ਝੋਨੇ ਦੀ ਫਸਲ ’ਤੇ ਵੱਖੋ-ਵੱਖ ਕੀਟਾਂ ਦੇ ਪ੍ਰਭਾਵ ਸੰਬੰਧੀ ਕਿਸਾਨਾਂ ਵਲੋਂ ਛਿੜਕਾਅ ਸ਼ੁਰੂ
ਧੂਰੀ, 29 ਅਗਸਤ (ਸੁਖਵੰਤ ਸਿੰਘ ਭੁੱਲਰ) - ਝੋਨੇ ਦੀ ਫਸਲ ਤੇ ਗੋਭ ਦੇ ਨਿਸਾਰੇ ਤੋਂ ਪਹਿਲਾਂ ਖੇਤਾਂ ਵਿੱਚ ਭਮੱਕੜ ਆਦਿ ਦੇ ਵੱਡੇ ਪ੍ਰਭਾਵ ਅਤੇ ਬਹੁਤ ਸੰਖੀ ਜਮਾਵੜੇ ਨੂੰ ਲੈ ਕੇ ਕਿਸਾਨਾਂ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਤੇ ਪੱਤਿਆਂ ਦਾ ਹਰਾ ਮਾਦਾ ਖਾਣ ਵਾਲੀ ਸੁੰਡੀ ਅਤੇ ਗੋਬ ਦੀ ਸੁੰਡੀ ਅਤੇ ਹੋਰ ਰਸ ਚੂਸ ਕੀਟ ਦੇ ਅਗਾਊ ਹਮਲੇ ਨੂੰ ਲੈ ਕੇ ਵੱਡੀ ਪੱਧਰ ਤੇ ਕੀਟਨਾਸਕ ਛਿੜਕਾਅ ਕੀਤੇ ਜਾ ਰਹੇ ਹਨ ਕਿਸਾਨਾਂ ਵੱਲੋਂ ਪ੍ਰਾਪਤ ਵੇਰਵੇ ਅਨੁਸਾਰ ਟਿੱਡੇ ਦੇ ਝੋਨੇ ਉੱਪਰ ਜਮਾਵੜੇ ਨੂੰ ਲੈ ਕੇ ਇਹਨਾਂ ਰਾਹੀਂ ਪੈਦਾ ਹੋਣ ਵਾਲੀ ਸੁੰਡੀ ਜੋ ਕਿ ਵੱਡਾ ਪ੍ਰਭਾਵ ਪਾਉਂਦੀ ਹੈ ਦੇ ਹਮਲੇ ਅਤੇ ਦੁਰਪ੍ਭਾਵ ਨੂੰ ਲੈ ਕੇ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਛੜਕਾਅ ਕੀਤੇ ਜਾ ਰਹੇ ਹਨ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਅਜਿਹੇ ਰਸ ਚ ਚੂਸਕ ਕੀਟਾ ਦੇ ਦੁਰਪ੍ਰਭਾਵ ਅਤੇ ਸਬੰਧਤ ਕੀਟਨਾਸਕਾਂ ਅਤੇ ਢੁਕਵੀਆਂ ਦਵਾਈਆਂ ਸਬੰਧੀ ਜਾਣਕਾਰੀ ਦਿੱਤੇ ਜਾਵੇ ਅਤੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਹਮਲੇ ਅਤੇ ਉਨਾਂ ਰਾਹੀਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਮੱਦੇ ਨਜ਼ਰ ਪੈਸਟੀਸਾਈਡ ਦਵਾਈਆਂ ਆਦਿ ਸਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਇਸ ਬਾਰੇ ਕ੍ਰਿਸ਼ੀ ਵਿਗਿਆਨ ਕੇਦਰ ਸੰਗਰੂਰ ਦੇ ਇੰਚਾਰਜ ਡਾ ਮਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੱਤਾ ਲਪੇਟ ਸੁੰਡੀਆਂ ਪੱਤੇ ਨੂੰ ਲਪੇਟ ਕੇ ਅੰਦਰੋ-ਅੰਦਰੀ ਹਰਾ ਮਾਦਾ ਖਾਈ ਜਾਂਦੀਆਂ ਹਨ। ਜਿਸ ਨਾਲ ਪੱਤਿਆਂ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ।
