07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ ਦੌਧਰ ਵਿਖੇ ਧਨਵੰਤਰੀ ਦਿਵਸ ‘ਧਨਤੇਰਸ’ ਮਨਾਇਆ

ਬੱਧਨੀ ਕਲਾਂ, 6 ਨਵੰਬਰ (ਸੰਜੀਵ ਕੋਛੜ)-ਸੰਤ ਬਾਬਾ ਨਾਹਰ ਸਿੰਘ ਜੀ ਸਨ੍ਹੇਰਾਂ ਵਾਲਿਆਂ ਦੀ ਅਪਾਰ ਕਿਰਪਾ ਅਤੇ ਸੰਤ ਬਾਬਾ ਕਪੂਰ ਸਿੰਘ ਜੀ ਦੀ ਸੁਯੋਗ ਅਗਵਾਈ ਹੇਠ ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਦੌਧਰ ਦੇ ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ ਵਿਖੇ ਧਨਵੰਤਰੀ ਦਿਵਸ (ਧਨਤੇਰਸ) ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ ਜਿਸ ਤੋਂ ਬਾਅਦ ਧਨਵੰਤਰੀ ਵੰਦਨਾ ਕੀਤੀ ਗਈ ਜਿਸ ਵਿਚ ਸਿਹਤ, ਖ਼ੁਸ਼ਹਾਲੀ ਅਤੇ ਤੰਦਰੁਸਤੀ ਲਈ ਈਸ਼ਵਰੀ ਆਸ਼ੀਰਵਾਦ ਦੀ ਕਾਮਨਾ ਕੀਤੀ ਗਈ।

ਅਜੀਤ ਡੈਸਕ 07-11-2026
ਬੱਧਨੀ ਕਲਾਂ, 6 ਨਵੰਬਰ (ਸੰਜੀਵ ਕੋਛੜ)-ਸੰਤ ਬਾਬਾ ਨਾਹਰ ਸਿੰਘ ਜੀ ਸਨ੍ਹੇਰਾਂ ਵਾਲਿਆਂ ਦੀ ਅਪਾਰ ਕਿਰਪਾ ਅਤੇ ਸੰਤ ਬਾਬਾ ਕਪੂਰ ਸਿੰਘ ਜੀ ਦੀ ਸੁਯੋਗ ਅਗਵਾਈ ਹੇਠ ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਦੌਧਰ ਦੇ ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ ਵਿਖੇ ਧਨਵੰਤਰੀ ਦਿਵਸ (ਧਨਤੇਰਸ) ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ ਜਿਸ ਤੋਂ ਬਾਅਦ ਧਨਵੰਤਰੀ ਵੰਦਨਾ ਕੀਤੀ ਗਈ ਜਿਸ ਵਿਚ ਸਿਹਤ, ਖ਼ੁਸ਼ਹਾਲੀ ਅਤੇ ਤੰਦਰੁਸਤੀ ਲਈ ਈਸ਼ਵਰੀ ਆਸ਼ੀਰਵਾਦ ਦੀ ਕਾਮਨਾ ਕੀਤੀ ਗਈ। ਡਾ. ਰਵੀ ਢਾਲੀਆ ਨੇ ਪ੍ਰੋਗਰਾਮ ਦਾ ਸੰਚਾਲਨ ਬਾਖ਼ੂਬੀ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਅਸ਼ਵਨੀ ਭਾਰਗਵ, ਡਾ. ਪਰਮਜੀਤ ਸਿੰਘ ਅਤੇ ਡਾ. ਸਤੀਸ਼ ਨੇ ਹਾਜ਼ਰੀਨ ਨੂੰ ਭਗਵਾਨ ਧਨਵੰਤਰੀ ਜੋ ਕਿ ਆਯੁਰਵੇਦ ਦੇ ਦੇਵ-ਵੈਦ ਅਤੇ ਪੂਜਨੀਕ ਦੇਵਤਾ ਹਨ ਦੇ ਮਹੱਤਵ ਬਾਰੇ ਵਿਸਤਾਰ ਸਹਿਤ ਜਾਣੂੰ ਕਰਵਾਇਆ। ਉਨ੍ਹਾਂ ਨੇ ਆਯੁਰਵੇਦ ਦੀ ਅਹਿਮੀਅਤ ਅਤੇ ਸੰਪੂਰਨ ਸਿਹਤ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿਚ ਇਸ ਦੇ ਯੋਗਦਾਨ ‘ਤੇ ਵੀ ਚਾਨਣਾ ਪਾਇਆ ਗਿਆ। ਸੰਤ ਬਾਬਾ ਕਪੂਰ ਸਿੰਘ ਜੀ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਅਤੇ ਨਿਰੰਤਰ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਨੇ ਦੀਵਾਲੀ, ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਸਾਰਿਆਂ ਲਈ ਖ਼ੁਸ਼ਹਾਲ ਅਤੇ ਅਨੰਦਮਈ ਦੀਵਾਲੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਆਯੁਰਵੇਦ ਦੀਆਂ ਅਮੀਰ ਪਰੰਪਰਾਵਾਂ ਨੂੰ ਸੰਭਾਲਣ ਅਤੇ ਇਸ ਦੇ ਸਦੀਵੀ ਮੁੱਲਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਫੈਕਲਟੀ ਮੈਂਬਰਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਰਾਂ ਨੇ ਰਾਜ ਪੱਧਰੀ ਮੁਕਾਬਲਿਆਂ ਵਿਚ ਜਿੱਤੇ 2 ਸੋਨ ਤਗਮੇ ਅਗਲੀ ਖ਼ਬਰ ਐੱਸ.ਐੱਫ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮੋਗਾ ਵਿਖੇ ਤਰੁਣ ਚਾਵਲਾ ਵਲੋਂ ਹਾਸ-ਰਸ ਅਤੇ ਵਿਅੰਗਮਈ ਪ੍ਰੋਗਰਾਮ ਦੀ ਪੇਸ਼ਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।