06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬੜੂ ਸਾਹਿਬ ਵਿਖੇ ਮੁਫ਼ਤ ਮੈਡੀਕਲ ਅਤੇ ਸਰਜੀਕਲ ਕੈਂਪ ਦੇ ਪਹਿਲੇ ਦਿਨ 506 ਮਰੀਜ਼ਾਂ ਦੀ ਸਿਹਤ ਜਾਚ

ਸੰਗਰੂਰ,ਚੀਮਾ ਮੰਡੀ, 5 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਵਲੋਂ ਅਕਾਲ ਕਾਲਜ ਆਫ਼ ਨਰਸਿੰਗ ਅਤੇ ਸਕੂਲ ਆਫ਼ ਪਬਲਿਕ ਹੈਲਥ ਦੇ ਸਹਿਯੋਗ ਨਾਲ 111ਵਾਂ ਮੁਫ਼ਤ ਬਹੁ-ਵਿਸ਼ੇਸ਼ਤਾ ਮੈਡੀਕਲ ਅਤੇ ਸਰਜੀਕਲ ਕੈਂਪ ਲਗਾਇਆ ਗਿਆ। ਸ਼੍ਰੋਮਣੀ ਪੰਥ ਰਤਨ ਅਤੇ ਪਦਮ ਸ੍ਰੀ ਸਚਖੰਡ ਵਾਸੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ 100 ਸਾਲਾ ਜਨਮ ਦਿਵਸ ਨੂੰ ਸਮਰਪਿਤ ਇਸ ਦੋ ਰੋਜ਼ਾ ਕੈਂਪ ਦੇ ਪਹਿਲੇ ਦਿਨ 506 ਲਾਭਪਾਤਰੀਆਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ।

ਅਜੀਤ ਡੈਸਕ 06-10-2026
ਸੰਗਰੂਰ,ਚੀਮਾ ਮੰਡੀ, 5 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਵਲੋਂ ਅਕਾਲ ਕਾਲਜ ਆਫ਼ ਨਰਸਿੰਗ ਅਤੇ ਸਕੂਲ ਆਫ਼ ਪਬਲਿਕ ਹੈਲਥ ਦੇ ਸਹਿਯੋਗ ਨਾਲ 111ਵਾਂ ਮੁਫ਼ਤ ਬਹੁ-ਵਿਸ਼ੇਸ਼ਤਾ ਮੈਡੀਕਲ ਅਤੇ ਸਰਜੀਕਲ ਕੈਂਪ ਲਗਾਇਆ ਗਿਆ। ਸ਼੍ਰੋਮਣੀ ਪੰਥ ਰਤਨ ਅਤੇ ਪਦਮ ਸ੍ਰੀ ਸਚਖੰਡ ਵਾਸੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ 100 ਸਾਲਾ ਜਨਮ ਦਿਵਸ ਨੂੰ ਸਮਰਪਿਤ ਇਸ ਦੋ ਰੋਜ਼ਾ ਕੈਂਪ ਦੇ ਪਹਿਲੇ ਦਿਨ 506 ਲਾਭਪਾਤਰੀਆਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ। ਇਸ ਦੌਰਾਨ 492 ਵਿਅਕਤੀਆਂ ਨੇ ਵੱਖ-ਵੱਖ ਓ.ਪੀ.ਡੀ. ਅਤੇ ਬੀ ਐਮ ਡੀ ਜਾਂਚ ਕਰਵਾਈ, ਜਦੋ ਕਿ 14 ਸਫਲ ਸਰਜਰੀਆਂ ਕੀਤੀਆਂ ਗਈਆਂ। ਕੈਂਪ ਵਿੱਚ ਮੈਡੀਸਨ, ਅੱਖਾਂ, ਈ.ਐੱਨ.ਟੀ., ਆਰਥੋਪੀਡਿਕਸ, ਇਸਤਰੀ ਰੋਗ, ਦੰਦਾਂ ਅਤੇ ਮਨੋਚਿਕਿਤਸਾ ਸਮੇਤ ਵੱਖ-ਵੱਖ ਮਾਹਿਰ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ। ਇਸ ਦੋ ਰੋਜਾ ਕੈਂਪ ਦਾ ਆਯੋਜਨ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ, ਡਾ. ਨੀਲਮ ਕੌਰ ਅਤੇ ਡਾ. ਐੱਚ.ਪੀ. ਸਿੰਘ ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਦੀ ਅਗਵਾਈ ਹੇਠ ਉਕਤ ਹਸਪਤਾਲ ਦੀ ਮੈਡੀਕਲ ਟੀਮ, ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਅਤੇ ਵਲੰਟੀਅਰਾਂ ਨੇ ਕੈਂਪ ਦੇ ਸੁਚਾਰੂ ਸੰਚਾਲਨ ‘ਚ ਆਪਣਾ ਅਹਿਮ ਯੋਗਦਾਨ ਪਾਇਆ।
ਪਿਛਲੀ ਖ਼ਬਰ ਸਾਲਾਨਾ ਖੇਡ ਸਮਾਗਮ ਕਰਵਾਇਆ ਅਗਲੀ ਖ਼ਬਰ ਨਵੋਦਿਆ ਵਿਦਿਆਲਿਆ ਵਿਖੇ ਗਾਂਧੀ ਅਤੇ ਸ਼ਾਸਤਰੀ ਜੈਅੰਤੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।