16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਦੰਦਾਂ ਦੇ ਮਾਹਿਰ ਡਾਕਟਰ ਗਰੇਵਾਲ ਨੇ ਅਮਰੀਕਾ ’ ਚ ਪੰਜਾਬ ਦਾ ਨਾਂਅ ਕੀਤਾ ਰੌਸ਼ਨ

ਮੋਗਾ, 15 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਵੱਡੀ ਮੁਹਾਰਤ ਰੱਖਣ ਵਾਲੇ ਡਾ. ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਅੰਤਰ-ਰਾਸ਼ਟਰੀ ਪੱਧਰ ‘ਤੇ ਅਮਰੀਕਾ ’ਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ਤੇ ਉਨ੍ਹਾਂ ਦੀਆਂ ਦੰਦਾਂ ਦੇ ਖੇਤਰ ਵਿਚ ਵੱਡੀਆਂ ਤੇ ਵਧੀਆ ਸੇਵਾਵਾਂ ਬਦਲੇ ਉਨ੍ਹਾਂ ਨੂੰ ਅਮਰੀਕਨ ਅਕੈਡਮੀ ਆਫ਼ ਇੰਪਲਾਂਟ ਡੈਟਿਸਟਰੀ ਵਲੋਂ ਡਾ.

ਵਧੀਆ ਸੇਵਾਵਾਂ ਬਦਲੇ ਡਾ. ਅੰਮ੍ਰਿਤਪਾਲ ਸਿੰਘ ਅਮਰੀਕਾ ’ਚ ਸਨਮਾਨ ਹਾਸਿਲ ਕਰਦੇ ਹੋਏ। ਅਜੀਤ ਤਸਵੀਰ 16-11-2026
ਮੋਗਾ, 15 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਵੱਡੀ ਮੁਹਾਰਤ ਰੱਖਣ ਵਾਲੇ ਡਾ. ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਅੰਤਰ-ਰਾਸ਼ਟਰੀ ਪੱਧਰ ‘ਤੇ ਅਮਰੀਕਾ ’ਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ਤੇ ਉਨ੍ਹਾਂ ਦੀਆਂ ਦੰਦਾਂ ਦੇ ਖੇਤਰ ਵਿਚ ਵੱਡੀਆਂ ਤੇ ਵਧੀਆ ਸੇਵਾਵਾਂ ਬਦਲੇ ਉਨ੍ਹਾਂ ਨੂੰ ਅਮਰੀਕਨ ਅਕੈਡਮੀ ਆਫ਼ ਇੰਪਲਾਂਟ ਡੈਟਿਸਟਰੀ ਵਲੋਂ ਡਾ. ਅੰਮ੍ਰਿਤਪਾਲ ਸਿੰਘ ਨੂੰ ਐਸੋਸੀਏਟ ਫੈਲੋ ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨੈਸਵਿਲ ਟੈਨੰਸੀ ਵਿਖੇ ਹੋਈ ਅਕੈਡਮੀ ਦੀ ਸਾਲਾਨਾ ਕਾਨਫ਼ਰੰਸ ਦੌਰਾਨ ਦਿੱਤਾ ਗਿਆ। ਡਾ. ਗਰੇਵਾਲ ਕੋਹਾੜਾ ਤੇ ਮੋਗਾ ਵਿਖੇ ਨੈਕਟੋਡੈਂਟ ਫੈਮਲੀ ਡੈਂਟਲ ਕਲੀਨਿਕ ਰਾਹੀਂ ਦੰਦਾਂ ਦੇ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਹ ਪੁਰਸਕਾਰ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਇੰਪਲਾਂਟ ਡੈਟਿਸਟਰੀ ਵਿਚ 300 ਘੰਟਿਆਂ ਤੋਂ ਵੱਧ ਪੋਸਟ ਡਾਕਟੋਰਲ ਸਿਖਲਾਈ ਹਾਸਲ ਕੀਤੀ। ਇਸ ਤੋਂ ਇਲਾਵਾ ਇੰਪਲਾਂਟ ਦੇ ਕਲੀਨੀਕਲ ਕੇਸਾਂ ਦਾ ਤਜਰਬਾ ਹਾਸਿਲ ਕਰਨ ਉਪਰੰਤ ਉਨ੍ਹਾਂ ਨੇ ਅਕੈਡਮੀ ਦੀ ਲਿਖਤੀ ਤੇ ਮੌਖਿਕ ਪ੍ਰੀਖਿਆ ਵੀ ਸਫਲਤਾ ਪੂਰਵਕ ਪਾਸ ਕੀਤੀ। ਅਕੈਡਮੀ ਵਲੋਂ ਡਾ. ਗਰੇਵਾਲ ਦੀ ਇੰਪਲਾਂਟ ਸਰਜਰੀ ਤੇ ਪ੍ਰੋਸਥੈਟਿਕ ਤਕਨੀਕਾਂ ਵਿਚ ਮੁਹਾਰਤ ਪ੍ਰਤੀ ਵਚਨਬੱਧਤਾ ਨੂੰ ਮੁੱਖ ਤੌਰ ‘ਤੇ ਪਰਖਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਦੰਦਾਂ ਤੇ ਮਸੂੜ੍ਹਿਆਂ ਦੀ ਬਿਮਾਰੀ ਪ੍ਰਤੀ ਵਰਤੀ ਗਈ ਲਾਪਰਵਾਹੀ ਅੱਗੇ ਚੱਲ ਕੇ ਗੰਭੀਰ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਇਸ ਲਈ ਦੰਦਾਂ ਦੀ ਸਹੀ ਦੇਖਭਾਲ ਦੇ ਨਾਲ ਨਿਯਮਤ ਜਾਂਚ ਤੇ ਬਿਮਾਰੀ ਹੋਣ ਦੀ ਸੂਰਤ ਵਿਚ ਸਮੇਂ ਸਿਰ ਇਲਾਜ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਈ ਦੰਦ ਇੰਨਾ ਖ਼ਰਾਬ ਹੋ ਜਾਵੇ ਕਿ ਉਸ ਨੂੰ ਬਚਾਉਣਾ ਸੰਭਵ ਨਾ ਰਹੇ ਤੇ ਉਹ ਜੜ੍ਹ ਤੋਂ ਨਿਕਲ ਜਾਵੇ ਤਾਂ ਇੰਪਲਾਂਟ ਆਧੁਨਿਕ ਦੰਦਾਂ ਦੇ ਇਲਾਜ ਦੀ ਇਕ ਪ੍ਰਭਾਵਸ਼ਾਲੀ ਵਿਧੀ ਹੈ।
ਪਿਛਲੀ ਖ਼ਬਰ 28 ਨਵੰਬਰ ਨੂੰ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਵਲੋਂ ਕਰਵਾਇਆ ਜਾਵੇਗਾ ਵਿਸ਼ਾਲ ਸੰਕੀਰਤਨ ਅਗਲੀ ਖ਼ਬਰ ਪੰਜਾਬ ਕੋ - ਐਜੂਕੇਸ਼ਨ ਸਕੂਲ ਵਿਖੇ ਬਾਲ ਦਿਵਸ ਮੌਕੇ ‘ ਬਚਪਨ ਉਤਸਵ -2026’ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।