01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਰਣਦੀਪ ਸਿੰਘ ਢਿੱਲਵਾਂ ਦਾ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ

ਮਲੇਰਕੋਟਲਾ, 30 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮਲੇਰਕੋਟਲਾ ਦੇ ਆਬਜ਼ਰਵਰ ਨਿਯੁਕਤ ਕੀਤੇ ਰਣਦੀਪ ਸਿੰਘ ਢਿੱਲਵਾਂ ਦਾ ਮਲੇਰਕੋਟਲਾ ਪਹੁੰਚਣ ‘ਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ । ਵਰਕਰਾਂ ਨੂੰ ਸੰਬੋਧਨ ਕਰਦਿਆਂ ਢਿਲਵਾਂ ਨੇ ਆਖਿਆ ਕਿ ਪਾਰਟੀ ’ਚ ਬੀਬਾ ਜ਼ਾਹਿਦਾ ਸੁਲੇਮਾਨ ਦਾ ਵੱਡਾ ਕੱਦ ਹੈ, ਅਗਲੀ ਸਰਕਾਰ ‘ਚ ਉਨ੍ਹਾਂ ਨੂੰ ਮੰਤਰੀ ਪੱਧਰ ਦੀਆਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ।

ਮਾਲੇਰਕੋਟਲਾ ਵਿਖੇ ਮੀਟਿੰਗ ਦੌਰਾਨ ਆਬਜ਼ਰਵਰ ਰਣਦੀਪ ਸਿੰਘ ਢਿੱਲਵਾਂ, ਨਾਲ ਹਨ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ, ਜ਼ਿਲ੍ਹਾ ਪ੍ਰਧਾਨ ਜਥੇਦਾਰ ਧਲੇਰ ਆਦਿ ਆਗੂ । ਤਸਵੀਰ - ਸਰੌਦ 01-10-2026
ਮਲੇਰਕੋਟਲਾ, 30 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮਲੇਰਕੋਟਲਾ ਦੇ ਆਬਜ਼ਰਵਰ ਨਿਯੁਕਤ ਕੀਤੇ ਰਣਦੀਪ ਸਿੰਘ ਢਿੱਲਵਾਂ ਦਾ ਮਲੇਰਕੋਟਲਾ ਪਹੁੰਚਣ ‘ਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ । ਵਰਕਰਾਂ ਨੂੰ ਸੰਬੋਧਨ ਕਰਦਿਆਂ ਢਿਲਵਾਂ ਨੇ ਆਖਿਆ ਕਿ ਪਾਰਟੀ ’ਚ ਬੀਬਾ ਜ਼ਾਹਿਦਾ ਸੁਲੇਮਾਨ ਦਾ ਵੱਡਾ ਕੱਦ ਹੈ, ਅਗਲੀ ਸਰਕਾਰ ‘ਚ ਉਨ੍ਹਾਂ ਨੂੰ ਮੰਤਰੀ ਪੱਧਰ ਦੀਆਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ । ਹਲਕਾ ਮਲੇਰਕੋਟਲਾ ਦਾ ਅਬਜ਼ਰਵਰ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਰਣਦੀਪ ਸਿੰਘ ਢਿੱਲਵਾਂ ਮਾਲੇਰਕੋਟਲਾ ਪਹੁੰਚੇ ਸਨ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਸਲਿਮ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਤੇ ਅਗਲੀ ਅਕਾਲੀ ਸਰਕਾਰ ‘ਚ ਨਾ ਸਿਰਫ਼ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਮੰਤਰੀ ਪਦ ਦਿੱਤਾ ਜਾਵੇਗਾ। ਸਗੋਂ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਰਣਦੀਪ ਸਿੰਘ ਢਿੱਲਵਾਂ ਦੀ ਨਿਯਕੁਤੀ ਨਾਲ ਉਨ੍ਹਾਂ ਦੀ ਤਾਕਤ ਵਧ ਗਈ ਹੈ ਕਿਉਂਕਿ ਉਨ੍ਹਾਂ ਦੇ ਤਜ਼ਰਬੇ ਨਾਲ ਪਾਰਟੀ ਹਰ ਵੋਟਰ ਤੱਕ ਪਹੁੰਚ ਕਰੇਗੀ। ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ ਨੇ ਆਖਿਆ ਕਿ ਹਲਕਾ ਮਾਲੇਰਕੋਟਲਾ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਜਿਤਾ ਕੇ ਇਹ ਸੀਟ ਸੁਖਬੀਰ ਸਿੰਘ ਬਾਦਲ ਦੀ ਝੋਲੀ ‘ਚ ਪਾਉਣ ਨੂੰ ਤਿਆਰ ਹੈ। ਇਸ ਮੌਕੇ ਜਨਰਲ ਕੌਂਸਲ ਮੈਂਬਰ ਆਜ਼ਾਦ ਸਿਦੀਕੀ, ਅਬਦੁਲ ਸੱਤਾਰ, ਤਰਸੇਮ ਸਿੰਘ ਭੂਦਨ, ਗੁਰਵਿੰਦਰ ਸਿੰਘ ਫਰਵਾਲੀ, ਪੀ.ਏ.ਸੀ. ਮੈਂਬਰ ਦੁਰਗੇਸ਼ ਗਾਜਰੀ, ਚੌਧਰੀ ਮੁਹੰਮਦ ਸ਼ਮਸ਼ਾਦ, ਸਾਬਕਾ ਚੇਅਰਮੈਨ ਜਥੇਦਾਰ ਗੁਰਮੇਲ ਸਿੰਘ ਕੁਠਾਲਾ, ਸਾਬਕਾ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਜਨਰਲ ਕੌਂਸਲ ਮੈਂਬਰ ਸਈਅਦ ਅਹਿਮਦ ਖ਼ਾਨ, ਕੌਂਸਲਰ ਬੇਅੰਤ ਕਿੰਗਰ, ਸ੍ਰੀ ਮਨੋਜ ਆਨੰਦ, ਐਡਵੋਕੇਟ ਮੁਹੰਮਦ ਉਮਰ, ਯੂਥ ਆਗੂ ਮੁਹੰਮਦ ਅਸ਼ਰਫ਼, ਬੀਬੀ ਰੁਖ਼ਸ਼ੰਦਾ ਸੋਨੀ, ਨਰਿੰਦਰ ਸਿੰਘ ਵੈਦ ਦੁੱਲਮਾਂ, ਬਲਬੀਰ ਸਿੰਘ ਕੁਠਾਲਾ, ਆਤਮਾ ਸਿੰਘ ਬੀੜ, ਚਰਨ ਸਿੰਘ ਕੁਠਾਲਾ, ਗੁਰਮੁਖ ਸਿੰਘ ਮੁਬਾਰਕਪੁਰ, ਗੁਰਸਾਗਰ ਸਿੰਘ ਇਮਾਮਗੜ੍ਹ, ਹਰਬੰਸ ਸਿੰਘ ਪੰਨੂੰ ਕੁਠਾਲਾ, ਸੌਦਾਗਰ ਸਿੰਘ ਧਲੇਰ, ਰਾਜਵਿੰਦਰ ਸਿੰਘ ਖ਼ੁਰਦ, ਹਰਪ੍ਰੀਤ ਸਿੰਘ ਮਦੇਵੀ, ਸੀਨੀਅਰ ਆਗੂ ਡਾ. ਮੁਹੰਮਦ ਸਿਰਾਜ ਚੱਕ, ਗੁਰਪ੍ਰੀਤ ਸਿੰਘ ਮਾਣਕੀ, ਸਰਕਲ ਪ੍ਰਧਾਨ ਜਥੇਦਾਰ ਰਾਜਪਾਲ ਸਿੰਘ ਰਾਜੂ ਚੱਕ ਸਣੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਸੁਖਜਿੰਦਰ ਰਿਸ਼ੀ ਭਗਵਾਨਪੁਰਾ ਸਨਮਾਨਿਤ ਅਗਲੀ ਖ਼ਬਰ ਮਤੋਈ ਵਿਖੇ ਬੀਕੇਯੂ ਦੇ ਅਹੁਦੇਦਾਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।