25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

1 ਸਤੰਬਰ ਦੀ ਦਿੱਲੀ ਰੈਲੀ ਨੂੰ ਲੈ ਕੇ ਸੀ.ਪੀ.ਆਈ. ਨੇ ਉਲੀਕੀ ਵਿਉਂਤਬੰਦੀ

ਸੰਗਰੂਰ, 23 ਅਗਸਤ (ਅਮਨਦੀਪ ਸਿੰਘ ਬਿੱਟਾ) – ਸੀ. ਪੀ.

ਅਜੀਤ ਡੈਸਕ 24-08-2026
ਸੰਗਰੂਰ, 23 ਅਗਸਤ (ਅਮਨਦੀਪ ਸਿੰਘ ਬਿੱਟਾ) – ਸੀ.ਪੀ.ਆਈ. ਸੰਗਰੂਰ ਕੌਂਸਲ ਦੀ ਮੀਟਿੰਗ ਸੁਤੰਤਰ ਭਵਨ ਵਿਖੇ ਗੁਰਮੇਲ ਸਿੰਘ ਘਨੌਰੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਨਵਜੀਤ ਸਿੰਘ, ਨਿਰਮਲ ਸਿੰਘ ਬਟੜਿਆਣਾ, ਜ਼ਿਲ੍ਹਾ ਸਕੱਤਰ ਸੁਖਦੇਵ ਸ਼ਰਮਾ, ਬਲਦੇਵ ਸਿੰਘ ਨਿਹਾਲਗੜ੍ਹ ਨੇ ਦੱਸਿਆ ਕਿ 1 ਸਤੰਬਰ ਨੂੰ ਰਾਮਲੀਲ੍ਹਾ ਗਰਾਊਂਡ ਨਵੀਂ ਦਿੱਲੀ ਵਿਖੇ ਬਦਲਾਅ ਜ਼ਰੂਰ ਜ਼ਰੂਰੀ ਹੈ ਦੀ ਮਹੱਤਤਾ ਬਾਰੇ ਦੱਸਿਆ ਕਿ ਅੱਜ ਦੇਸ਼ ਅੰਦਰ ਲੋਕਤੰਤਰ ਖਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਸਵਾਲ ਪੁਛਦਾ ਹੈ ਜਾਂ ਵਿਰੋਧ ਕਰਦਾ ਹੈ ਉਸ ਖਿਲਾਫ ਐਫ.ਆਈ.ਆਰ. ਦਰਜ ਕਰਨ ਦੇ ਡਰਾਵੇ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਜੰਤਰ ਮੰਤਰ ਉੱਤੇ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਪਰ ਪਲੇਟਗੰਨ ਨਾਲ ਗੋਲੀਆਂ ਚਲਾਈਆਂ ਜਾ ਗਈਆਂ । ਉਨ੍ਹਾਂ ਕਿਹਾ 1 ਸਤੰਬਰ ਨੂੰ ਦਿੱਲੀ ਚੱਲੋਂ ਦੇ ਨਾਅਰੇ ਹੇਠ ਸੰਗਰੂਰ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣਗੇ। ਇਸ ਦੀ ਤਿਆਰੀ ਲਈ ਪਿੰਡਾਂ ਵਿੱਚ ਝ਼ੰਡਾ ਮਾਰਚ ਕੀਤੇ ਜਾ ਰਹੇ ਹਨ। ਮੀਟਿੰਗ ਵਿੱਚ ਹਰਦੇਵ ਸਿੰਘ ਬਖਸੀਵਾਲਾ, ਨੀਲ਼ੇ ਖਾਂ, ਇੰਦਰ ਸਿੰਘ, ਬਿਰਜਲਾਲ, ਸੀਤਾ ਰਾਮ ਸ਼ਰਮਾ, ਭਜਨ ਸਿੰਘ, ਰਾਮ ਸਿੰਘ, ਨਿੰਰਜਣ ਸਿੰਘ ਚੁਨਾਗਰਾ, ਸੰਪੂਰਨ ਸਿੰਘ, ਮੇਲਾ ਸਿੰਘ, ਅਮਰਜੀਤ ਸਿੰਘ, ਰਜਿੰਦਰ ਸਿੰਘ ਬੁਗਰਾ, ਜਾਗਰ ਸਿੰਘ ਘਨੌਰੀ ਕਲਾਂ ਹਾਜਰ ਸਨ।
ਪਿਛਲੀ ਖ਼ਬਰ ਭਾਜਪਾ ਵਲੋਂ ਸਿਖਲਾਈ ਕੈਂਪ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪੁਨੀਤ ਮਾਨ ਬਣੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਨਵੇਂ ਚੇਅਰਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।