26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਾਜਿਦ ਖਾਨ ਅਹਿਮਦਗੜ੍ਹ ਜ਼ਿਲ੍ਹਾ ਕਾਂਗਰਸ ਕਮੇਟੀ ਓ.ਬੀ.ਸੀ. ਚੇਅਰਪਰਸਨ ਬਣੇ

ਅਹਿਮਦਗੜ੍ਹ, 25 ਸਤੰਬਰ (ਰਣਧੀਰ ਸਿੰਘ ਮਹੋਲੀ) - ਕਾਂਗਰਸ ਪਾਰਟੀ ਨੂੰ ਸਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਮਿਹਨਤੀ ਅਤੇ ਇਮਾਨਦਾਰ ਪਾਰਟੀ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਅਤੇ ਹਲਕਾ ਅਮਰਗੜ੍ਹ ਕਾਂਗਰਸ ਇੰਚਾਰਜ ਸਮਿਤ ਸਿੰਘ ਮਾਨ ਦੀ ਅਗਵਾਈ ਵਿੱਚ ਅਹਿਮਦਗੜ੍ਹ ਵਾਸੀ ਸਜਿਦ ਖਾਨ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਮਲੇਰਕੋਟਲਾ ਦਾ ਓ.

ਅਜੀਤ ਡੈਸਕ 26-09-2026
ਅਹਿਮਦਗੜ੍ਹ, 25 ਸਤੰਬਰ (ਰਣਧੀਰ ਸਿੰਘ ਮਹੋਲੀ) - ਕਾਂਗਰਸ ਪਾਰਟੀ ਨੂੰ ਸਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਮਿਹਨਤੀ ਅਤੇ ਇਮਾਨਦਾਰ ਪਾਰਟੀ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਅਤੇ ਹਲਕਾ ਅਮਰਗੜ੍ਹ ਕਾਂਗਰਸ ਇੰਚਾਰਜ ਸਮਿਤ ਸਿੰਘ ਮਾਨ ਦੀ ਅਗਵਾਈ ਵਿੱਚ ਅਹਿਮਦਗੜ੍ਹ ਵਾਸੀ ਸਜਿਦ ਖਾਨ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਮਲੇਰਕੋਟਲਾ ਦਾ ਓ.ਬੀ.ਸੀ. ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਸਾਜਿਦ ਖਾਨ ਨੇ ਨਿਯੁਕਤੀ ਲਈ ਕਾਂਗਰਸ ਹਾਈਕਮਾਂਡ, ਓ.ਬੀ.ਸੀ. ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਨਿਲ ਜੈਹਿਦ ਅਤੇ ਓ.ਬੀ.ਸੀ. ਕਾਂਗਰਸ ਪੰਜਾਬ ਦੇ ਚੇਅਰਪਰਸਨ ਅੰਗਦ ਸਿੰਘ ਸੈਣੀ ਸਾਬਕਾ ਐਮ.ਐਲ.ਏ., ਇੰਚਾਰਜ ਹਲਕਾ ਅਮਰਗੜ੍ਹ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਪ੍ਰਵਕਤਾ ਸਮਿਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਓ ਬੀ ਸੀ ਜ਼ਿਲ੍ਹਾ ਕੋਆਰਡੀਨੇਟਰ ਸਾਜਿਦ ਖਾਨ ਦੀ ਨਿਯੁਕਤੀ ਤੇ ਜਸਵਿੰਦਰ ਸਿੰਘ ਚੀਮਾ; ਬਲਾਕ ਪ੍ਰਧਾਨ ਸ਼ਹਿਰੀ ਅਹਿਮਦਗੜ੍ਹ ਦੀਪਕ ਸ਼ਰਮਾ, ਰਵਿੰਦਰ ਸਿੰਘ ਬਲਾਕ ਸਮਿਤੀ ਮੈਂਬਰ; ਗੁਰਮੇਲ ਸਿੰਘ, ਜ਼ਿਲ੍ਹਾ ਇੰਟਕ ਪ੍ਰਧਾਨ ਆਤਮਾ ਸਿੰਘ, ਅਵਤਾਰ ਸਿੰਘ, ਗੁਰਵਿੰਦਰ ਸਿੰਘ; ਐਡਵੋਕੇਟ ਸਤਾਰ ਮੁਹੰਮਦ, ਮਨਵੀਰ ਸਿੰਘ ਭੁੱਲਰ; ਕੇਵਲ ਸਿੰਘ ਬਾਠ; ਹਰਵਿੰਦਰ ਸਿੰਘ ਚੁੱਪਕਾ; ਸੋਹੇਲ ਖਾਨ, ਸੁਰਾਜ ਖਾਨ ਅਤੇ ਸਤਾਰ ਖਾਨ ਦਲੇਲਗੜ੍ਹ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਨੇ ਵਧਾਈ ਦਿੱਤੀ। ਸਾਜਿਦ ਖਾਨ ਵੱਲੋਂ ਓ ਬੀ ਸੀ ਵਰਗ ਦੇ ਹੱਕਾਂ ਦੀ ਰਾਖੀ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ-ਪੱਤਰ ਜ਼ਿਲ੍ਹਾ ਮਲੇਰਕੋਟਲਾ ਦੀ ਏ ਡੀ ਸੀ ਮਨਦੀਪ ਕੌਰ ਬਰਾੜ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਹਾਜ਼ਰੀ ਵਿੱਚ ਮੰਗ ਪੱਤਰ ਦਿੱਤਾ ਗਿਆ।
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਸੂਬੇ ਦੀਆਂ 518 ਗਊਸ਼ਾਲਾਵਾਂ ਦਾ 100 ਕਰੋੜ ਰੁਪਏ ਤੋਂ ਵੱਧ ਦਾ ਬਿਜਲੀ ਬਿੱਲ ਮੁਆਫ਼ ਕੀਤਾ - ਕੀਮਤੀ ਭਗ... ਅਗਲੀ ਖ਼ਬਰ ਧਾਰਮਿਕ ਮੇਲੇ ’ਚ 6 ਲੋਕਾਂ ਨੂੰ ਲੱਗਿਆ ਕਰੰਟ, ਦੋ ਨੌਜਵਾਨਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।