ਕਾਂਗਰਸੀ ਆਗੂ ਜਗੀਰ ਸਿੰਘ ਕਿੰਗਰਾ ਠੱਠੀ ਭਾਈ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ
ਠੱਠੀ ਭਾਈ, 29 ਅਕਤੂਬਰ (ਜਗਰੂਪ ਸਿੰਘ ਮਠਾੜੂ)-ਕਾਂਗਰਸ ਕਮੇਟੀ ਕਿਸਾਨ ਸੈੱਲ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਠੱਠੀ ਭਾਈ ਦੇ ਸਤਿਕਾਰਯੋਗ ਪਿਤਾ ਅਤੇ ਯੂਥ ਆਗੂ ਮਨਿੰਦਰਪਾਲ ਸਿੰਘ ਕਿੰਗਰਾ ਦੇ ਦਾਦਾ ਜੀ ਜਗੀਰ ਸਿੰਘ ਕਿੰਗਰਾ ਜੋ ਪਿਛਲੇ ਦਿਨੀਂ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਖੇਤੀਬਾੜੀ ਦੇ ਧੰਦੇ ਨਾਲ ਜੁੜ ਕੇ ਸੱਚੀ ਸੁੱਚੀ ਕਿਰਤ ਕੀਤੀ।
ਜ
ਜਗੀਰ ਸਿੰਘ ਕਿੰਗਰਾ
30-10-2026
ਠੱਠੀ ਭਾਈ, 29 ਅਕਤੂਬਰ (ਜਗਰੂਪ ਸਿੰਘ ਮਠਾੜੂ)-ਕਾਂਗਰਸ ਕਮੇਟੀ ਕਿਸਾਨ ਸੈੱਲ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ ਠੱਠੀ ਭਾਈ ਦੇ ਸਤਿਕਾਰਯੋਗ ਪਿਤਾ ਅਤੇ ਯੂਥ ਆਗੂ ਮਨਿੰਦਰਪਾਲ ਸਿੰਘ ਕਿੰਗਰਾ ਦੇ ਦਾਦਾ ਜੀ ਜਗੀਰ ਸਿੰਘ ਕਿੰਗਰਾ ਜੋ ਪਿਛਲੇ ਦਿਨੀਂ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਖੇਤੀਬਾੜੀ ਦੇ ਧੰਦੇ ਨਾਲ ਜੁੜ ਕੇ ਸੱਚੀ ਸੁੱਚੀ ਕਿਰਤ ਕੀਤੀ। ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਦਿਆਂ ਉਨ੍ਹਾਂ ਨੂੰ ਸਮਾਜ ਵਿਚ ਵਧੀਆ ਜੀਵਨ ਜਿਊਣ ਦੇ ਸਮਰੱਥ ਬਣਾਇਆ। ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰੇ ਕਰਦਿਆਂ ਨਾਲ ਨਾਲ ਰਾਜਨੀਤਕ ਖੇਤਰ ਵਿਚ ਵੀ ਵਧੀਆ ਅਹਿਮ ਭੂਮਿਕਾ ਨਿਭਾਈ। ਆਪ ਦੇ ਚੰਗੇ ਗੁਣਾਂ ਨੂੰ ਧਾਰਨ ਕਰਦਿਆਂ ਆਪ ਦਾ ਸਪੁੱਤਰ ਗੁਰਲਾਲ ਸਿੰਘ ਕਿੰਗਰਾ ਕਾਂਗਰਸ ਪਾਰਟੀ ਦੇ ਬੜੇ ਹੀ ਅਹਿਮ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਇਲਾਕੇ ਵਿਚ ਸੇਵਾਵਾਂ ਨਿਭਾ ਰਿਹਾ ਹੈ। ਉਨ੍ਹਾਂ ਨਮਿੱਤ ਰੱਖੇ ਹੋਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਤੋਂ 12:45 ਤੱਕ ਗੁਰਦੁਆਰਾ ਸਾਹਿਬ ਪਿੰਡ ਠੱਠੀ ਭਾਈ ਵਿਖੇ ਹੋਵੇਗੀ। ਅੰਤਿਮ ਅਰਦਾਸ ਉਪਰੰਤ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਸ਼ਰਧਾ ਦੇ ਫੁਲ ਭੇਟ ਕਰਨਗੀਆਂ। ਪ੍ਰਧਾਨ ਗੁਰਲਾਲ ਸਿੰਘ ਕਿੰਗਰਾ ਨਾਲ ਪਿਛਲੇ 10 ਦਿਨਾਂ ਤੋਂ ਪਿੰਡ ਠੱਠੀ ਭਾਈ ਅਤੇ ਆਸ-ਪਾਸ ਦੇ ਵੱਖ-ਵੱਖ ਪਿੰਡਾਂ ਤੋਂ ਕਾਂਗਰਸ ਪਾਰਟੀ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਆਗੂਆਂ, ਵਰਕਰਾਂ ਨੇ ਦੁੱਖ ਸਾਂਝਾ ਕੀਤਾ।