ਲਾਲ ਦੁਆਰਾ ਮੰਦਰ ’ਚ ਦੂਜ ਮੌਕੇ ਅੱਜ
ਹੋਵੇਗਾ ਵਿਸ਼ਾਲ ਕੀਰਤਨ ਮੋਗਾ, 10 ਨਵੰਬਰ (ਸੁਰਿੰਦਰਪਾਲ ਸਿੰਘ)- ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਮੰਦਰ ਸ੍ਰੀ ਲਾਲ ਦੁਆਰਾ ਵਿਖੇ ਪਰਮਹੰਸ ਯੋਗੀਰਾਜ ਬਾਵਾ ਲਾਲ ਦਿਆਲ ਦੇ ਆਸ਼ੀਰਵਾਦ ਅਤੇ ਗੱਦੀਨਸ਼ੀਨ ਰਾਮ ਸੁੰਦਰ ਦਾਸ ਦੀ ਅਪਾਰ ਕਿਰਪਾ ਸਦਕਾ ਪਾਵਨ ਦੂਜ ਮੌਕੇ 11 ਨਵੰਬਰ ਨੂੰ ਵਿਸ਼ਾਲ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ, ਵੀਨਾ ਵਧਵਾ ਅਤੇ ਕੁਲਦੀਪ ਵਧਵਾ ਨੇ ਦੱਸਿਆ ਕਿ ਕੀਰਤਨ ਦੌਰਾਨ ਮਹਿਲਾ ਕੀਰਤਨ ਮੰਡਲੀ ਵਲੋਂ ਬਾਵਾ ਲਾਲ ਦੇ ਮਧੁਰ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ।
ਅਜੀਤ ਡੈਸਕ
11-11-2026