27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਡੀ.ਐਨ. ਮਾਡਲ ਸਕੂਲ ਨੇ ਰਾਜ ਪੱਧਰੀ ਸਮੂਹ ਗਾਇਨ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ

ਮੋਗਾ, 26 ਅਕਤੂਬਰ (ਸੁਰਿੰਦਰਪਾਲ ਸਿੰਘ)-ਇਹ ਡੀ. ਐਨ.

ਅਜੀਤ ਡੈਸਕ 27-10-2026
ਮੋਗਾ, 26 ਅਕਤੂਬਰ (ਸੁਰਿੰਦਰਪਾਲ ਸਿੰਘ)-ਇਹ ਡੀ.ਐਨ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਲਈ ਬਹੁਤ ਮਾਣ ਦਾ ਪਲ ਹੈ ਕੇ ਉਸ ਨੇ ਭਾਰਤ ਵਿਕਾਸ ਪ੍ਰੀਸ਼ਦ ਦੁਆਰਾ ਆਯੋਜਿਤ ਰਾਜ ਪੱਧਰੀ ਰਾਸ਼ਟਰੀ ਕੋਰਲ ਮੁਕਾਬਲੇ ਵਿਚ 15 ਸਕੂਲਾਂ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਸਖਤ ਮਿਹਨਤ, ਸਮਰਪਣ ਅਤੇ ਉਨ੍ਹਾਂ ਦੇ ਸੰਗੀਤ ਅਧਿਆਪਕਾਂ ਦੀ ਕੁਸ਼ਲ ਅਗਵਾਈ ਨੂੰ ਜਾਂਦਾ ਹੈ। ਸਕੂਲ ਦੇ ਸੰਗੀਤ ਅਧਿਆਪਕਾ ਮੀਨਾਕਸ਼ੀ ਘਈ, ਬਿਮਲਾ ਅਤੇ ਪ੍ਰੀਤਪਾਲ ਸਿੰਘ ਦੇ ਅਣਥੱਕ ਯਤਨਾਂ ਨੇ ਇਸ ਸਫਲਤਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰਿੰਸੀਪਲ ਸੋਨੀਆ ਕਲਸੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਸਕੂਲ ਮੈਨੇਜਮੈਂਟ ਦੇ ਚੇਅਰਮੈਨ ਤੁਸ਼ਾਰ ਗੋਇਲ ਅਤੇ ਮੈਨੇਜਮੈਂਟ ਮੈਂਬਰ ਅਸ਼ਵਨੀ ਕੁਮਾਰ ਮੱਟੂ ਨੇ ਵੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕੀਤੀ ਅਤੇ ਵਿਦਿਆਰਥੀਆਂ ਅਤੇ ਮਾਰਗ ਦਰਸ਼ਕ ਅਧਿਆਪਕਾਂ ਦੀ ਸ਼ਲਾਘਾ ਕੀਤੀ। ਡੀ.ਐਨ. ਮਾਡਲ ਸਕੂਲ ਪਰਿਵਾਰ ਵਲੋਂ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ|
ਪਿਛਲੀ ਖ਼ਬਰ ਬੀ.ਸੀ. ਕੈਨੇਡਾ ਵਿਧਾਨ ਸਭਾ ਚੋਣਾਂ ’ਚ ਜੋੜੀ ਤੂਰ ਮੁੜ ਵਿਧਾਇਕ ਬਣਨ ’ਤੇ ਸਰਪੰਚ ਰਿੰਪੀ ਖੋਸਾ ਤੇ ਹੋਰਨਾਂ ਵਲੋਂ ਖ਼ੁਸ਼ੀ ਦਾ... ਅਗਲੀ ਖ਼ਬਰ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਨੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।