19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਦੁਰਗਾ ਅਸ਼ਟਮੀ ਤੇ ਨੌਮੀ ਦਾ ਤਿਉਹਾਰ ਅੱਜ ਮਨਾਇਆ ਜਾਵੇਗਾ

ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ 19 ਅਕਤੂਬਰ (ਸੋਮਵਾਰ) ਨੂੰ ਦੁਰਗਾ ਅਸ਼ਟਮੀ ਅਤੇ ਨੌਮੀ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸ਼ਰਧਾਲੂ ਕੰਨਿਆ ਪੂਜਨ ਕਰਕੇ ਨਰਾਤਿਆਂ ਦੇ ਸ਼ੁੱਭ ਆਰੰਭ ਤੋਂ ਰੱਖੇ ਜਾ ਰਹੇ ਵਰਤ ਖੋਲ੍ਹਣਗੇ।

ਅਜੀਤ ਡੈਸਕ 19-10-2026
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ 19 ਅਕਤੂਬਰ (ਸੋਮਵਾਰ) ਨੂੰ ਦੁਰਗਾ ਅਸ਼ਟਮੀ ਅਤੇ ਨੌਮੀ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸ਼ਰਧਾਲੂ ਕੰਨਿਆ ਪੂਜਨ ਕਰਕੇ ਨਰਾਤਿਆਂ ਦੇ ਸ਼ੁੱਭ ਆਰੰਭ ਤੋਂ ਰੱਖੇ ਜਾ ਰਹੇ ਵਰਤ ਖੋਲ੍ਹਣਗੇ। ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਚੱਲ ਰਹੇ ਸ੍ਰੀ ਰਾਮਾਇਣ ਅਤੇ ਸ੍ਰੀ ਦੁਰਗਾ ਸਤੁਤੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਸੰਬੰਧੀ ਮੰਦਰਾਂ ਵਿਚ ਉਤਸ਼ਾਹ ਤੇ ਉਤਸਵ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਮੰਦਰਾਂ ਨੂੰ ਮਾਤਾ ਰਾਣੀ ਦੀ ਭਗਤੀ ਦੇ ਰੰਗ ਵਿਚ ਰੰਗਿਆ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਮੰਦਰ ਕਮੇਟੀਆਂ ਵਲੋਂ ਸ੍ਰੀ ਰਾਮਾਇਣ ਅਤੇ ਸ੍ਰੀ ਦੁਰਗਾ ਸਤੁਤੀ ਦੇ ਪਾਠ ਕਰਨ ਵਾਲੇ ਸ਼ਰਧਾਲੂਆਂ ਨੂੰ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੰਨਿਆ ਪੂਜਨ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 20 ਅਕਤੂਬਰ (ਮੰਗਲਵਾਰ) ਨੂੰ ਸ਼ਹਿਰ ਵਿਚ ਮਹਾਂਨੌਮੀ ਅਤੇ ਵਿਜੈਦਸ਼ਮੀ ਦੇ ਤਿਉਹਾਰ ਇਕੱਠੇ ਮਨਾਏ ਜਾਣਗੇ।
ਪਿਛਲੀ ਖ਼ਬਰ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਲਈ ਕਾਂਗਰਸ ਸਰਕਾਰ ਬਣਾਉਣੀ ਜ਼ਰੂਰੀ-ਗੰਧੜ ਅਗਲੀ ਖ਼ਬਰ ਐਸ.ਡੀ.ਐਮ. ਗਗਨਦੀਪ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਚੁਕਵਾਈ ਸਹੁੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।