22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

2027 ਚੋਣਾਂ ’ਚ ਪੰਜਾਬ ਦੇ ਲੋਕ ਦੇਣਗੇ ਕਾਂਗਰਸ ਦੇ ਹੱਕ ’ਚ ਬੇਮਿਸਾਲ ਫਤਵਾ-ਜੀਤਮਹਿੰਦਰ ਸਿੰਘ ਸਿੱਧੂ

ਸੀਂਗੋ ਮੰਡੀ, 21 ਨਵੰਬਰ (ਪ੍ਰਿੰਸ ਗਰਗ)- 2022 ’ਚ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ/ਉਮੀਦਾਂ ਅਤੇ ਆਮ ਆਦਮੀ ਪਾਰਟੀ ਦੇ ਦਾਅਵਿਆਂ ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਵੱਡਾ ਲੋਕ ਫ਼ਤਵਾ ਦੇ ਕੇ ਉਨ੍ਹਾਂ ਦੀ ਸਰਕਾਰ ਬਣਾਈ ਪਰ ਬਦਲਾਅ ਦੇ ਨਾਂ ਤੇ ਸੱਤਾ ‘ਤੇ ਕਾਬਜ਼ ਹੋਈ ‘ਆਪ’ ਸਰਕਾਰ ਨੇ ਇੰਨੇ ਬਦਲਾਅ ਲਿਆ ਦਿੱਤੇ ਕਿ ਸੂਬਾ ਹਰ ਪੱਖੋਂ ਹਾਸ਼ੀਏ ਤੇ ਚਲਾ ਗਿਐ ਇਸ ਲਈ 2027 ਵਿਧਾਨ ਸਭਾ ਚੋਣਾਂ ‘ਚ ਹੁਣ ਲੋਕ ਕਾਂਗਰਸ ਪਾਰਟੀ ਦੇ ਹੱਕ ‘ਚ ਬੇਮਿਸਾਲ ਫ਼ਤਵਾ ਦੇਣਗੇ ਕਿਉਂਕਿ ਉਹ ਭਲੀਭਾਂਤ ਜਾਣਦੇ ਹਨ ਕਿ ਇਹੀ ਪਾਰਟੀ ਪੰਜਾਬ ਨੂੰ ਖ਼ੁਸ਼ਹਾਲੀ ਦੇ ਰਾਹ ਵੱਲ ਲੈਜਾ ਸਕਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਗੱਲਬਾਤ ਦੌਰਾਨ ਕੀਤਾ।

