04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੁੱਖ ਮੰਤਰੀ ਮਾਨ ਨੂੰ ਕਾਲੀ ਝੰਡੀ ਵਿਖਾਉਣ ਵਾਲੇ ਮੋਹਨਜੀਤ ਸਿੰਘ ਦੀ ਹੋਈ ਰਿਹਾਈ

ਸੁਨਾਮ ਊਧਮ ਸਿੰਘ ਵਾਲਾ, 3 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਕੱਲ ਨੇੜਲੇ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਕਾਲਾ ਝੰਡਾ ਵਿਖਾਉਣ ਵਾਲੇ ਗ੍ਰਿਫਤਾਰ ਕੀਤੇ ਗਏ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਨੂੰ ਚੀਮਾ ਪੁਲਿਸ ਵਲੋਂ ਅੱਜ ਐਸ. ਡੀ.

ਅਜੀਤ ਡੈਸਕ 04-09-2026
ਸੁਨਾਮ ਊਧਮ ਸਿੰਘ ਵਾਲਾ, 3 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਕੱਲ ਨੇੜਲੇ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਕਾਲਾ ਝੰਡਾ ਵਿਖਾਉਣ ਵਾਲੇ ਗ੍ਰਿਫਤਾਰ ਕੀਤੇ ਗਏ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਨੂੰ ਚੀਮਾ ਪੁਲਿਸ ਵਲੋਂ ਅੱਜ ਐਸ.ਡੀ.ਐਮ. ਸੁਨਾਮ ਊਧਮ ਸਿੰਘ ਵਾਲਾ ਗਗਨਦੀਪ ਸਿੰਘ ਦੀ ਅਦਾਲਤ ’ਚ ਪੇਸ਼ ਕੀਤਾ ਗਿਆ । ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਵਲੋਂ ਉਸ ਦਾ ਡੋਪ ਟੈਸਟ ਵੀ ਕਰਵਾਇਆ ਗਿਆ । ਐਸ.ਡੀ.ਐਮ. ਸੁਨਾਮ ਗਗਨਦੀਪ ਸਿੰਘ ਦੀ ਅਦਾਲਤ ਵਲੋਂ ਭਾਵੇਂ ਨੌਜਵਾਨ ਮੋਹਨਜੀਤ ਸਿੰਘ ਨੂੰ 50 ਹਜ਼ਾਰ ਰੁਪਏ ਦੇ ਜਾਤੀ ਮੁਚਲਕੇ ’ਤੇ ਰਿਹਾਅ ਕਰਨ ਦਾ ਹੁਕਮ ਸੁਣਾਇਆ ਗਿਆ ਪਰ ਫਿਰ ਵੀ ਪੁਲਿਸ ਮੋਹਨਜੀਤ ਸਿੰਘ ਨੂੰ ਕਿਸੇ ਅਣਦੱਸੀ ਥਾਂ ’ਤੇ ਲੈ ਗਈ । ਮੋਹਨਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਸਮੇਂ ਸਿਆਸੀ ਆਗੂਆਂ ਦੀ ਮੌਜੂਦਗੀ ਵੀ ਵੇਖਣ ਨੂੰ ਮਿਲੀ । ਇਸ ਸਮੇਂ ਮੌਜੂਦ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਦੀਪਾ ਨੇ ਕਿਹਾ ਕਿ ਨੌਜਵਾਨ ਮੋਹਨਜੀਤ ਸਿੰਘ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਨੂੰ ਨਸ਼ਿਆਂ ਵਿਰੁੱਧ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਰੋਕਿਆ ਗਿਆ। ਜਿਸ ਦੇ ਰੋਸ ਵਜੋਂ ਉਸ ਵਲੋਂ ਕੋਈ ਕਾਲਾ ਕੱਪੜਾ ਲਹਿਰਾਇਆ ਗਿਆ। ਜਿਸ ’ਤੇ ਪੁਲਿਸ ਵਲੋਂ ਉਸ ਦੀ ਖਿੱਚ ਧੂਹ ਕੀਤੀ ਗਈ । ਇਸ ਸਮੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਧਰਨੇ ਮੁਜਾਹਰਿਆਂ ਦੀ ਹਾਮੀ ਭਰਨ ਅਤੇ ਸਿਆਸੀ ਆਗੂਆਂ ਤੋਂ ਸਵਾਲ ਪੁੱਛਣ ਲਈ ਉਕਸਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਸਵਾਲ ਪੁੱਛਣ ਵਾਲਿਆਂ ’ਤੇ ਅੰਨਾ ਤਸੱਦਦ ਕਰਵਾ ਰਹੇ ਹਨ। ਸੁਨਾਮ ਕੋਰਟ ਕੰਪਲੈਕਸ ’ਚੋਂ ਪੇਸ਼ੀ ਤੋਂ ਬਾਅਦ ਪੁਲਿਸ ਮੋਹਨਜੀਤ ਸਿੰਘ ਨੂੰ ਥਾਂ ਥਾਂ ਘਮਾਉਂਦੀ ਰਹੀ । ਜਿਸ ਨੂੰ ਲੈ ਕੇ ਕੁਝ ਸਿਆਸੀ ਆਗੂ ਅਤੇ ਸਮਾਜਿਕ ਕਾਰਕੁਨ ਪੁਲਿਸ ਦੀਆਂ ਗੱਡੀਆਂ ਦਾ ਮੁਸਤੈਦੀ ਨਾਲ ਪਿੱਛਾ ਕਰਦੇ ਰਹੇ । ਜਿਸ ਤੋਂ ਬਾਅਦ ਆਖਰ ਪੁਲਿਸ ਵਲੋਂ ਮੋਹਨਜੀਤ ਸਿੰਘ ਨੂੰ ਪਿੰਡ ਸ਼ੇਰੋਂ ਜਾ ਕੇ ਰਿਹਾਅ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਐਸ.ਬੀ.ਐਸ. ਸਕੂਲ ਮੌੜਾਂ ਵਲੋਂ ਤਗਮਾ ਜੇਤੂ ਵਿਦਿਆਰਥੀ ਪਲਵਿੰਦਰ ਦਾਸ ਦਾ ਸਨਮਾਨ ਅਗਲੀ ਖ਼ਬਰ ਸ਼ੁੱਕਰਵਾਰ, 4 ਸਤੰਬਰ, 2026 ਧੂਰੀ ’ਚ ਅਦਾਕਾਰ ਰਾਣਾ ਰਣਬੀਰ ਦੀ ਅਗਵਾਈ ਹੇਠ 12 ਤੇ 13 ਸਤੰਬਰ ਨੂੰ ਹੋਵੇਗੀ ‘ਆਰਟ ਵਰਕਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।