24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਕੀਤੀ ਅਹਿਮ ਮੀਟਿੰਗ

ਸ਼ੇਰਪੁਰ, 23 ਸਤੰਬਰ (ਮੇਘ ਰਾਜ ਜੋਸ਼ੀ) - ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੀ ਸ਼ੇਰਪੁਰ ਇਕਾਈ ਵਲੋਂ 2 ਤੋਂ 4 ਅਕਤੂਬਰ ਤੱਕ ਲਹਿਰਾਗਾਗਾ ਵਿਖੇ ਜੀ. ਪੀ.

ਅਜੀਤ ਡੈਸਕ 24-09-2026
ਸ਼ੇਰਪੁਰ, 23 ਸਤੰਬਰ (ਮੇਘ ਰਾਜ ਜੋਸ਼ੀ) - ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੀ ਸ਼ੇਰਪੁਰ ਇਕਾਈ ਵਲੋਂ 2 ਤੋਂ 4 ਅਕਤੂਬਰ ਤੱਕ ਲਹਿਰਾਗਾਗਾ ਵਿਖੇ ਜੀ.ਪੀ.ਐੱਫ. ਧਰਮਸ਼ਾਲਾ ’ਚ ਹੋਣ ਵਾਲੀ ਆਲ ਇੰਡੀਆ ਕਾਨਫਰੰਸ ’ਚ ਸ਼ਮੂਲੀਅਤ ਕਰਨ ਸਬੰਧੀ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਤਿਆਰੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਲਮੀ ਤਪਸ਼ ਵਿੱਚ ਲਗਾਤਾਰ ਹੋ ਰਿਹਾ ਵਾਧਾ ਪੂਰੇ ਵਾਤਾਵਰਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ’ਚ ਵਧ ਰਹੀ ਤਪਸ਼ ਦੇ ਮਨੁੱਖੀ ਜੀਵਨ, ਖੇਤੀਬਾੜੀ ਅਤੇ ਕੁਦਰਤੀ ਸਰੋਤਾਂ ’ਤੇ ਮਾੜੇ ਪ੍ਰਭਾਵ ਪੈ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਮਾਏਦਾਰ ਮੁਲਕ ਆਪਣੇ ਹਿੱਤਾਂ ਦੀ ਪੂਰਤੀ ਲਈ ਕਮਜ਼ੋਰ ਮੁਲਕਾਂ ’ਤੇ ਦਬਾਅ ਬਣਾਉਂਦੇ ਹੋਏ ਕੁਦਰਤੀ ਸਾਧਨਾਂ ਦੀ ਲੁੱਟ ਕਰ ਰਹੇ ਹਨ, ਜਿਸ ਕਾਰਨ ਵਾਤਾਵਰਨ ਦਾ ਸੰਤੁਲਨ ਲਗਾਤਾਰ ਵਿਗੜ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਕਾਰਨਾਂ, ਵਾਤਾਵਰਨ ਨੂੰ ਬਚਾਉਣ ਲਈ ਲੋੜੀਂਦੇ ਕਦਮਾਂ ਅਤੇ ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਸਬੰਧੀ ਆਲ ਇੰਡੀਆ ਕਾਨਫਰੰਸ ਵਿੱਚ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਹੋਣ ਅਤੇ ਕਾਨਫਰੰਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਨਵੀਨਰ ਸੰਦੀਪ ਸਿੰਘ ਗਰੇਵਾਲ ਸ਼ੇਰਪੁਰ, ਚੌਧਰੀ ਬਹਾਦਰ ਸਿੰਘ ਗਰੇਵਾਲ, ਹਰਨੇਕ ਸਿੰਘ ਖੇੜੀ, ਰਣਜੀਤ ਸਿੰਘ ਕਾਲਾ ਬੂਲਾ, ਗੁਰਮੇਲ ਸਿੰਘ ਮੇਘ, ਕਰਮਿੰਦਰ ਸਿੰਘ ਹੇੜੀਕੇ, ਅਮਰਜੀਤ ਸਿੰਘ ਜੱਸੀ, ਹਰਗੋਬਿੰਦ ਸ਼ੇਰਪੁਰ, ਕੇਸਰ ਸਿੰਘ ਗਰੇਵਾਲ, ਈਸ਼ਰ ਸਿੰਘ, ਦਿਆਲ ਸਿੰਘ, ਸੁਖਜੀਤ ਸਿੰਘ ਰਟੋਲ, ਬੰਤ ਸਿੰਘ ਰੰਗੀਆਂ, ਚਿਤਰੰਜਨ ਸਿੰਘ, ਗੁਰਨਾਮ ਸਿੰਘ, ਅਮਰਿੰਦਰ ਸਿੰਘ ਟਿੱਬਾ, ਬਲਦੇਵ ਸਿੰਘ ਘਨੌਰੀ ਖੁਰਦ, ਸੱਤਪਾਲ ਸਿੰਘ, ਬਹਾਲ ਸਿੰਘ, ਜਰਨੈਲ ਸਿੰਘ ਫੌਜੀ, ਭਜਨ ਸਿੰਘ ਅਤੇ ਹਰਬੰਸ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ਵਿਸ਼ਵ ਪੰਜਾਬੀ ਦਿਵਸ’ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸਿਵਲ ਇੰਜੀਨੀਅਰਿੰਗ ’ਤੇ ਵਿਸ਼ੇਸ਼ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।