29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਰਵਾ ਚੌਥ ਇਕ ਪਵਿੱਤਰ ਤਿਉਹਾਰ ਹੈ-ਸੰਤ ਰਾਜਿੰਦਰ ਸਿੰਘ

ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਸਾਵਣ ਕ੍ਰਿਪਾਲ ਆਸ਼ਰਮ ਦੇ ਮੁਖੀ ਸੰਤ ਰਜਿੰਦਰ ਸਿੰਘ ਨੇ ਕਿਹਾ ਕਿ ਕਰਵਾ ਚੌਥ ਇਕ ਪਵਿੱਤਰ ਤਿਉਹਾਰ ਹੈ। ਇਸ ਨੂੰ ਅਸੀਂ ਸੁਹਾਗਣਾਂ ਦਾ ਤਿਉਹਾਰ ਵੀ ਆਖਦੇ ਹਾਂ।

ਅਜੀਤ ਡੈਸਕ 29-10-2026
ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਸਾਵਣ ਕ੍ਰਿਪਾਲ ਆਸ਼ਰਮ ਦੇ ਮੁਖੀ ਸੰਤ ਰਜਿੰਦਰ ਸਿੰਘ ਨੇ ਕਿਹਾ ਕਿ ਕਰਵਾ ਚੌਥ ਇਕ ਪਵਿੱਤਰ ਤਿਉਹਾਰ ਹੈ। ਇਸ ਨੂੰ ਅਸੀਂ ਸੁਹਾਗਣਾਂ ਦਾ ਤਿਉਹਾਰ ਵੀ ਆਖਦੇ ਹਾਂ। ਇਸ ਦਿਨ ਇਸਤਰੀਆਂ ਪਰਮੇਸ਼ਵਰ ਤੋਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਮੰਗਲ ਕਾਮਨਾ ਕਰਦੀਆਂ ਹਨ। ਇਹ ਵਰਤ ਸਵੇਰੇ ਤਾਰਿਆਂ ਦੀ ਛਾਂ ਹੇਠ ਰੱਖਿਆ ਜਾਂਦਾ ਹੈ ਅਤੇ ਸ਼ਾਮ ਨੂੰ ਚੰਦਰਮਾ ਦੇਖ ਕੇ ਖੋਲ੍ਹਿਆ ਜਾਂਦਾ ਹੈ। ਇਸ ਦਿਨ ਹਿੰਦੂ ਇਸਤਰੀਆਂ ਸਜ-ਸਵਰ ਕੇ ਰਾਤ ਨੂੰ ਰੱਬ ਦੇ ਸਾਹਮਣੇ ਪ੍ਰਣ ਲੈਂਦੀਆਂ ਹਨ ਕਿ ਉਹ ਮਨ, ਵਚਨ, ਕਰਮ ਤੋਂ ਆਪਣੇ ਪਤੀ ਪ੍ਰਤੀ ਪੂਰਨ ਸਮਰਪਣ ਦੀ ਭਾਵਨਾ ਦਿਖਾਉਣਗੀਆਂ। ਇਤਿਹਾਸ ਵਿਚ ਵਰਣਿਤ ਕਹਾਣੀਆਂ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਕਰਵਾ ਚੌਥ ਵਰਤ ਦਾ ਵੀ ਹੋਰ ਵਰਤਾਂ ਵਾਂਗ ਇਕ ਅਧਿਆਤਮਿਕ ਮਹੱਤਵ ਹੈ। ਸਾਡੇ ਸਾਰੇ ਤਿਉਹਾਰ, ਉਤਸਵ ਅਤੇ ਵਰਤ ਆਤਮਿਕ-ਉੱਨਤੀ ਲਈ ਹੀ ਬਣਾਏ ਗਏ ਸਨ, ਅਤੇ ਇਹ ਵਰਤ ਆਦਿ ਅੰਤ ਤੱਕ ਮੁਕਤੀ ਅਤੇ ਪ੍ਰਭੂ-ਪ੍ਰਾਪਤੀ ਲਈ ਹੀ ਰੱਖੇ ਜਾਂਦੇ ਸਨ ਪਰ ਸਮੇਂ ਦੇ ਨਾਲ-ਨਾਲ ਅਸਲੀਅਤ ਤਾਂ ਗ਼ਾਇਬ ਹੋ ਜਾਂਦੀ ਹੈ ਅਤੇ ਅਸੀਂ ਰਸਮਾਂ-ਰਿਵਾਜਾਂ ਵਿਚ ਉਲਝ ਕੇ ਰਹਿ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਪਰਮ ਸੰਤ ਕ੍ਰਿਪਾਲ ਸਿੰਘ ਜੀ ਅਕਸਰ ਕਿਹਾ ਕਰਦੇ ਸਨ ਕਿ ਸਾਡੇ ਜਿੰਨੇ ਵੀ ਵਰਤ ਹਨ, ਜਿੰਨੇ ਵੀ ਤਿਉਹਾਰ ਹਨ, ਉਨ੍ਹਾਂ ਸਾਰਿਆਂ ਦੀ ਬੁਨਿਆਦ ਵਿਚ ਅਧਿਆਤਮ ਹੈ ਅਤੇ ਇਹੀ ਸਾਡੇ ਦੇਸ਼ ਦੀ ਵਿਸ਼ੇਸ਼ਤਾ ਹੈ ਕਿ ਸਾਰੇ ਰਸਮਾਂ-ਰਿਵਾਜਾਂ ਦੀ ਤਹਿ ਵਿਚ ਕੋਈ ਨਾ ਕੋਈ ਰੂਹਾਨੀ ਰਾਜ਼ ਛੁਪਿਆ ਹੋਇਆ ਹੈ। ਕਰਵਾ ਚੌਥ ਦਾ ਨਰਤ ਤਾਰਿਆਂ ਤੋਂ ਲੈ ਕੇ ਚੰਦਰਮਾ ਤੱਕ, ਆਤਮਾ ਅਤੇ ਪ੍ਰਮਾਤਮਾ ਦੇ ਮਿਲਾਪ ਦੀ ਇਕ ਅਵਸਥਾ ਦਾ ਵਰਣਨ ਹੈ। ਇਹ ਵਰਤ ਤਦ ਹੀ ਮੁਬਾਰਕ ਹੈ ਜਦੋਂ ਕਿ ਅਸੀਂ ਸਵੇਰੇ ਆਪਣੇ ਅੰਤਰ ਵਿਚ ਤਾਰੇ ਦੇਖੀਏ। ਸਾਰਾ ਦਿਨ ਪ੍ਰਭੂ ਦੀ ਯਾਦ ਵਿਚ ਬਤੀਤ ਕਰੀਏ, ਧਿਆਨ-ਅਭਿਆਸ ਵਿਚ ਬਤੀਤ ਕਰੀਏ ਅਤੇ ਸ਼ਾਮ ਨੂੰ ਆਪਣੇ ਅੰਤਰ ਵਿਚ ਚੰਦਰਮਾ ਦੇਖੀਏ ਅਤੇ ਫਿਰ ਆਪਣਾ ਮਹਿਬੂਬ ਦੇਖੀਏ ਜੋ ਸਾਡੇ ਦਿਲ ਦਾ ਚੰਦਰਮਾ ਹੈ। ਜਿਹੜਾ ਸਾਡਾ ਗੁਰੂ ਹੈ, ਉਨ੍ਹਾਂ ਦੇ ਦਰਸ਼ਨ ਕਰੀਏ ਤਾਂ ਇਹੀ ਤਰੀਕਾ ਹੈ ਕਰਵਾ ਚੌਥ ਮਨਾਉਣ ਦਾ ਹੈ।
ਪਿਛਲੀ ਖ਼ਬਰ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਠੱਠੀ ਭਾਈ ਨਾਲ ਕੀਤਾ ਦੁੱਖ ਪ੍ਰਗਟ ਅਗਲੀ ਖ਼ਬਰ ਪੁਲਿਸ ਦੀ ਕਾਰਵਾਈ ਨੇ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ-ਰਵੀ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।