬਾਰੇ ਜਗੀਰ ਸਿੰਘ ਖੋਖਰ ਅਤੇ ਗੁਰਚਰਨ ਸਿੰਘ ਸੰਘਾ ਨੇ ਵੀ ਆਪਣੇ ਵਿਚਾਰ ਰੱਖੇ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਮੁਫ਼ਤ ਲਿਵਰ ਫੰਕਸ਼ਨ ਟੈੱਸਟ ਦਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।