ਪੰਜਾਬ ਪਬਲਿਕ ਸਕੂਲ ਦੀ ਖੋ-ਖੋ ਦੀ ਟੀਮ ਜ਼ਿਲ੍ਹੇ ਵਿਚੋਂ ਤੀਜੇ ਸਥਾਨ ’ਤੇ ਰਹੀ
ਧਨੌਲਾ, 2 ਸਤੰਬਰ (ਜਤਿੰਦਰ ਸਿੰਘ ਧਨੌਲਾ)-ਜ਼ਿਲ੍ਹਾ ਪੱਧਰੀ ਸਕੂਲੀ ਖੇਡ ਮੁਕਾਬਲਿਆਂ ਵਿਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਬਰਨਾਲਾ ਦੀ ਖੋ-ਖੋ ਦੀ ਟੀਮ ਅੰਡਰ-19 ਲੜਕੀਆਂ ਨੇ ਜੈ ਵਾਟਿਕਾ ਸਕੂਲ ਬਰਨਾਲਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲੇ੍ਹ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਦੋ ਲੜਕੀਆਂ ਸਟੇਟ ਪੱਧਰ ਲਈ ਸਿਲੈੱਕਟ ਹੋਈਆਂ।
ਅਜੀਤ ਡੈਸਕ
03-09-2026