ਗੁਰਚਰਨ ਸਿੰਘ ਕਲਿਆਣ ਦੇ ਗ੍ਰਹਿ ਵਿਖੇ ਮਿਸ਼ਨ 2027 ਸੰਬੰਧੀ ਭਾਜਪਾ ਦੀ ਹੋਈ ਅਹਿਮ ਮੀਟਿੰਗ
ਠੱਠੀ ਭਾਈ, 26 ਅਕਤੂਬਰ (ਜਗਰੂਪ ਸਿੰਘ ਮਠਾੜੂ)-ਭਾਰਤੀ ਜਨਤਾ ਪਾਰਟੀ ਵਲੋਂ ਮਿਸ਼ਨ 2027 ਨੂੰ ਲੈ ਕੇ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰਦਿਆਂ ਬਲਾਕ ਮਾੜੀ ਮੁਸਤਫ਼ਾ ਦੇ ਪ੍ਰਧਾਨ ਗੁਰਚਰਨ ਸਿੰਘ ਕਲਿਆਣ ਠੱਠੀ ਭਾਈ ਦੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਭਾਜਪਾ ਦੇ ਜ਼ਿਲ੍ਹਾ ਸੈਕਟਰੀ ਰਾਜਪਾਲ ਠਾਕੁਰ, ਹਲਕਾ ਬਾਘਾ ਪੁਰਾਣਾ ਦੇ ਕਨਵੀਨਰ ਬਾਊ ਸੁਖਨੰਦਨ ਅਗਰਵਾਲ ਅਤੇ ਆਰ.
ਪ
ਪਿੰਡ ਠੱਠੀ ਭਾਈ ਵਿਖੇ ਬਲਾਕ ਮਾੜੀ ਮੁਸਤਫ਼ਾ ਦੇ ਪ੍ਰਧਾਨ ਗੁਰਚਰਨ ਸਿੰਘ ਕਲਿਆਣ ਦੇ ਗ੍ਰਹਿ ਵਿਖੇ ਹੋਈ ਭਾਜਪਾ ਦੀ ਮੀਟਿੰਗ ਦੌਰਾਨ ਸੀਨੀਅਰ ਆਗੂ ਅਤੇ ਵਰਕਰ। ਤਸਵੀਰ : ਜਗਰੂਪ ਸਿੰਘ ਮਠਾੜੂ
27-10-2026
ਠੱਠੀ ਭਾਈ, 26 ਅਕਤੂਬਰ (ਜਗਰੂਪ ਸਿੰਘ ਮਠਾੜੂ)-ਭਾਰਤੀ ਜਨਤਾ ਪਾਰਟੀ ਵਲੋਂ ਮਿਸ਼ਨ 2027 ਨੂੰ ਲੈ ਕੇ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰਦਿਆਂ ਬਲਾਕ ਮਾੜੀ ਮੁਸਤਫ਼ਾ ਦੇ ਪ੍ਰਧਾਨ ਗੁਰਚਰਨ ਸਿੰਘ ਕਲਿਆਣ ਠੱਠੀ ਭਾਈ ਦੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਭਾਜਪਾ ਦੇ ਜ਼ਿਲ੍ਹਾ ਸੈਕਟਰੀ ਰਾਜਪਾਲ ਠਾਕੁਰ, ਹਲਕਾ ਬਾਘਾ ਪੁਰਾਣਾ ਦੇ ਕਨਵੀਨਰ ਬਾਊ ਸੁਖਨੰਦਨ ਅਗਰਵਾਲ ਅਤੇ ਆਰ.ਟੀ. ਸੈਲ ਪੰਜਾਬ ਦੇ ਪ੍ਰਧਾਨ ਅਮਿਤ ਅਗਰਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਮਿਸ਼ਨ 2027 ਨਾਲ ਸਬੰਧਿਤ ਅਹਿਮ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹਲਕੇ ਅੰਦਰ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਸਰਗਰਮ ਕਰਨ ਸਬੰਧੀ ਚਰਚਾ ਹੋਈ। ਇਸ ਮੌਕੇ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ। ਭਾਜਪਾ ਆਗੂਆਂ ਨੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਅਤੇ ਇਸ ਮਾਮਲੇ ‘ਤੇ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਰੱਖਣ ਸਬੰਧੀ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿਚ ਪਾਰਟੀ ਦੇ ਜਥੇਬੰਦਕ ਕੰਮਾਂ, ਵਰਕਰਾਂ ਦੀ ਭੂਮਿਕਾ ਅਤੇ ਆਉਣ ਵਾਲੇ ਸਮੇਂ ਦੀਆਂ ਸਰਗਰਮੀਆਂ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਵਿਜੇ ਕੁਮਾਰ ਮਾੜੀ ਮੁਸਤਫ਼ਾ ਸੈਕਟਰੀ, ਚਮਕੌਰ ਸਿੰਘ ਪ੍ਰਧਾਨ ਮਾੜੀ, ਸੁਖਜੀਤ ਸਿੰਘ ਬਾਬਾ ਮਾੜੀ ਮੁਸਤਫ਼ਾ, ਨਾਇਬ ਸਿੰਘ ਗੁਰੂਸਰ ਮਾੜੀ, ਕਪੂਰ ਸਿੰਘ ਗੁਰੂਸਰ ਮਾੜੀ, ਜਸਵੀਰ ਸਿੰਘ ਕਾਕਾ ਸਾਹੋਕੇ, ਹਰਜੀਤ ਸਿੰਘ ਢਿਲਵਾਂ, ਕਰਮਜੀਤ ਕੌਰ ਬੰਬੀਹਾ ਭਾਈ, ਸੋਨੀ ਬੰਬੀਹਾ ਭਾਈ, ਬਲਤੇਜ ਸਿੰਘ ਮੱਲ੍ਹੀ ਚੀਦਾ, ਸੁਖਜੀਤ ਕੌਰ ਚੀਦਾ, ਹਰਪ੍ਰੀਤ ਸਿੰਘ, ਜਗਦੀਪ ਸਿੰਘ ਠੱਠੀ ਭਾਈ, ਗੁਰਪਾਲ ਸਿੰਘ ਠੱਠੀ ਭਾਈ, ਸੁਖਜਿੰਦਰ ਪੇਂਟਰ ਠੱਠੀ ਭਾਈ, ਜਸਪਾਲ ਕੌਰ ਠੱਠੀ ਭਾਈ, ਗੁਰਲਾਲ ਸਿੰਘ ਕੋਟਲਾ ਰਾਏ ਕਾ, ਮਨਪ੍ਰੀਤ ਕੌਰ ਸੁਖਾਨੰਦ ਅਤੇ ਜਗਸੀਰ ਸਿੰਘ ਸੁਖਾਨੰਦ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ। ਬਲਾਕ ਪ੍ਰਧਾਨ ਗੁਰਚਰਨ ਸਿੰਘ ਕਲਿਆਣ ਨੇ ਆਏ ਹੋਏ ਭਾਜਪਾ ਆਗੂਆਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ।