ਬਲੌਸਮ ਕਾਨਵੈਂਟ ਸਕੂਲ ਵਿਖੇ ਪਲੇਅਵੇਅ ਦੇ ਬੱਚਿਆਂ ਨੇ ਗਤੀਵਿਧੀ ਰਾਹੀਂ ਸਿੱਖੇ ਨਵੇਂ ਹੁਨਰ
ਕਿਸ਼ਨਪੁਰਾ ਕਲਾਂ, 21 ਅਕਤੂਬਰ (ਅਮੋਲਕ ਸਿੰਘ ਕਲਸੀ)-ਬਲੌਸਮ ਕਾਨਵੈਂਟ ਸਕੂਲ ਲੀਲ੍ਹਾਂ ਮੇਘ ਸਿੰਘ ਵਿਖੇ ਪਲੇਅਵੇਅ ਜਮਾਤ ਦੇ ਬੱਚਿਆਂ ਲਈ ਮੂੰਗਫਲੀ ਅਤੇ ਦਾਲਾਂ ਨਾਲ ਮਸਤੀ ਨਾਮਕ ਇਕ ਦਿਲਚਸਪ ਅਤੇ ਸਿੱਖਿਆਦਾਇਕ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦੌਰਾਨ ਬੱਚਿਆਂ ਨੇ ਮੂੰਗਫਲੀ ਅਤੇ ਵੱਖ-ਵੱਖ ਦਾਲਾਂ ਦੀ ਵਰਤੋਂ ਕਰਦਿਆਂ ਉਤਸ਼ਾਹ ਅਤੇ ਦਿਲਚਸਪੀ ਨਾਲ ਭਾਗ ਲਿਆ।
ਅਜੀਤ ਡੈਸਕ
22-10-2026