ਸਿਹਤ ਵਿਭਾਗ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ
ਮੋਗਾ, 17 ਨਵੰਬਰ (ਸੁਰਿੰਦਰਪਾਲ ਸਿੰਘ)- ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਅਹਿਮ ਮੀਟਿੰਗ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਬੱਸ ਸਟੈਂਡ ਮੋਗਾ ਵਿਚ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਿਛਲੇ ਦਿਨੀਂ ਵਿੱਛੜ ਗਏ ਸਾਥੀਆਂ ਪਰਮਪਾਲ ਸਿੰਘ ਸਪੁੱਤਰ ਸਾਥੀ ਗੁਰਚਰਨ ਸਿੰਘ ਘੋਲੀਆ, ਮਹਿੰਦਰ ਕੌਰ ਐਲ.
ਸ਼
ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਗੂ ਤੇ (ਹੇਠਾਂ) ਹਾਜ਼ਰ ਪੈਨਸ਼ਨਰਜ਼। ਤਸਵੀਰਾਂ : ਹਰਜੀਤ ਸਿੰਘ
18-11-2026
ਮੋਗਾ, 17 ਨਵੰਬਰ (ਸੁਰਿੰਦਰਪਾਲ ਸਿੰਘ)- ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਅਹਿਮ ਮੀਟਿੰਗ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਬੱਸ ਸਟੈਂਡ ਮੋਗਾ ਵਿਚ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਿਛਲੇ ਦਿਨੀਂ ਵਿੱਛੜ ਗਏ ਸਾਥੀਆਂ ਪਰਮਪਾਲ ਸਿੰਘ ਸਪੁੱਤਰ ਸਾਥੀ ਗੁਰਚਰਨ ਸਿੰਘ ਘੋਲੀਆ, ਮਹਿੰਦਰ ਕੌਰ ਐਲ.ਐਚ.ਵੀ. ਦੇ ਪਤੀ, ਰਾਹੁਲ ਐਲ.ਐਚ. ਵੀ ਦੇ ਪਤੀ, ਬਲਦੇਵ ਰਾਜ ਚੋਪੜਾ ਦੀ ਧਰਮ ਪਤਨੀ ਅਤੇ ਡਾਕਟਰ ਅਸ਼ੋਕ ਸਿੰਗਲਾ ਰਿੱਟ ਸਿਵਲ ਸਰਜਨ ਮੋਗਾ ਦੇ ਮਾਤਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਚਮਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਵਾਸਤੇ ਜਥੇਬੰਦੀ ਦੇ ਆਗੂਆਂ ਨਾਲ ਹਰ ਮਹੀਨੇ ਮੀਟਿੰਗ ਕਰਨ ਦਾ ਵਾਅਦਾ ਕੀਤਾ ਸੀ ਪਰ ਇਕ ਮੀਟਿੰਗ ਤੋਂ ਬਾਅਦ ਜਥੇਬੰਦੀਆਂ ਨੂੰ ਅੱਜ ਤੱਕ ਕੋਈ ਵੀ ਸੱਦਾ ਪੱਤਰ ਨਹੀਂ ਮਿਲਿਆ। ਨਾਇਬ ਸਿੰਘ ਸਰਪ੍ਰਸਤ ਅਤੇ ਰਾਜ ਕੁਮਾਰ ਕਾਲੜਾ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਸਾਂਝਾ ਸੰਘਰਸ਼ ਮੋਰਚਾ ਜੋ ਪਿਛਲੇ ਦਿਨਾਂ ਤੋਂ ਸੰਗਰੂਰ ਵਿਖੇ ਚੱਲ ਰਿਹਾ ਹੈ, ਉਸ ਵਿਚ ਵੱਡੀ ਗਿਣਤੀ ਵਿਚ ਸਿਹਤ ਵਿਭਾਗ ਦੇ ਸਾਥੀ 18 ਨਵੰਬਰ ਨੂੰ ਸ਼ਾਮਿਲ ਹੋਣ ਜਿਸ ਨਾਲ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕੀਤਾ ਜਾ ਸਕੇ। ਮਨਜੀਤ ਸਿੰਘ ਜਨਰਲ ਸਕੱਤਰ, ਜਗਰਾਜ ਸਿੰਘ ਪ੍ਰੈੱਸ ਸਕੱਤਰ ਅਤੇ ਬਲਵਿੰਦਰ ਸਿੰਘ ਖ਼ਜ਼ਾਨਚੀ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਐਸ.ਐਮ.ਓ. ਮੋਗਾ ਅਤੇ ਐਸ.ਐਮ.ਓ. ਕੋਟ ਈਸੇ ਖਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ। ਇਸ ਮੌਕੇ ਜੀਆ ਲਾਲ, ਜਗ ਪ੍ਰਸ਼ਾਦ, ਬੇਅੰਤ ਸਿੰਘ, ਬਲਦੇਵ ਰਾਜ, ਬਲਵਿੰਦਰ ਧੂਰੀਆ, ਜੀਤਪਾਲ, ਪਰਮਜੀਤ ਕੌਰ, ਮਹਿੰਦਰ ਕੌਰ, ਰੇਸ਼ਮਾ ਰਾਣੀ, ਸੁਖਦੀਪ ਕੌਰ, ਮਲਕੀਤ ਕੌਰ, ਚੇਤ ਰਾਮ, ਹਰਦੀਸ਼ ਕੌਰ, ਬੇਅੰਤ ਕੌਰ, ਵਿਜੇ ਕੁਮਾਰੀ, ਰੰਜੂ ਬਾਲਾ, ਸ਼ਾਮ ਸੁੰਦਰ, ਨਿਰਮਲ ਸਿੰਘ, ਮਲਕੀਤ ਸਿੰਘ ਡਗਰੂ, ਗਿਆਨ ਸਿੰਘ, ਪ੍ਰੇਮ ਕੁਮਾਰ, ਨਛੱਤਰ ਸਿੰਘ, ਕੁਲਵੰਤ ਸਿੰਘ, ਨੰਦ ਲਾਲ, ਰਜਿੰਦਰ ਕੌਰ, ਸੁਰਿੰਦਰ ਕੌਰ, ਸੁਖਜੀਤ ਕੌਰ, ਸੁਖਵਿੰਦਰ, ਹਰਭਜਨ ਕੌਰ, ਜੋਗਿੰਦਰ ਸਿੰਘ, ਸੁਰਿੰਦਰਪਾਲ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ ਅਤੇ ਅਰੁਨ ਕੁਮਾਰੀ ਹਾਜ਼ਰ ਸਨ।