28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਕਟਾਰੂਚੱਕ ਨਾਲ ਕੀਤੀ ਮੀਟਿੰਗ

ਸੰਗਰੂਰ, 27 ਅਗਸਤ (ਦਮਨਜੀਤ ਸਿੰਘ ) - ਸਹਾਇਕ ਖੁਰਾਕ ਸਪਲਾਈ ਅਫ਼ਸਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ ਗਰਗ ਵਲੋਂ ਖੁਰਾਕ ਸਪਲਾਈ ਮੰਤਰੀ ਸ਼੍ਰੀ ਲਾਲ ਚੰਦ ਕੱਟਾਰੁਚਕ ਦੀ ਪ੍ਰਧਾਨਗੀ ਵਿੱਚ ਸਮੇਤ ਪ੍ਰਿੰਸੀਪਲ ਸੈਕਟਰੀ ਅਤੇ ਡਾਇਰੈਕਟਰ ਨਾਲ ਚੰਡੀਗੜ੍ਹ ਅਨਾਜ ਭਵਨ ਵਿਖੇ ਏ. ਐਫ.

ਅਜੀਤ ਡੈਸਕ 28-08-2026
ਸੰਗਰੂਰ, 27 ਅਗਸਤ (ਦਮਨਜੀਤ ਸਿੰਘ ) - ਸਹਾਇਕ ਖੁਰਾਕ ਸਪਲਾਈ ਅਫ਼ਸਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ ਗਰਗ ਵਲੋਂ ਖੁਰਾਕ ਸਪਲਾਈ ਮੰਤਰੀ ਸ਼੍ਰੀ ਲਾਲ ਚੰਦ ਕੱਟਾਰੁਚਕ ਦੀ ਪ੍ਰਧਾਨਗੀ ਵਿੱਚ ਸਮੇਤ ਪ੍ਰਿੰਸੀਪਲ ਸੈਕਟਰੀ ਅਤੇ ਡਾਇਰੈਕਟਰ ਨਾਲ ਚੰਡੀਗੜ੍ਹ ਅਨਾਜ ਭਵਨ ਵਿਖੇ ਏ.ਐਫ.ਐਸ.ਓ. ਅਤੇ ਇੰਸਪੈਕਟਰ ਯੂਨੀਅਨ ਵਲੋ ਸਾਂਝੇ ਮਸਲਿਆਂ ‘ਤੇ ਸਕਰਾਤਮਕ ਮਾਹੌਲ ਵਿਚ ਅਹਿਮ ਮੀਟਿੰਗ ਹੋਈ ,ਜਿਸ ਵਿਚ ਲੇਟ ਡਾਕੂਮੈਂਟ ਸਮੇਤ ਕਈ ਅਹਿਮ ਮੁੱਦਿਆ ਉੱਤੇ ਖੁੱਲ੍ਹੇ ਮਾਹੌਲ ਵਿਚ ਵਿਸਥਾਰ ਨਾਲ ਚਰਚਾ ਹੋਈ l ਮੀਟਿੰਗ ਵਿਚ ਵਿਭਾਗ ਵਲੋ ਦੋਨੋ ਯੂਨੀਅਨ ਦੀ ਸਾਂਝੀ ਲੇਟ ਡਾਕੂਮੈਂਟ ਸਬੰਧੀ ਮੰਗ ਕਾਫੀ ਹੱਦ ਤੱਕ ਮੰਨ ਲਈ ਗਈ ਅਤੇ ਇਸ ਤੋਂ ਇਲਾਵਾ ਇੰਸਪੈਕਟਰ ਸਮੇਤ ਏ.ਐਫ.ਐਸ. ਓ.ਯੂਨੀਅਨ ਵਲੋ ਮੰਤਰੀ ਨੂੰ ਲੰਬੇ ਸਮੇਂ ਤੋਂ ਚੱਲ ਰਹੀਆ ਚਾਰਜਸ਼ੀਟਾ ਦਾ ਜਲਦੀ ਤੋ ਜਲਦੀ ਨਿਪਟਾਰਾ ਕਰ ਕੇ ਏ.ਐਫ.ਐਸ. ਓ. ਦੀਆ ਜਲਦੀ ਤਰੱਕੀਆ ਕਰਨ ਦੀ ਬੇਨਤੀ ਵੀ ਕੀਤੀ ਗਈ ਅਤੇ ਇਸ ਦੇ ਨਾਲ ਇਹ ਵੀ ਮੰਗ ਕੀਤੀ ਗਈ ਕੇ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਵਿਚ ਨਵੀਆਂ ਸਬ ਡਵੀਜ਼ਨਾਂ ਹੋਦ ਵਿੱਚ ਆ ਗਈਆ ਹਨ ਪ੍ਰੰਤੂ ਉਸ ਦੇ ਵਿਰੁੱਧ ਨਵੀਆਂ ਡੀ.ਐਫ.ਐਸ.ਓ ਅਤੇ ਏ.ਐਫ.ਐਸ. ਓ. ਦੀਆ ਪੋਸਟਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਇਸ ਲਈ ਉਹ ਪੋਸਟਾਂ ਦਾ ਵਾਧਾ ਵੀ ਕਰਨ ਦੀ ਮੰਗ ਕੀਤੀ ਗਈ,ਇਨ੍ਹਾਂ ਸਾਰੀਆਂ ਮੰਗਾਂ ਸਬੰਧੀ ਮੰਤਰੀ ਨੂੰ ਏ.ਐਫ.ਐਸ. ਓ. ਯੂਨੀਅਨ ਵਲੋ ਇਕ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਮੰਤਰੀ ਨੇ ਸਾਰੀਆ ਮੰਗਾਂ ਨੂੰ ਮੰਨਣ ਅਤੇ ਸਕਰਾਤਮਕ ਢੰਗ ਨਾਲ ਹੱਲ ਕਰਨ ਦਾ ਯੂਨੀਅਨ ਨੂੰ ਭਰੋਸਾ ਵੀ ਦਿਵਾਇਆ ਗਿਆ l ਇਸ ਮੌਕੇ ਗੁਰਸੇਵਕ ਸਿੰਘ ਸੁਨਾਮ ਅਤੇ ਹਰਜੀਤ ਸਿੰਘ ਖੇੜੀ ਪ੍ਰਧਾਨ ਇੰਸਪੈਕਟਰ ਯੂਨੀਅਨ ਪੰਜਾਬ ਵੀ ਮੌਜੂਦ ਸਨ l
ਪਿਛਲੀ ਖ਼ਬਰ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਵਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਪਹਿਲਾ ਸਥਾਨ ਪ੍ਰਾਪਤ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਮੱਸਿਆਵਾਂ ਹੱਲ ਕਰੇ ਸਰਕਾਰ - ਅਮਨਦੀਪ ਕੌਰ ਖੰਗੂੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।