ਸ਼ਹਿਰ ’ਚ ਕੱਢੀ ਵਿਸ਼ਾਲ ਕਲਸ਼ ਯਾਤਰਾ
ਲਹਿਰਾਗਾਗਾ, 3 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਲਈ ਸ੍ਰੀ ਸਨਾਤਨ ਧਰਮ ਉਤਸਵ ਵੈਲਫੇਅਰ ਕਮੇਟੀ ਯੂਥ ਲਹਿਰਾਗਾਗਾ ਵਲੋਂ ਸ੍ਰੀਮਦ ਭਾਗਵਤ ਕਥਾ ਗਿਆਨ ਮਹਾਯੱਗ ਦੀ ਸ਼ੁਰੂਆਤ ਵਿਸ਼ਾਲ ਕਲਸ਼ ਯਾਤਰਾ ਨਾਲ ਕੀਤੀ ਗਈ । ਇਸ ਮੌਕੇ ਕਰੀਬ 400 ਸੁਹਾਗਣ ਔਰਤਾਂ ਨੇ ਸਿਰਾਂ ’ਤੇ ਕਲਸ਼ ਰੱਖੇ ਕੇ ਯਾਤਰਾ ’ਚ ਸ਼ਮੂਲੀਅਤ ਕੀਤੀ ।
ਅਜੀਤ ਡੈਸਕ
04-09-2026