ਧੂਰੀ, 29 ਅਗਸਤ (ਸੁਖਵੰਤ ਸਿੰਘ ਭੁੱਲਰ) - ਝੋਨੇ ਦੀ ਫਸਲ ਤੇ ਗੋਭ ਦੇ ਨਿਸਾਰੇ ਤੋਂ ਪਹਿਲਾਂ ਖੇਤਾਂ ਵਿੱਚ ਭਮੱਕੜ ਆਦਿ ਦੇ ਵੱਡੇ ਪ੍ਰਭਾਵ ਅਤੇ ਬਹੁਤ ਸੰਖੀ ਜਮਾਵੜੇ ਨੂੰ ਲੈ ਕੇ ਕਿਸਾਨਾਂ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਤੇ ਪੱਤਿਆਂ ਦਾ ਹਰਾ ਮਾਦਾ ਖਾਣ ਵਾਲੀ ਸੁੰਡੀ ਅਤੇ ਗੋਬ ਦੀ ਸੁੰਡੀ ਅਤੇ ਹੋਰ ਰਸ ਚੂਸ ਕੀਟ ਦੇ ਅਗਾਊ ਹਮਲੇ ਨੂੰ ਲੈ ਕੇ ਵੱਡੀ ਪੱਧਰ ਤੇ ਕੀਟਨਾਸਕ ਛਿੜਕਾਅ ਕੀਤੇ ਜਾ ਰਹੇ ਹਨ ਕਿਸਾਨਾਂ ਵੱਲੋਂ ਪ੍ਰਾਪਤ ਵੇਰਵੇ ਅਨੁਸਾਰ ਟਿੱਡੇ ਦੇ ਝੋਨੇ ਉੱਪਰ ਜਮਾਵੜੇ ਨੂੰ ਲੈ ਕੇ ਇਹਨਾਂ ਰਾਹੀਂ ਪੈਦਾ ਹੋਣ ਵਾਲੀ ਸੁੰਡੀ ਜੋ ਕਿ ਵੱਡਾ ਪ੍ਰਭਾਵ ਪਾਉਂਦੀ ਹੈ ਦੇ ਹਮਲੇ ਅਤੇ ਦੁਰਪ੍ਭਾਵ ਨੂੰ ਲੈ ਕੇ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਛੜਕਾਅ ਕੀਤੇ ਜਾ ਰਹੇ ਹਨ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਅਜਿਹੇ ਰਸ ਚ ਚੂਸਕ ਕੀਟਾ ਦੇ ਦੁਰਪ੍ਰਭਾਵ ਅਤੇ ਸਬੰਧਤ ਕੀਟਨਾਸਕਾਂ ਅਤੇ ਢੁਕਵੀਆਂ ਦਵਾਈਆਂ ਸਬੰਧੀ ਜਾਣਕਾਰੀ ਦਿੱਤੇ ਜਾਵੇ ਅਤੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਹਮਲੇ ਅਤੇ ਉਨਾਂ ਰਾਹੀਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਮੱਦੇ ਨਜ਼ਰ ਪੈਸਟੀਸਾਈਡ ਦਵਾਈਆਂ ਆਦਿ ਸਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਇਸ ਬਾਰੇ ਕ੍ਰਿਸ਼ੀ ਵਿਗਿਆਨ ਕੇਦਰ ਸੰਗਰੂਰ ਦੇ ਇੰਚਾਰਜ ਡਾ ਮਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੱਤਾ ਲਪੇਟ ਸੁੰਡੀਆਂ ਪੱਤੇ ਨੂੰ ਲਪੇਟ ਕੇ ਅੰਦਰੋ-ਅੰਦਰੀ ਹਰਾ ਮਾਦਾ ਖਾਈ ਜਾਂਦੀਆਂ ਹਨ। ਜਿਸ ਨਾਲ ਪੱਤਿਆਂ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ। ਇਸ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੇ ਦਰਮਿਆਨ ਹੁੰਦਾ ਹੈ। ਜੇਕਰ ਪੱਤਾ ਲਪੇਟ ਸੁੰਡੀ ਦੇ ਹਮਲੇ ਕਾਰਣ ਪੱਤਿਆਂ ਦਾ ਨੁਕਸਾਨ 10 ਪ੍ਰਤੀਸ਼ਤ ਤੋਂ ਵਧੇਰੇ ਹੋਵੇ ਤਾਂ 60 ਮਿਲੀਲਿਟਰ ਕੋਰਾਜਨ 18.5 ਐਸ ਸੀ ਜਾਂ 20 ਮਿਲੀਲਿਟਰ ਫੇਮ 480 ਐਸ ਸੀ ਜਾਂ 50 ਗ੍ਰਾਮ ਟਾਕੂਮੀ 20 ਡਬਲਯੂ ਜੀ ਜਾਂ 400 ਗ੍ਰਾਮ ਸੁਪਰੀਮੋ 50 ਐਸ ਪੀ ਜਾਂ 170 ਗ੍ਰਾਮ ਮੌਰਟਰ 75 ਐਸ ਜੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਝੋਨੇ ਵਿੱਚ ਫੋਕ ਘਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 1.5 % ਪੋਟਾਸ਼ੀਅਮ ਨਾਈਟ੍ਰੇਟ (3 ਕਿਲੋ ਪੋਟਾਸ਼ੀਅਮ ਨਾਈਟ੍ਰੇਟ 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਦਾ ਛਿੜਕਾਅ ਕਰੋ। ਕਿਸਾਨਾਂ ਤੋਂ ਪ੍ਰਾਪਤ ਵੇਰਵੇ ਅਨੁਸਾਰ ਝੋਨੇ ਦੀ ਫਸਲ ਵਿੱਚ ਉਡ ਰਿਹਾ ਭਮੱਕੜ ਜੋ ਵਿਖਾਈ ਦੇ ਰਿਹਾ ਹੈ ਉਹ ਆਪਣੇ ਅਨੁਕੂਲ ਹਰੇ ਮਾਦੇ ਅਤੇ ਜਿਆਦਾ ਸੰਘਣੇ ਅਤੇ ਜਿਆਦਾ ਖਾਦ ਨਾਲ ਤਿਆਰ ਖਾਦ ਵਾਲੇ ਪੌਦੇ ਉੱਪਰ ਆਂਡੇ ਛੱਡਦਾ ਹੈ । ਉਹਨਾਂ ਦੱਸਿਆ ਕਿ ਇਸ ਭਮੱਕੜ ਤੇ ਸਪਰੇ ਨਾਲ ਕਈ ਵਾਰੀ ਮਿੱਤਰ ਕੀੜਿਆਂ ਦਾ ਵੀ ਨੁਕਸਾਨ ਹੋ ਜਾਂਦਾ ਹੈ ਜੋ ਕਿ ਕਿਸਾਨ ਦੇ ਫਸਲ ਦੀ ਸੁਰੱਖਿਆ ਕਰਦੇ ਹਨ ਇਸ ਤੋਂ ਇਲਾਵਾ ਪੈਸਟੀਸਾਈਡ ਵਿਕਰੇਤਾ ਧਰਮਿੰਦਰ ਸਿੰਘ ਕੌਲਸੇੜੀ ਨੇ ਦੱਸਿਆ ਕਿ ਪਿਛਲੇ ਪੰਜ ਸੱਤ ਦਿਨਾਂ ਤੋਂ ਅਜਿਹੇ ਕੀਟ ਦਾ ਕਾਫੀ ਪ੍ਰਭਾਵ ਹੈ ਕਿਸਾਨ ਸਹੀ ਜਾਣਕਾਰੀ ਨਾਲ ਛਿੜਕਾ ਕਰਨ।