30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਰਕਲ ਲਹਿਰਾਗਾਗਾ ਦਿਹਾਤੀ ਦੀ ਜਥੇਬੰਦੀ ਦਾ ਐਲਾਨ, ਅਹੁਦੇਦਾਰ ਨੂੰ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ - ਬਿੱਲੂ ਖੰਡੇਬਾਦ

ਲਹਿਰਾਗਾਗਾ, 29 ਅਗਸਤ (ਅਸ਼ੋਕ ਗਰਗ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸਰਕਲ ਲਹਿਰਾਗਾਗਾ ਦਿਹਾਤੀ ਦੀ ਇੱਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਸਰਕਲ ਲਹਿਰਾਗਾਗਾ ਦਿਹਾਤੀ ਦੀ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ।

ਅਜੀਤ ਡੈਸਕ 30-08-2026
ਲਹਿਰਾਗਾਗਾ, 29 ਅਗਸਤ (ਅਸ਼ੋਕ ਗਰਗ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸਰਕਲ ਲਹਿਰਾਗਾਗਾ ਦਿਹਾਤੀ ਦੀ ਇੱਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਸਰਕਲ ਲਹਿਰਾਗਾਗਾ ਦਿਹਾਤੀ ਦੀ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ। ਐਲਾਨੀ ਗਈ ਜਥੇਬੰਦੀ ਵਿੱਚ 2 ਸਰਪ੍ਰਸਤ, 6 ਸੀਨੀਅਰ ਮੀਤ ਪ੍ਰਧਾਨ, 1 ਖ਼ਜ਼ਾਨਚੀ, 16 ਮੀਤ ਪ੍ਰਧਾਨ, 8 ਜਨਰਲ ਸਕੱਤਰ, 8 ਜਥੇਬੰਦਕ ਸਕੱਤਰ, 5 ਸੰਯੁਕਤ ਸਕੱਤਰ ਅਤੇ 18 ਵਰਕਿੰਗ ਕਮੇਟੀ ਮੈਂਬਰ ਸ਼ਾਮਲ ਕੀਤੇ ਗਏ। ਇਸ ਮੌਕੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਸਾਰੇ ਅਹੁਦੇਦਾਰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਾਰੇ ਅਹੁਦੇਦਾਰ ਪਾਰਟੀ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਲਈ ਲਗਾਤਾਰ ਮਿਹਨਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਤਤਪਰ ਰਹਿਣ। ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਆਗੂ ਛੱਜੂ ਸਿੰਘ ਸੇਖੂਵਾਸ, ਦਰਸ਼ਨ ਸਿੰਘ ਖੰਡੇਬਾਦ, ਹਰਜਿੰਦਰ ਸਿੰਘ ਰਾਮਗੜ੍ਹ, ਨਿਰੰਜਨ ਸਿੰਘ ਪਿਸ਼ੌਰ, ਗੁਲਜ਼ਾਰ ਸਿੰਘ ਪਿਸ਼ੌਰ, ਨਿਰਭੈ ਸਿੰਘ ਪਿਸੌਰ, ਜਗਤਾਰ ਸਿੰਘ ਰਾਮਗੜ੍ਹ, ਜਗਤਾਰ ਸਿੰਘ ਖਾਈ, ਸੁਰਜੀਤ ਸਿੰਘ ਲਹਿਲ ਖੁਰਦ, ਹਰਜਿੰਦਰ ਸਿੰਘ ਜਵਾਹਰਵਾਲਾ, ਹਰਬੰਸ ਸਿੰਘ ਘੋੜੇਨਬ, ਜਗਤਾਰ ਸਿੰਘ ਜਲੂਰ, ਸੀਤਾ ਸਿੰਘ ਰਾਏਧਰਾਣਾ ਅਤੇ ਅਮਰੀਕ ਸਿੰਘ ਰਾਏਧਰਾਣਾ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਅਫ਼ਸਰ ਕਾਲੋਨੀ ਵਿਚ ਧੂਮਧਾਮ ਨਾਲ ਮਨਾਈਆਂ ਤੀਆਂ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀਆਂ ਧਮਕੀਆਂ ਭਰੀਆਂ ਕਾਪੀਆਂ ਅਤੇ ਅਰਥੀ ਸਾੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।