05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਨਿਪਾਲ ’ਚ ਕੁਦਰਤੀ ਆਫ਼ਤ ਦੌਰਾਨ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹਿੰਦੂ-ਸਿੱਖ ਭਾਈਚਾਰੇ ਤੇ ਫਿਰਕੂ ਸਦਭਾਵਨਾ ਦੀ ਮਿਸਾਲ

ਅਹਿਮਦਗੜ੍ਹ, 4 ਸਤੰਬਰ (ਸੁਖਜੀਤ ਸਿੰਘ ਖੇੜਾ): ਦੇਸ਼ ਵਿਦੇਸ਼ ਵਿੱਚ ਕਿਤੇ ਵੀ ਕੋਈ ਕੁਦਰਤੀ ਆਫਤ ਆਵੇ ਸਿੱਖ ਕੌਮ ਮਨੁੱਖਤਾ ਦੀ ਸੇਵਾ ਲਈ ਬਿਨਾ ਭੇਦ ਭਾਵ ਤੋਂ ਹਮੇਸ਼ਾ ਪਹਿਲ ਕਰਦੀ ਹੈ। ਇਸੇ ਤਹਿਤ ਧਰਮ ਨਿਰਪੱਖਤਾ ਦੀ ਮਿਸਾਲ ਦਿੰਦੇ ਹੋਏ ਨੇਪਾਲ ਵਿੱਚ ਕੁਦਰਤੀ ਆਫ਼ਤ, ਭਾਰੀ ਬਾਰਸ਼ ਤੇ ਤੇਜ਼ ਧਾਰਾਵਾਂ ਕਾਰਨ ਹੋਈ ਤਬਾਹੀ ਦੇ ਵਿਚਕਾਰ, ਮਨੁੱਖਤਾ ਤੇ ਆਪਸੀ ਭਾਈਚਾਰੇ ਦੀ ਇੱਕ ਭਾਵਨਾਤਮਕ ਤਸਵੀਰ ਉਭਰ ਕੇ ਸਾਹਮਣੇ ਆਈ ਹੈ।

ਅਜੀਤ ਡੈਸਕ 05-09-2026
ਅਹਿਮਦਗੜ੍ਹ, 4 ਸਤੰਬਰ (ਸੁਖਜੀਤ ਸਿੰਘ ਖੇੜਾ): ਦੇਸ਼ ਵਿਦੇਸ਼ ਵਿੱਚ ਕਿਤੇ ਵੀ ਕੋਈ ਕੁਦਰਤੀ ਆਫਤ ਆਵੇ ਸਿੱਖ ਕੌਮ ਮਨੁੱਖਤਾ ਦੀ ਸੇਵਾ ਲਈ ਬਿਨਾ ਭੇਦ ਭਾਵ ਤੋਂ ਹਮੇਸ਼ਾ ਪਹਿਲ ਕਰਦੀ ਹੈ। ਇਸੇ ਤਹਿਤ ਧਰਮ ਨਿਰਪੱਖਤਾ ਦੀ ਮਿਸਾਲ ਦਿੰਦੇ ਹੋਏ ਨੇਪਾਲ ਵਿੱਚ ਕੁਦਰਤੀ ਆਫ਼ਤ, ਭਾਰੀ ਬਾਰਸ਼ ਤੇ ਤੇਜ਼ ਧਾਰਾਵਾਂ ਕਾਰਨ ਹੋਈ ਤਬਾਹੀ ਦੇ ਵਿਚਕਾਰ, ਮਨੁੱਖਤਾ ਤੇ ਆਪਸੀ ਭਾਈਚਾਰੇ ਦੀ ਇੱਕ ਭਾਵਨਾਤਮਕ ਤਸਵੀਰ ਉਭਰ ਕੇ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਕੁਝ ਸਿੱਖ ਨੌਜਵਾਨ ਮਲਬੇ ਅਤੇ ਚਿੱਕੜ ਹੇਠ ਦੱਬੇ ਇੱਕ ਸ਼ਿਵਲਿੰਗ ਨੂੰ ਸ਼ਰਧਾ ਤੇ ਪਿਆਰ ਨਾਲ ਕੱਢਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਸੰਦੇਸ਼ ਇਹ ਸੀ ਕਿ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਹੋਰ ਸਾਰੇ ਧਰਮਾਂ ਦੇ ਵਿਸ਼ਵਾਸਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਨੇ ਸਿੱਖ ਨੌਜਵਾਨਾਂ ਦੀ ਸੇਵਾ, ਧਾਰਮਿਕ ਸਦਭਾਵਨਾ ਤੇ ਮਨੁੱਖਤਾ ਪ੍ਰਤੀ ਸਤਿਕਾਰ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦੇ ‘ਖੇਤੀ ਸੈਕਟਰ ਦੀ ਤਕਦੀਰ’ ਬਦਲਣ ਦੇ ਸਮਰੱਥ ਹੋਵੇਗੀ ‘ਨਹਿਰੀ ਪਾਣੀ ਦੀ ਮਹਾਂ ਯੋਜਨਾ’ ਅਗਲੀ ਖ਼ਬਰ ਡਾ. ਨਿਧੀ ਗੁਪਤਾ ਨੇ ਯੂਨਿਵਰਸਿਟੀ ਵਿਚੋਂ ਟਾਪ ਕਰਕੇ ਇਲਾਕੇ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।