ਅੰਤਰਜੀਤ ਸਿੰਘ ਟਿੱਕੂ ਬਰਾੜ ਮੱਲਕੇ, ਸਰਪੰਚ ਗੁਰਭੇਜ ਸਿੰਘ ਬਰਾੜ, ਸੰਦੀਪ ਸਿੰਘ ਸੋਨੀ ਧਾਲੀਵਾਲ, ਬੇਅੰਤ ਸਿੰਘ ਪੈਂਟਾ ਸਿੱਧੂ ਸਰਪੰਚ, ਦਰਸ਼ਨ ਸਿੰਘ ਸੋਹੀ ਸਰਪੰਚ ਸੇਖਾ ਕਲਾਂ। 22-11-2026
ਸੀਂਗੋ ਮੰਡੀ, 21 ਨਵੰਬਰ (ਪ੍ਰਿੰਸ ਗਰਗ)- 2022 ’ਚ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ/ਉਮੀਦਾਂ ਅਤੇ ਆਮ ਆਦਮੀ ਪਾਰਟੀ ਦੇ ਦਾਅਵਿਆਂ ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਵੱਡਾ ਲੋਕ ਫ਼ਤਵਾ ਦੇ ਕੇ ਉਨ੍ਹਾਂ ਦੀ ਸਰਕਾਰ ਬਣਾਈ ਪਰ ਬਦਲਾਅ ਦੇ ਨਾਂ ਤੇ ਸੱਤਾ ‘ਤੇ ਕਾਬਜ਼ ਹੋਈ ‘ਆਪ’ ਸਰਕਾਰ ਨੇ ਇੰਨੇ ਬਦਲਾਅ ਲਿਆ ਦਿੱਤੇ ਕਿ ਸੂਬਾ ਹਰ ਪੱਖੋਂ ਹਾਸ਼ੀਏ ਤੇ ਚਲਾ ਗਿਐ ਇਸ ਲਈ 2027 ਵਿਧਾਨ ਸਭਾ ਚੋਣਾਂ ‘ਚ ਹੁਣ ਲੋਕ ਕਾਂਗਰਸ ਪਾਰਟੀ ਦੇ ਹੱਕ ‘ਚ ਬੇਮਿਸਾਲ ਫ਼ਤਵਾ ਦੇਣਗੇ ਕਿਉਂਕਿ ਉਹ ਭਲੀਭਾਂਤ ਜਾਣਦੇ ਹਨ ਕਿ ਇਹੀ ਪਾਰਟੀ ਪੰਜਾਬ ਨੂੰ ਖ਼ੁਸ਼ਹਾਲੀ ਦੇ ਰਾਹ ਵੱਲ ਲੈਜਾ ਸਕਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਗੱਲਬਾਤ ਦੌਰਾਨ ਕੀਤਾ। ਸਿੱਧੂ ਜੋ ਕਿ ਲੰਘੀ ਸ਼ਾਮ ਬਿੱਕਰ ਸਿੰਘ ਸਾਬਕਾ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਕਲਾਲਵਾਲਾ ਦੀ ਬੇਟੀ ਦੇ ਜਾਗੋ ਦੇ ਪ੍ਰੋਗਰਾਮ ‘ਚ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਨ ਪਿੰਡ ਕਲਾਲਵਾਲਾ ਪੁੱਜੇ ਸਨ ਨੇ ਬਾਅਦ ‘ਚ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ‘ਚ ਅਮਨ ਕਾਨੂੰਨ ਦੀ ਹਾਲਤ ਇੰਨੀ ਬਦਤਰ ਹੋਈ ਪਈ ਹੈ ਕਿ ਹਰ ਸੁਚੇਤ ਨਾਗਰਿਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹੈ, ਕਿਸਾਨਾਂ ਦੇ ਮੋਰਚਿਆਂ ਨੂੰ ਪੁਲਿਸ ਦੇ ਸਹਾਰੇ ਪੁੱਟ ਸੁੱਟਣ ਵਾਲੀ ਇਸ ਸਰਕਾਰ ਦੇ ਰਾਜ ‘ਚ ਕਿਸਾਨਾਂ ਦੀਆਂ ਜਿਣਸਾਂ ਮੰਡੀਆਂ ‘ਚ ਰੁਲ ਰਹੀਆਂ ਹਨ। ਨਸ਼ਾ ਤਸਕਰ ਘਰਾਂ ਤੱਕ ਨਸ਼ਾ ਪਹੁੰਚਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ। ਅੱਜ ਸਮਾਜ ਦਾ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੋਇਆ ਪਿਆ ਹੈ ਕਿਉਂਕਿ ਇਨ੍ਹਾਂ ਨੇ ਸਿਵਾਏ ਝੂਠ ਫਰੇਬ ਫੈਲਾਉਣ ਤੋਂ ਸੂਬੇ ਦੇ ਹਿਤ ਚ ਕੁਝ ਵੀ ਨਹੀ ਕੀਤਾ ਇਸ ਲਈ ਲੋਕ ਇਸ ਸਰਕਾਰ ਨੂੰ ਚਲਦਾ ਕਰਕੇ 2027 ‘ਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਮੌੜ ‘ਚ ਪਾਰਟੀ ਨੂੰ ਬੂਥ ਪੱਧਰ ‘ਤੇ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਨਾਲ ਇਸ ਮੌਕੇ ਸੀ.ਆਗੂ ਭੋਲਾ ਸਿੰਘ ਕਲਾਲਵਾਲਾ, ਕੁਲਵੰਤ ਸਿੰਘ ਕਲਾਲਵਾਲਾ ਅਤੇ ਕੁਲਵੰਤ ਸਿੰਘ ਸ਼ਹਿਰੀ ਪ੍ਰਧਾਨ ਕਾਂਗਰਸ ਮੌੜ ਆਦਿ ਆਗੂ ਵੀ ਨਜ਼ਰ ਆਏ।
ਪਿਛਲੀ ਖ਼ਬਰ 26 ਦੇ ਰਾਜ ਪੱਧਰੀ ਸਮਾਗਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਚ ਭਾਰੀ ਉਤਸ਼ਾਹ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਮਹੇਸ਼ਰੀ ਵਿਖੇ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।