ਮਾਨਸਾ, 30 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੂੰ ਕੇਂਦਰ ਸਰਕਾਰ ਵਲੋਂ ਐਕਸ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਕੈਟਾਗਰੀ ’ਚ ਸੀ.ਆਰ.ਪੀ.ਐਫ. ਐਕਸ ਦੇ 3 ਜਵਾਨ ਹੁੰਦੇ ਹਨ।
ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ, ਕੇਂਦਰ ਸਰਕਾਰ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਸੀ.ਆਰ.ਪੀ.ਐਫ. ਪ੍ਰਦਾਨ ਕੀਤੀ ਹੈ। ਲਗਭਗ 10 ਨੌਜਵਾਨਾਂ ਵਾਲੀ ਸੀ.ਆਰ.ਪੀ.ਐਫ. ਟੀਮ ਮਾਨਸਾ ਪਹੁੰਚ ਗਈ ਹੈ।