ਭਾਜਪਾ ਕਿਸਾਨ ਮੋਰਚਾ ਪੰਜਾਬ ਦਾ ਮੁੱਖ ਬੁਲਾਰਾ ਬਣਨ ’ਤੇ ਨਰਿੰਦਰਪਾਲ ਸਿੰਘ ਛੰਨਾ ਸਨਮਾਨਿਤ
ਸ਼ੇਰਪੁਰ, 5 ਅਕਤੂਬਰ (ਦਰਸ਼ਨ ਸਿੰਘ ਖੇੜੀ) - ਭਾਰਤੀ ਜਨਤਾ ਪਾਰਟੀ ਵਲੋਂ ਨੌਜਵਾਨ ਆਗੂ ਨਰਿੰਦਰਪਾਲ ਸਿੰਘ ਛੰਨਾ ਨੂੰ ਭਾਜਪਾ ਕਿਸਾਨ ਮੋਰਚਾ ਪੰਜਾਬ ਦਾ ਮੁੱਖ ਬੁਲਾਰਾ ਨਿਯੁਕਤ ਕੀਤੇ ਜਾਣ ’ਤੇ ਵਿੱਕੀ ਪਰੋਚਾ ਸੀਨੀਅਰ ਭਾਜਪਾ ਆਗੂ ਹਲਕਾ ਮਹਿਲ ਕਲਾਂ ਸਮੇਤ ਆਗੂਆਂ ਨੇ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਵਿੱਕੀ ਪਰੋਚਾ ਨੇ ਕਿਹਾ ਕਿ ਨਰਿੰਦਰਪਾਲ ਸਿੰਘ ਛੰਨਾਂ ਨੂੰ ਪਾਰਟੀ ਵਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਉਨ੍ਹਾਂ ਦੀ ਮਿਹਨਤ, ਪਾਰਟੀ ਪ੍ਰਤੀ ਸਮਰਪਣ ਅਤੇ ਸੰਗਠਨਾਤਮਕ ਯੋਗਤਾ ਦਾ ਸਨਮਾਨ ਹੈ।
ਸ਼ੇਰਪੁਰ, 5 ਅਕਤੂਬਰ (ਦਰਸ਼ਨ ਸਿੰਘ ਖੇੜੀ) - ਭਾਰਤੀ ਜਨਤਾ ਪਾਰਟੀ ਵਲੋਂ ਨੌਜਵਾਨ ਆਗੂ ਨਰਿੰਦਰਪਾਲ ਸਿੰਘ ਛੰਨਾ ਨੂੰ ਭਾਜਪਾ ਕਿਸਾਨ ਮੋਰਚਾ ਪੰਜਾਬ ਦਾ ਮੁੱਖ ਬੁਲਾਰਾ ਨਿਯੁਕਤ ਕੀਤੇ ਜਾਣ ’ਤੇ ਵਿੱਕੀ ਪਰੋਚਾ ਸੀਨੀਅਰ ਭਾਜਪਾ ਆਗੂ ਹਲਕਾ ਮਹਿਲ ਕਲਾਂ ਸਮੇਤ ਆਗੂਆਂ ਨੇ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਵਿੱਕੀ ਪਰੋਚਾ ਨੇ ਕਿਹਾ ਕਿ ਨਰਿੰਦਰਪਾਲ ਸਿੰਘ ਛੰਨਾਂ ਨੂੰ ਪਾਰਟੀ ਵਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਉਨ੍ਹਾਂ ਦੀ ਮਿਹਨਤ, ਪਾਰਟੀ ਪ੍ਰਤੀ ਸਮਰਪਣ ਅਤੇ ਸੰਗਠਨਾਤਮਕ ਯੋਗਤਾ ਦਾ ਸਨਮਾਨ ਹੈ। ਨਰਿੰਦਰਪਾਲ ਸਿੰਘ ਛੰਨਾ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਉਹ ਦਿਲੋਂ ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ। ਇਸ ਮੌਕੇ ਸੁਸ਼ੀਲ ਕੁਮਾਰ, ਦੀਪਕ ਗਰਗ, ਬਿੱਟੂ, ਸੈਂਟੀ ਬਾਵਾ, ਸਤੀਸ਼ ਬਾਂਸਲ, ਵਰੁਣ ਸਿੰਗਲਾ, ਅਰੁਣ ਸ਼ਰਮਾ, ਜਸਪਾਲ ਕੁਮਾਰ, ਗੁਰਦੀਪ ਸਿੰਘ, ਹਨੀ ਧਾਵਾ, ਰੂਪ ਸਿੰਘ ਬਦੇਸ਼ਾ, ਸੰਜੀਵ ਝਲੂਰ, ਸੁਖਵਿੰਦਰ ਖੇੜੀ,ਨਿਤੇਸ਼ ਗੋਇਲ,ਹਰਵਿੰਦਰ ਖਲੀਲ,ਗੱਗੂ ਬਾਜਵਾ ਆਦਿ ਆਗੂ ਮੌਜੂਦ ਸਨ।