ਗਿਆਨੀ ਸੁਖਦੇਵ ਸਿੰਘ ਗੰਡੇਵਾਲ ਦਾ ਅੰਗੀਠਾ ਸੰਭਾਲਿਆ
ਸ਼ੇਰਪੁਰ, 8 ਸਤੰਬਰ (ਦਰਸ਼ਨ ਸਿੰਘ ਖੇੜੀ)- ਗਿਆਨੀ ਸੁਖਦੇਵ ਸਿੰਘ ਗੰਡੇਵਾਲ ਦਾ ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਵਲੋਂ ਸ਼ਮਸ਼ਾਨਘਾਟ ਗੰਡੇਵਾਲ ਵਿਖੇ ਅੰਗੀਠਾ ਸੰਭਾਲਿਆ ਗਿਆ । ਇਸ ਮੌਕੇ ਉਨ੍ਹਾਂ ਦੇ ਸਪੁੱਤਰ ਭਾਈ ਜਗੀਰ ਸਿੰਘ ਨੇ ਭਰੇ ਹੋਏ ਮਨ ਅਤੇ ਸੇਜ਼ਲ ਅੱਖਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ ਭਰ ਬਾਬਾ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਸਿਧਾਂਤ ’ਤੇ ਪਹਿਰਾ ਦਿੱਤਾ।
ਸ਼ੇਰਪੁਰ, 8 ਸਤੰਬਰ (ਦਰਸ਼ਨ ਸਿੰਘ ਖੇੜੀ)- ਗਿਆਨੀ ਸੁਖਦੇਵ ਸਿੰਘ ਗੰਡੇਵਾਲ ਦਾ ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਵਲੋਂ ਸ਼ਮਸ਼ਾਨਘਾਟ ਗੰਡੇਵਾਲ ਵਿਖੇ ਅੰਗੀਠਾ ਸੰਭਾਲਿਆ ਗਿਆ । ਇਸ ਮੌਕੇ ਉਨ੍ਹਾਂ ਦੇ ਸਪੁੱਤਰ ਭਾਈ ਜਗੀਰ ਸਿੰਘ ਨੇ ਭਰੇ ਹੋਏ ਮਨ ਅਤੇ ਸੇਜ਼ਲ ਅੱਖਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ ਭਰ ਬਾਬਾ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਸਿਧਾਂਤ ’ਤੇ ਪਹਿਰਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਬਜ਼ੁਰਗਾਂ ਤੇ ਸਿਰਫ ਸਾਨੂੰ ਹੀ ਨਹੀਂ, ਸਗੋਂ ਪੂਰੇ ਨਗਰ ਅਤੇ ਇਲਾਕੇ ਨੂੰ ਮਾਣ ਸੀ। ਉਨ੍ਹਾਂ ਦਾ ਜੀਵਨ ਬੱਚਿਆਂ ਤੇ ਨੌਜਵਾਨ ਪੀੜ੍ਹੀ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਬਣ ਕੇ ਰਹੇਗਾ । ਇਸ ਮੌਕੇ ਸ਼੍ਰੋਮਣੀ ਅਕਾਲੀ ਦੇ ਪੀ.ਏ.ਸੀ. ਮੈਂਬਰ ਜਥੇਦਾਰ ਗੁਰਬਚਨ ਸਿੰਘ ਘਨੌਰ, ਜਥੇਦਾਰ ਜਗਦੇਵ ਸਿੰਘ ਬਦੇਸ਼ਾ ਮੈਂਬਰ ਪੀ.ਏ.ਸੀ., ਗੁਰਵਿੰਦਰ ਸਿੰਘ ਗੁਰੀ ਦਾ ਐਕਟ ਸ਼ੇਰਪੁਰ ਮਹਿਲ ਕਲਾਂ, ਕਬੱਡੀ ਕੋਚ ਕੁਲਦੀਪ ਸਿੰਘ ਗੰਡੇਵਾਲ, ਗੁਰਮੇਲ ਸਿੰਘ ਚੀਮਾ, ਜਥੇਦਾਰ ਲਾਭ ਸਿੰਘ ਗੰਡੇਵਾਲ, ਕਿਸਾਨ ਆਗੂ ਕਰਮਜੀਤ ਸਿੰਘ ਗੰਡੇਵਾਲ,ਰਾਮ ਸਿੰਘ ਫੌਜੀ, ਸਰਪੰਚ ਗੁਰਜੰਟ ਸਿੰਘ ਸੰਧੂ, ਹਾਕਮ ਸਿੰਘ ਕੰਨਗੋ, ਭੰਤ ਸਿੰਘ, ਹਰਪਾਲ ਸਿੰਘ ਪੋਪੀ ਫੌਜੀ, ਕੁਲਦੀਪ ਸਿੰਘ ਗੋਰਾ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਗੁਰੀ ਪੰਚ, ਹਰਦੀਪ ਸਿੰਘ ਹੈਪੀ ਜਵੈਲਰਜ਼, ਇੰਸਪੈਕਟਰ ਭੀਮ ਸਿੰਘ, ਧੰਨਾ ਸਿੰਘ ਖਹਿਰਾ, ਲਖਵੀਰ ਸਿੰਘ ਲੱਖਾ, ਉੱਘੇ ਕਾਰੋਬਾਰੀ ਰਣਜੀਤ ਸਿੰਘ ਵਿੱਕੀ ਖਹਿਰਾ, ਨੌਜਵਾਨ ਆਗੂ ਚਮਕੀਲਾ ਸਿੰਘ ਗੰਡੇਵਾਲ ਆਦਿ ਆਗੂ ਮੌਜੂਦ ਸਨ।