17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਐਮ.ਐਲ.ਜੀ. ਕਾਨਵੈਂਟ ਸਕੂਲ ਨੂੰ ਐਨ.ਸੀ.ਸੀ. ਨੇਵਲ ਵਿੰਗ ਦੀ ਯੂਨਿਟ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ

ਚੀਮਾ ਮੰਡੀ, 16 ਸਤੰਬਰ (ਜਗਰਾਜ ਮਾਨ)- ਐਮ. ਐਲ.

ਅਜੀਤ ਡੈਸਕ 17-09-2026
ਚੀਮਾ ਮੰਡੀ, 16 ਸਤੰਬਰ (ਜਗਰਾਜ ਮਾਨ)- ਐਮ.ਐਲ.ਜੀ. ਕਾਨਵੈਂਟ ਸਕੂਲ, ਚੀਮਾ ਦੇ ਕੁੱਲ 50 ਵਿਦਿਆਰਥੀਆਂ ਨੇ ਨੈਸ਼ਨਲ ਕੈਡੇਟ ਕੋਰ ਐਨ.ਸੀ.ਸੀ ’ਚ ਦਾਖਲਾ ਲਿਆ । ਵਿਦਿਆਰਥੀਆਂ ਨੇ 3 ਪੰਜਾਬ ਨੇਵਲ ਐਨ.ਸੀ.ਸੀ. ਬਟਾਲੀਅਨ, ਬਠਿੰਡਾ ਅਧੀਨ ਐਨ.ਸੀ.ਸੀ. ’ਚ ਆਪਣੀ ਭਾਗੀਦਾਰੀ ਦਰਜ ਕਰਵਾਈ। ਡਾ. ਵਿਕਾਸ ਸੂਦ (ਪ੍ਰਿੰਸੀਪਲ) ਨੇ ਨਵੇਂ ਭਰਤੀ ਹੋਏ ਕੈਡੇਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਐਨ.ਸੀ.ਸੀ. ਦੀਆਂ ਗਤੀਵਿਧੀਆਂ ’ਚ ਸਰਗਰਮੀ ਨਾਲ ਭਾਗ ਲੈਣ ਅਤੇ ਸੰਸਥਾ ਵਲੋਂ ਮਿਲਣ ਵਾਲੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਨਵੇਂ ਭਰਤੀ ਹੋਏ ਬੈਚ ’ਚ ਲੜਕਿਆਂ ਅਤੇ ਲੜਕੀਆਂ ਦੀ ਬਰਾਬਰ ਭਾਗੀਦਾਰੀ ਸਕੂਲ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਰਾਸ਼ਟਰ ਸੇਵਾ ਲਈ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਮੁੱਖ ਏਜੰਡਾ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਨਾ- ਜਥੇਦਾਰ ਝੂੰਦਾਂ ਅਗਲੀ ਖ਼ਬਰ ਦਿੜ੍ਹਬਾ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇ ਰਹੇ ਹਰਪਾਲ ਸਿੰਘ ਚੀਮਾ - ਜੋਹਨਡੀਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।