06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਜਖੇਪਲ, 5 ਸਤੰਬਰ (ਮੇਜਰ ਸਿੰਘ ਸਿੱਧੂ) - ਬਾਬਾ ਪਰਮਾਨੰਦ ਕੰਨਿਆ ਮਹਾਂ ਵਿਦਿਆਲਿਆ ਜਖੇਪਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਮਨਾਇਆ ਗਿਆ । ਸਮਾਗਮ ਦੌਰਾਨ ਸਮੁੱਚਾ ਮਾਹੌਲ ਕ੍ਰਿਸ਼ਨਾਮਈ ਬਣਿਆ ਹੋਇਆ ਸੀ ।

ਅਜੀਤ ਡੈਸਕ 06-09-2026
ਜਖੇਪਲ, 5 ਸਤੰਬਰ (ਮੇਜਰ ਸਿੰਘ ਸਿੱਧੂ) - ਬਾਬਾ ਪਰਮਾਨੰਦ ਕੰਨਿਆ ਮਹਾਂ ਵਿਦਿਆਲਿਆ ਜਖੇਪਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਮਨਾਇਆ ਗਿਆ । ਸਮਾਗਮ ਦੌਰਾਨ ਸਮੁੱਚਾ ਮਾਹੌਲ ਕ੍ਰਿਸ਼ਨਾਮਈ ਬਣਿਆ ਹੋਇਆ ਸੀ । ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਦਰਸ਼ਨ ਖਾਨ ਵਲੋਂ ਕ੍ਰਿਸ਼ਨ ਮਹਾਰਾਜ ਦੀ ਤਸਵੀਰ ਅੱਗੇ ਦੀਪ ਜਗਾ ਕੇ ਕੀਤੀ ਗਈ । ਵਿਦਿਆਰਥਣਾਂ ਵਲੋਂ ਮਟਕੀ ਭੰਨਣ ਦੀ ਰਸਮ ਅਤੇ ਸੱਭਿਆਚਾਰਕ ਵੰਨਗੀਆਂ ਦੇ ਨਾਲ-ਨਾਲ ਸ੍ਰੀ ਕ੍ਰਿਸ਼ਨ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਧਾਰਮਿਕ ਗੀਤ, ਭਜਨ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ । ਕਾਲਜ ਪ੍ਰਿੰਸੀਪਲ ਦਰਸ਼ਨ ਖਾਨ ਨੇ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਵਲੋਂ ਗੀਤਾ ’ਚ ਦਿੱਤੇ ਗਏ ਕਰਮ ਅਤੇ ਧਰਮ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ । ਇਸ ਮੌਕੇ ਪ੍ਰਿੰਸੀਪਲ ਦਰਸ਼ਨ ਖਾਨ, ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਪਹਿਲਵਾਨ ਗੋਲੂ ਚੀਮਾ ਨੂੰ ਸਦਮਾ-ਪਿਤਾ ਦਾ ਦਿਹਾਂਤ ਅਗਲੀ ਖ਼ਬਰ ਸੰਗਰੂਰ ਦੇ ਸ਼ੂਟਰਾਂ ਨੇ ਰਾਜ ਪੱਧਰੀ ਪ੍ਰਤੀਯੋਗਤਾ ’ਚ ਹਿੱਸਾ ਲੈਣ ਦਾ ਰਾਹ ਕੀਤਾ ਪੱਧਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।