26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੰਜਾਬ ਸਰਕਾਰ ਨੇ ਸੂਬੇ ਦੀਆਂ 518 ਗਊਸ਼ਾਲਾਵਾਂ ਦਾ 100 ਕਰੋੜ ਰੁਪਏ ਤੋਂ ਵੱਧ ਦਾ ਬਿਜਲੀ ਬਿੱਲ ਮੁਆਫ਼ ਕੀਤਾ - ਕੀਮਤੀ ਭਗਤ ਕਿਸਾਨ ਯੂਨੀਅਨ ਦੀ 15 ਮੈਂਬਰੀ ਇਕਾਈ ਚੁਣੀ

ਦਿੜ੍ਹਬਾ ਮੰਡੀ, 25 ਸਤੰਬਰ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਵਲੋਂ ਪਿੰਡ ਬਗਰੋਲ ਵਿਖੇ ਨਵੀਂ ਪਿੰਡ ਇਕਾਈ ਦੀ ਚੋਣ ਕਰਵਾਈ ਗਈ। ਇਹ ਚੋਣ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਜਸਵੰਤ ਸਿੰਘ ਸਮੂਰਾ ਦੀ ਅਗਵਾਈ ਹੇਠ ਹੋਈ।

ਅਜੀਤ ਡੈਸਕ 26-09-2026
ਦਿੜ੍ਹਬਾ ਮੰਡੀ, 25 ਸਤੰਬਰ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਵਲੋਂ ਪਿੰਡ ਬਗਰੋਲ ਵਿਖੇ ਨਵੀਂ ਪਿੰਡ ਇਕਾਈ ਦੀ ਚੋਣ ਕਰਵਾਈ ਗਈ। ਇਹ ਚੋਣ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਜਸਵੰਤ ਸਿੰਘ ਸਮੂਰਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਿਸੀ ਤਹਿਤ ਲੋਕਾਂ ਦੀਆਂ ਜ਼ਮੀਨਾਂ ਐਕੁਆਇਰ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ 15 ਮੈਂਬਰੀ ਕਮੇਟੀ ਦੀ ਚੋਣ ਕੀਤੀ। ਗਿਆਨ ਸਿੰਘ ਨੂੰ ਪ੍ਰਧਾਨ, ਬਹਾਦਰ ਸਿੰਘ ਨੂੰ ਜਨਰਲ ਸਕੱਤਰ, ਗਮਦੂਰ ਸਿੰਘ ਨੂੰ ਮੀਤ ਪ੍ਰਧਾਨ, ਬੱਬੂ ਸਿੰਘ ਨੂੰ ਖ਼ਜ਼ਾਨਚੀ, ਰਮਨਦੀਪ ਸਿੰਘ ਨੂੰ ਪ੍ਰੈੱਸ ਸਕੱਤਰ, ਲਾਭ ਸਿੰਘ ਨੂੰ ਸੰਗਠਨ ਸਕੱਤਰ ਅਤੇ ਸਿਮਰਨ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਇਸ ਮੌਕੇ ਬਲਾਕ ਖ਼ਜ਼ਾਨਚੀ ਜਗਦੀਪ ਸਿੰਘ ਮਹਿਲਾਂ, ਮਿਸ਼ਰਾ ਸਿੰਘ ਨਿਹਾਰਗੜ੍ਹ, ਹਰਬੰਸ ਸਿੰਘ ਦਿੜ੍ਹਬਾ, ਜੋਗਿੰਦਰ ਸਿੰਘ ਖੇੜੀਨਾਗਾ ਅਤੇ ਗੁਰਸੇਵਕ ਸਿੰਘ ਮਹਿਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਐੱਮ.ਐਂਡ.ਐੱਮ. ਪਬਲਿਕ ਸਕੂਲ ਵਿਖੇ ਪੰਜਾਬੀ ਮਾਂ-ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਸਾਜਿਦ ਖਾਨ ਅਹਿਮਦਗੜ੍ਹ ਜ਼ਿਲ੍ਹਾ ਕਾਂਗਰਸ ਕਮੇਟੀ ਓ.ਬੀ.ਸੀ. ਚੇਅਰਪਰਸਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।