16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਰੋਟੇਰੀਅਨ ਪ੍ਰਮੋਦ ਬੱਬਰ ਦੀ ਯਾਦ ’ ਚ ਰੋਟਰੀ ਕਲੱਬ ਮੋਗਾ ਸਿਟੀ ਨੇ ਲੰਗਰ ਲਗਾਇਆ

ਮੋਗਾ, 15 ਨਵੰਬਰ (ਜਸਪਾਲ ਸਿੰਘ ਬੱਬੀ)- ਰੋਟਰੀ ਕਲੱਬ ਮੋਗਾ ਸਿਟੀ ਵਲੋਂ ਸਮਾਜ ਸੇਵਾ ਦੀ ਭਾਵਨਾ ਨੂੰ ਸਮਰਪਿਤ ਕਲੱਬ ਦੇ ਸਾਬਕਾ ਪ੍ਰਧਾਨ ਸਵਰਗੀ ਰੋਟੇਰੀਅਨ ਪ੍ਰਮੋਦ ਬੱਬਰ ਦੀ ਬਰਸੀ ਮੌਕੇ ਸ਼ਿਵ ਕ੍ਰਿਪਾ ਬਿਰਧ ਆਸ਼ਰਮ ਵਿਖੇ ਵਿਸ਼ੇਸ਼ ਸੇਵਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਵਲੋਂ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਭੋਜਨ ਕਰਵਾਇਆ।

ਸਵ: ਰੋਟੇਰੀਅਨ ਪ੍ਰਮੋਦ ਬੱਬਰ ਦੀ ਬਰਸੀ ਮੌਕੇ ਬਜ਼ੁਰਗਾਂ ਨੂੰ ਭੋਜਨ ਕਰਵਾਉਣ ਮੌਕੇ ਰੋਟਰੀ ਕਲੱਬ ਮੋਗਾ ਸਿਟੀ ਦੇ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਲੈਕਚਰਾਰ ਜੋਤੀ ਬੱਬਰ ਅਤੇ ਕਲੱਬ ਦੇ ਮੈਂਬਰ। ਤਸਵੀਰ : ਜਸਪਾਲ ਸਿੰਘ ਬੱਬੀ 16-11-2026
ਮੋਗਾ, 15 ਨਵੰਬਰ (ਜਸਪਾਲ ਸਿੰਘ ਬੱਬੀ)- ਰੋਟਰੀ ਕਲੱਬ ਮੋਗਾ ਸਿਟੀ ਵਲੋਂ ਸਮਾਜ ਸੇਵਾ ਦੀ ਭਾਵਨਾ ਨੂੰ ਸਮਰਪਿਤ ਕਲੱਬ ਦੇ ਸਾਬਕਾ ਪ੍ਰਧਾਨ ਸਵਰਗੀ ਰੋਟੇਰੀਅਨ ਪ੍ਰਮੋਦ ਬੱਬਰ ਦੀ ਬਰਸੀ ਮੌਕੇ ਸ਼ਿਵ ਕ੍ਰਿਪਾ ਬਿਰਧ ਆਸ਼ਰਮ ਵਿਖੇ ਵਿਸ਼ੇਸ਼ ਸੇਵਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਵਲੋਂ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਭੋਜਨ ਕਰਵਾਇਆ। ਇਸ ਸੇਵਾ ਕਾਰਜ ਰਾਹੀਂ ਕਲੱਬ ਦੇ ਮੈਂਬਰਾਂ ਨੇ ਸਵਰਗੀ ਪ੍ਰਮੋਦ ਬੱਬਰ ਨੂੰ ਸ਼ਰਧਾ ਨਾਲ ਯਾਦ ਕਰਦਿਆਂ ਉਨ੍ਹਾਂ ਵਲੋਂ ਕੀਤੇ ਸਮਾਜ ਸੇਵੀ ਕਾਰਜਾਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਕਲੱਬ ਦੇ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਰੁਚੀ ਬੇਦੀ, ਕੈਸ਼ੀਅਰ ਵਿਨੋਦ ਗਰਗ, ਨਰਿੰਦਰ ਅਰੋੜਾ, ਗੀਤਾ ਅਰੋੜਾ, ਰਾਜਿੰਦਰ ਸਚਦੇਵਾ ਅਤੇ ਸਵਰਗੀ ਪ੍ਰਮੋਦ ਬੱਬਰ ਦੀ ਧਰਮ ਪਤਨੀ ਲੈਕਚਰਾਰ ਜੋਤੀ ਬੱਬਰ ਸਮੇਤ ਕਲੱਬ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਬਜ਼ੁਰਗਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਚੇਅਰਮੈਨ ਵਿਜੇ ਮਦਾਨ ਅਤੇ ਪ੍ਰਧਾਨ ਰਾਜੀਵ ਬੇਦੀ, ਗੁਰਜੀਤ ਸਿੰਘ ਸਕੱਤਰ, ਵਿਨੋਦ ਗਰਗ ਖ਼ਜ਼ਾਨਚੀ ਨੇ ਸਵਰਗੀ ਰੋਟੇਰੀਅਨ ਪ੍ਰਮੋਦ ਬੱਬਰ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪ੍ਰਮੋਦ ਬੱਬਰ ਬਹੁਤ ਹੀ ਨੇਕਦਿਲ, ਮਿਲਣਸਾਰ ਅਤੇ ਸਮਾਜ ਸੇਵਾ ਪ੍ਰਤੀ ਸਮਰਪਿਤ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿਚ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਨੂੰ ਪਹਿਲ ਦਿੱਤੀ। ਉਨ੍ਹਾਂ ਵਲੋਂ ਪੈਦਾ ਕੀਤੀ ਗਈ ਸੇਵਾ ਅਤੇ ਸਹਿਯੋਗ ਦੀ ਭਾਵਨਾ ਅੱਜ ਵੀ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਮੌਕੇ ਹਾਜ਼ਰ ਸਾਰੇ ਮੈਂਬਰਾਂ ਨੇ ਸਵਰਗੀ ਪ੍ਰਮੋਦ ਬੱਬਰ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸਤਿਕਾਰ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਭਾਕਿਯੂ ਏਕਤਾ ( ਉਗਰਾਹਾਂ ) ਜਥੇਬੰਦੀ ਦੇ ਸੰਘਰਸ਼ ਦੇ ਜ਼ੋਰ ਨਾਲ ਕਿਸਾਨਾਂ ਨੂੰ ਜੇਲ੍ਹ ’ ਚੋਂ ਰਿਹਾਅ ਕਰਵਾਇਆ ਅਗਲੀ ਖ਼ਬਰ ਆਈ . ਐਸ . ਐਫ . ਕਾਲਜ ਆਫ਼ ਫਾਰਮੇਸੀ ਅਤੇ ਬਾਇਓਜੈਂਟਾ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।